ਗੋਏਅਰ ਕਰਵਾਏਗੀ ਸਿਰਫ 991 ਰੁਪਏ ''ਚ ਹਵਾਈ ਸਫਰ

Monday, Feb 12, 2018 - 11:47 PM (IST)

ਗੋਏਅਰ ਕਰਵਾਏਗੀ ਸਿਰਫ 991 ਰੁਪਏ ''ਚ ਹਵਾਈ ਸਫਰ

ਜਲੰਧਰ (ਅਨਿਲ ਸਲਵਾਨ)-ਏਅਰ ਕੰਪਨੀ ਗੋਏਅਰ ਨੇ ਸਪੈਸ਼ਲ ਫੇਅਰ ਸਕੀਮ ਲਾਂਚ ਕੀਤੀ ਹੈ। ਇਸ ਦੇ ਤਹਿਤ ਕੰਪਨੀ ਸਭ ਤੋਂ ਸਸਤੇ ਕਿਰਾਏ 'ਚ ਹਵਾਈ ਸਫਰ ਦਾ ਮੌਕਾ ਦੇ ਰਹੀ ਹੈ। ਘਰੇਲੂ ਉਡਾਣ ਦੀ ਬੁਕਿੰਗ ਤੁਸੀਂ ਸਿਰਫ 991 ਰੁਪਏ 'ਚ ਕਰ ਸਕਦੇ ਹੋ। ਜੋ ਗਾਹਕ ਇਸ ਸਕੀਮ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ, ਉਨ੍ਹਾਂ ਨੂੰ 20 ਫਰਵਰੀ ਤੱਕ ਟਿਕਟ ਬੁੱਕ ਕਰਵਾਉਣੀ ਹੋਵੇਗੀ। ਐੱਚ. ਡੀ. ਐੱਫ. ਸੀ. ਬੈਂਕ ਦਾ ਕ੍ਰੈਡਿਟ/ਡੈਬਿਟ ਕਾਰਡ ਵਰਤ ਕੇ ਗਾਹਕ 10 ਫ਼ੀਸਦੀ ਵਾਧੂ ਡਿਸਕਾਊਂਟ ਵੀ ਲੈ ਸਕਦੇ ਹਨ।
991 ਰੁਪਏ 'ਚ ਤੁਸੀਂ ਬੈਂਗਲੁਰੂ ਤੋਂ ਗੁਹਾਟੀ ਦਾ ਸਫਰ ਕਰ ਸਕਦੇ ਹੋ। ਇਸ ਤੋਂ ਇਲਾਵਾ ਗੁਹਾਟੀ ਤੋਂ ਬਾਗਡੋਗਰਾ (1299), ਕੋਚੀ ਤੋਂ ਬੈਂਗਲੁਰੂ (1390), ਹੈਦਰਾਬਾਦ ਤੋਂ ਚੇਨਈ (1399), ਕੋਚੀ ਤੋਂ ਚੇਨਈ (1540), ਪਟਨਾ ਤੋਂ ਰਾਂਚੀ (1560), ਚੇਨਈ ਤੋਂ ਕੋਚੀ (1653), ਹੈਦਰਾਬਾਦ ਤੋਂ ਬੈਂਗਲੁਰੂ (1731 ਰੁਪਏ) ਦਾ ਵੀ ਕੰਪਨੀ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਮਾਰਗਾਂ 'ਤੇ ਵੀ ਆਫਰ ਦਿੱਤੀ ਜਾ ਰਹੀ ਹੈ।


Related News