ਉਡਾਣ ਭਰਨ ਲਈ ਬੈਂਕਾ ਦੇ ਦਰਵਾਜ਼ੇ ਪਹੁੰਚੀ Go First ਏਅਰਲਾਈਨ, ਮੰਗਿਆ 600 ਕਰੋੜ ਦਾ ਕਰਜ਼ਾ
Friday, Jun 23, 2023 - 03:16 PM (IST)
ਨਵੀਂ ਦਿੱਲੀ (ਭਾਸ਼ਾ)– ਗੋ ਫਸਟ ਏਅਰਲਾਈਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਗੋ ਫਸਟ ਏਅਰਲਾਈਨ ਨੇ ਖੁਦ ਨੂੰ ਰਿਵਾਈਵ ਅਤੇ ਉਡਾਣ ਭਰਨ ਲਈ ਇਕ ਵਾਰ ਮੁੜ ਬੈਂਕਾਂ ਦੇ ਸਾਹਮਣੇ ਹੱਥ ਫੈਲਾਇਆ ਹੈ। ਕਰਜ਼ੇ ’ਚ ਡੁੱਬੀ ਅਤੇ ਦਿਵਾਲੀਆ ਕਾਰਵਾਈ ’ਚੋਂ ਲੰਘ ਰਹੀ ਗੋ ਫਸਟ ਏਅਰਲਾਈਨ ਨੇ ਉਡਾਣ ਭਰਨ ਲਈ ਬੈਂਕਾਂ ਤੋਂ 400 ਤੋਂ 600 ਕਰੋੜ ਦਾ ਫੰਡ ਮੰਗਿਆ ਹੈ।
ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ
ਦੱਸ ਦੇਈਏ ਕਿ ਗੋ ਫਸਟ ਏਅਰਲਾਈਨ ਨੇ ਲੈਣਦਾਰਾਂ ਨਾਲ ਬੈਠਕ ਕੀਤੀ ਹੈ, ਜਿਸ ’ਚ ਏਅਰਲਾਈਨ ਕੰਪਨੀ ਨੇ ਆਪਣੀ ਉਡਾਣ ਨੂੰ ਮੁੜ ਸ਼ੁਰੂ ਕਰਨ ਲਈ ਹੋਰ ਫੰਡ ਦੀ ਮੰਗ ਕੀਤੀ ਹੈ। ਏਅਰਲਾਈਨ ਨੇ ਲੈਂਡਰਸ ਤੋਂ 4 ਅਰਬ ਤੋਂ 6 ਅਰਬ ਦੇ ਫੰਡ ਦੀ ਮੰਗ ਕੀਤੀ ਹੈ। ਰਾਇਟਰਜ਼ ਦੇ ਸੂਤਰਾਂ ਮੁਤਾਬਕ ਲੈਣਦਾਰਾਂ ਵਲੋਂ ਅਗਲੇ 48 ਘੰਟਿਆਂ ਵਿਚ ਇਸ ਪ੍ਰਸਤਾਵ ਦਾ ਮੁਲਾਂਕਣ ਕੀਤੇ ਜਾਣ ਦੀ ਉਮੀਦ ਹੈ। ਕੰਪਨੀਆਂ ਦੀਆਂ ਉਡਾਣਾਂ ਬੰਦ ਹੋਏ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਕੰਪਨੀ ਨੇ ਐੱਨ. ਸੀ. ਐੱਲ. ਟੀ. ਦੇ ਸਾਹਮਣੇ ਦਿਵਾਲੀਆ ਹੋਣ ਦੀ ਜਾਣਕਾਰੀ 2 ਮਈ ਨੂੰ ਰੱਖੀ ਸੀ, ਜਿਸ ਤੋਂ ਬਾਅਦ ਉਸ ਦੀਆਂ ਉਡਾਣਾਂ ਬੰਦ ਹਨ।
ਇਹ ਵੀ ਪੜ੍ਹੋ : OLX ਗਰੁੱਪ ਨੇ ਦੁਨੀਆ ਭਰ 'ਚ 800 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਬਾਹਰ, ਜਾਣੋ ਕੀ ਹੈ ਕਾਰਨ