USA ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ, ASIA ਸਟਾਕਸ ਮਿਲੇ-ਜੁਲੇ

08/21/2019 8:46:30 AM

ਨਵੀਂ ਦਿੱਲੀ—  ਯੂ. ਐੱਸ. ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਓ ਜੋਂਸ ਚਾਰ ਕਾਰੋਬਾਰੀ ਦਿਨਾਂ 'ਚ ਤੇਜ਼ੀ ਮਗਰੋਂ ਮੰਗਲਵਾਰ ਨੂੰ 173.35 ਅੰਕ ਯਾਨੀ 0.7 ਫੀਸਦੀ ਡਿੱਗ ਕੇ 25,962 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ ਤੇ ਐੱਸ. ਐਂਡ ਪੀ.-500 ਨੇ ਵੀ ਕ੍ਰਮਵਾਰ 0.7 ਫੀਸਦੀ ਅਤੇ 0.8 ਫੀਸਦੀ ਦੀ ਗਿਰਾਵਟ ਦਰਜ ਕੀਤੀ। 10 ਸਾਲਾ ਬਾਂਡ ਦੀ ਯੀਲਡ ਇਕ ਵਾਰ ਫਿਰ 5 ਬੇਸਿਸ ਅੰਕ ਡਿੱਗ ਕੇ 1.54 ਫੀਸਦੀ 'ਤੇ ਆ ਗਈ, ਜਿਸ ਕਾਰਨ ਬੈਂਕਿੰਗ ਸਟਾਕਸ 'ਚ ਗਿਰਾਵਟ ਦਰਜ ਹੋਈ।

 



ਉੱਥੇ ਹੀ, ਚੀਨ ਦਾ ਬਾਜ਼ਾਰ ਬਾਜ਼ਾਰ ਸੰਘਾਈ ਕੰਪੋਜ਼ਿਟ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ। ਕੋਸਪੀ 'ਚ ਤੇਜ਼ੀ ਤੇ ਸਟ੍ਰੇਟਸ ਟਾਈਮਜ਼ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ, ਜਪਾਨ ਦਾ ਬਾਜ਼ਾਰ ਵੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹਾਂਗਕਾਂਗ ਦਾ ਬਾਜ਼ਾਰ ਉਤਰਾਅ-ਚੜ੍ਹਾਅ 'ਚ ਹੈ। ਸ਼ੰਘਾਈ ਕੰਪੋਜ਼ਿਟ ਸਪਾਟ ਯਾਨੀ 2 ਅੰਕ ਦੀ ਹਲਕੀ ਗਿਰਾਵਟ ਨਾਲ 2,879 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 20 ਅੰਕ ਯਾਨੀ 0.2 ਫੀਸਦੀ ਡਿੱਗ ਕੇ 11,008 ਦੇ ਪੱਧਰ 'ਤੇ ਹੈ। 
ਜਪਾਨ ਦਾ ਬਾਜ਼ਾਰ ਨਿੱਕੇਈ 80 ਅੰਕ ਯਾਨੀ 0.4 ਫੀਸਦੀ ਦੀ ਗਿਰਾਵਟ 'ਚ 20,596 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ ਸਪਾਟ ਯਾਨੀ 0.12 ਅੰਕ ਮਾਮੂਲੀ ਕਮਜ਼ੋਰ ਹੋ ਕੇ 26,231 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 4 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ 'ਚ 1,964 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.5 ਫੀਸਦੀ ਕਮਜ਼ੋਰ ਹੋ ਕੇ 3,120 'ਤੇ ਕਾਰੋਬਾਰ ਕਰ ਰਿਹਾ ਹੈ।


Related News