ਗਲੋਬਲ CEOs ਦੇ ਲਈ ਆਕਰਸ਼ਕ ਬਣਿਆ ਭਾਰਤ

Tuesday, Jan 23, 2018 - 11:08 AM (IST)

ਦਾਵੋਸ— ਜਾਪਾਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ 5ਵਾਂ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਹੈ। ਇਸ ਗੱਲ ਦਾ ਖੁਲਾਸਾ ਗਲੋਬਲ ਸੀ.ਈ.ਓ. ਦੇ ਇਕ ਸਰਵੇ 'ਚ ਹੋਇਆ ਹੈ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਮੁਦਰਾ ਫੰਡ ਨੇ ਵੀ ਭਾਰਤ ਦੀ ਤੇਜ਼ ਗਰੋਥ ਦਾ ਅਨੁਮਾਨ ਜਤਾਇਆ ਹੈ। ਆਈ.ਐੱਮ.ਐੱਫ. ਦੀ ਰਿਪੋਰਟ ਦੇ ਮੁਤਾਬਕ, 2018 'ਚ 7.4 ਫੀਸਦੀ ਦੀ ਗਰੋਥ ਰੇਟ ਨਾਲ ਭਾਰਤ ਸਭ ਤੋਂ ਤੇਜ਼ੀ ਤੋਂ ਵੱਧਦੀ ਹੋਈ ਅਰਥਵਿਵਸਥਾ ਹੋਵੇਗੀ।


ਪ੍ਰਾਇਸਵਾਟਹਾਊਸ ਕੂਪਰਜ਼ ਦੇ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਿਵੇਸ਼ਕਾਂ ਦੇ ਲਈ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਆਕਰਸ਼ਕ ਸਥਾਨ ਹੈ। ਸਰਵੇ 'ਚ ਟਾਪ 'ਤੇ ਯੂ.ਐੱਸ.ਹੈ ਜਿਸਦੇ ਬਾਅਦ ਚੀਨ ਦਾ ਨੰਬਰ ਹੈ। ਇਸ ਲਿਸਟ 'ਚ ਭਾਰਤ ਸਿਰਫ ਜਰਮਨੀ ਅਤੇ ਯੂ.ਕੇ. ਤੋਂ ਪਿੱਛੇ ਹਨ।
ਪੀ.ਡਬਲਿਊ.ਸੀ. ਇੰਡੀਆ ਦੇ ਚੈਅਰਮੈਨ ਸ਼ਿਆਮਲ ਮੁਖਰਜੀ ਨੇ ਦੱਸਿਆ, 'ਨਿਸ਼ਚਤ ਸੰਰਚਾਨਤਮਕ ਸੁਧਾਰਾਂ ਦੀ ਮਦਦ ਨਾਲ ਭਾਰਤ ਦੀ ਕਹਾਣੀ ਪਿਛਲੇ ਇਕ ਸਾਲ ਦੇ ਮੁਕਾਬਲੇ ਬਿਹਤਰ ਨਜ਼ਰ ਆਉਂਦੀ ਹੈ। ਸਾਡੇ  ਜ਼ਿਆਦਾਤਰ ਗਾਹਕ ਆਪਣੀ ਗ੍ਰੋਥ ਨੂੰ ਲੈ ਕੇ ਆਸ਼ਾਵਾਦੀ ਹਨ। ਹਾਲਾਂਕਿ ਨਵੇਂ ਖਤਰੇ ਵਰਗੇ ਸਾਈਬਰ ਸੁਰੱਖਿਆ ਅਤੇ ਕਲਾਈਮੈਂਟ ਚੇਂਜ ਨੂੰ ਲੈ ਕੇ ਸਾਡੇ ਗਾਹਕਾਂ ਦੇ ਮਨ 'ਚ ਕਈ ਸ਼ੱਕ ਹਨ। ਪਰ ਸਰਕਾਰ ਨੇ ਬੁਨਿਆਦੀ ਢਾਂਚੇ, ਨਿਰਮਾਣ ਅਤੇ ਕੌਸ਼ਲ ਨਿਰਮਾਣ ਦੇ ਖੇਤਰਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਹੱਲ ਕੀਤਾ ਹੈ।'

ਪਿਛਲੇ ਕੁਝ ਸਾਲਾਂ ਤੋਂ ਕਈ ਸੈਕਟਰਾਂ 'ਚ ਐੈੱਡ.ਡੀ.ਆਈ. ਨੂੰ ਮਨਜੂਰੀ ਮਿਲਣ ਦੇ ਬਾਅਦ ਦੇਸ਼ 'ਚ ਵਿਦੇਸ਼ੀ ਨਿਵੇਸ਼ ਵਧਿਆ ਹੈ। ਮੌਜੂਦਾ ਵਿੱਤ ਸਾਲ ਦੀ ਪਹਿਲੇ 6 ਮਹੀਨਿਆਂ 'ਚ ਪ੍ਰਤੱਖ ਨਿਦੇਸ਼ੀ ਨਿਵੇਸ਼ 'ਚ 17 ਫੀਸਦੀ ਵਾਧਾ ਹੋਇਆ ਹੈ। ਇਸ ਵਾਧੇ ਦੇ ਨਾਲ ਪ੍ਰਤੱਖ ਵਿਦੇਸ਼ੀ ਨਿਵੇਸ਼ 25 ਬਿਲੀਅਨ ਡਾਲਰ ਯਾਨੀ ਕਰੀਬ 1600 ਅਰਬ ਰੁਪਏ ਰਿਹਾ। 2016-17 'ਚ ਪਹਿਲੀ ਬਾਰ ਐੱਫ.ਡੀ.ਆਈ. 60 ਬਿਲੀਅਨ ਡਾਲਰ ਯਾਨੀ ਕਰੀਬ 4000 ਅਰਬ ਰੁਪਏ ਤੋਂ ਜ਼ਿਆਦਾ ਰਿਹਾ।


Related News