GoAir ਨੇ ਸਾਊਦੀ ਤੋਂ ਭਾਰਤੀ ਲੋਕਾਂ ਦੀ ਵਾਪਸੀ ਲਈ ਭਰੀਆਂ 200 ਉਡਾਣਾਂ
Tuesday, Sep 08, 2020 - 05:39 PM (IST)
ਨਵੀਂ ਦਿੱਲੀ— ਗੋਏਅਰ ਨੇ ਸਾਊਦੀ ਅਰਬ ਤੋਂ 37,000 ਤੋਂ ਜ਼ਿਆਦਾ ਯਾਤਰੀਆਂ ਦੀ ਸਵਦੇਸ਼ ਵਾਪਸੀ ਲਈ 200 ਤੋਂ ਵੱਧ ਚਾਰਟਰ ਉਡਾਣਾਂ ਦਾ ਸੰਚਾਲਨ ਕੀਤਾ ਹੈ।
ਇਹ ਉਡਾਣਾਂ 10 ਜੂਨ ਤੋਂ 4 ਸਤੰਬਰ ਵਿਚਕਾਰ ਵੱਖ-ਵੱਖ ਘਰੇਲੂ ਹਵਾਈ ਅੱਡਿਆਂ ਲਈ ਚਲਾਈਆਂ ਗਈਆਂ। ਵੰਦੇ ਭਾਰਤ ਮਿਸ਼ਨ ਨਾਲ ਮਿਲ ਕੇ ਕੰਪਨੀ ਹੌਲੀ-ਹੌਲੀ ਉਡਾਣਾਂ ਵਧਾਈਆਂ ਹਨ।
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸਾਊਦੀ ਅਰਬ ਦੇ ਤਿੰਨ ਸ਼ਹਿਰ ਦਮਾਮ, ਰਿਆਦ, ਜੇਦਾਹ ਤੋਂ ਦੇਸ਼ ਦੇ 11 ਹਵਾਈ ਅੱਡਿਆਂ ਲਈ 203 ਚਾਰਟਰ ਉਡਾਣਾਂ ਦਾ ਸੰਚਾਲਨ ਕੀਤਾ ਗਿਆ। 10 ਜੂਨ ਤੋਂ ਚਾਰ ਸਤੰਬਰ ਵਿਚਕਾਰ ਚੱਲੀਆਂ ਇਨ੍ਹਾਂ ਉਡਾਣਾਂ 'ਚ ਕੁੱਲ 37,016 ਲੋਕਾਂ ਦੀ ਸਵਦੇਸ਼ ਵਾਪਸੀ ਹੋਈ। ਦਮਾਮ ਤੋਂ ਇਹ ਉਡਾਣਾਂ 10 ਜੂਨ, ਰਿਆਦ ਤੋਂ 11 ਜੂਨ ਤੋਂ ਸ਼ੁਰੂ ਹੋਈਆਂ, ਜਦੋਂ ਕਿ ਜੇਦਾਹ ਤੋਂ ਇਹ 30 ਜੁਲਾਈ ਨੂੰ ਹੀ ਚੱਲ ਸਕੀਆਂ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੌਸ਼ਿਕ ਖੋਨਾ ਨੇ ਕਿਹਾ, ''ਸਾਊਦੀ ਅਰਬ ਤੋਂ ਲੋਕਾਂ ਦੀ ਸਵਦੇਸ਼ ਵਾਪਸੀ 'ਚ ਮਦਦ ਦੀਆਂ ਕੋਸ਼ਿਸ਼ਾਂ ਤਹਿਤ ਕੰਪਨੀ ਨੇ 87 ਦਿਨਾਂ 'ਚ ਰਿਕਾਰਡ 200 ਤੋਂ ਜ਼ਿਆਦਾ ਚਾਰਟਰ ਉਡਾਣਾਂ ਦਾ ਸਫਲਤਾਪੂਰਵਕ ਸੰਚਾਲਨ ਕੀਤਾ।''