ਗਲੇਨਮਾਰਕ ਫਾਰਮਾ ਨੂੰ ਚੌਥੀ ਤਿਮਾਹੀ ''ਚ 234 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ
Saturday, May 29, 2021 - 03:57 PM (IST)

ਨਵੀਂ ਦਿੱਲੀ- ਦਵਾ ਕੰਪਨੀ ਗਲੇਨਮਾਰਕ ਨੂੰ 31 ਮਾਰਚ 2021 ਨੂੰ ਸਮਾਪਤ ਹੋਈ ਚੌਥੀ ਤਿਮਾਹੀ ਵਿਚ 6 ਫ਼ੀਸਦੀ ਦੇ ਵਾਧੇ ਨਾਲ 233.87 ਕਰੋੜ ਰੁਪਏ ਦਾ ਇਕਜੁੱਟ ਸ਼ੁੱਧ ਮੁਨਾਫਾ ਹੋਇਆ ਹੈ।
ਬਿਹਤਰੀ ਵਿਕਰੀ ਦੇ ਸਹਾਰੇ ਕੰਪਨੀ ਨੇ ਇਹ ਮੁਨਾਫਾ ਦਰਜ ਕੀਤਾ। ਸਾਲ 2019-20 ਦੀ ਇਸੇ ਤਿਮਾਹੀ ਵਿਚ ਇਸ ਨੂੰ 220.30 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।
ਕੰਪਨੀ ਨੇ ਇਕ ਰੈਗੂਲੇਟਰੀ ਸੂਚਨਾ ਵਿਚ ਕਿਹਾ ਕਿ ਮਾਰਚ 2021 ਤਿਮਾਹੀ ਵਿਚ ਕਾਰੋਬਾਰ ਤੋਂ ਉਸ ਨੂੰ 2,859.9 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ, ਜੋ ਮਾਰਚ 2020 ਤਿਮਾਹੀ ਵਿਚ 2,767.5 ਕਰੋੜ ਰੁਪਏ ਸੀ। ਕੰਪਨੀ ਨੇ ਪੂਰੇ ਵਿੱਤੀ ਸਾਲ 2020-21 ਵਿਚ ਕੁੱਲ 970.1 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਵਿੱਤੀ ਸਾਲ 2019-20 ਵਿਚ ਇਹ 776 ਕਰੋੜ ਰੁਪਏ ਸੀ। ਵਿੱਤੀ ਸਾਲ 2020-21 ਵਿਚ ਕੰਪਨੀ ਦਾ ਕੁੱਲ ਮਾਲੀਆ 10,943.9 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ ਕਰੋੜ ਰੁਪਏ ਸੀ।
ਗਲੇਨਮਾਰਕ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਗਲੇਨ ਸਲਡਾਨਾ ਨੇ ਕਿਹਾ, ''ਅਸੀਂ ਕੋਵਿਡ-19 ਕਾਰਨ ਪੈਦਾ ਹੋਈਆਂ ਕਾਰੋਬਾਰ ਸਬੰਧੀ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਸਥਿਰ ਪ੍ਰਦਰਸ਼ਨ ਕੀਤਾ। ਅਸੀਂ ਕੋਵਿਡ-19 ਦੇ ਸ਼ੁਰੂ ਹੁੰਦੇ ਹੀ ਆਪਣੇ ਬਾਂਡ ਫੈਬੀਫਲੂ ਨਾਲ ਭਾਰਤ ਵਿਚ ਇਸ ਖਿਲਾਫ਼ ਜੰਗ ਵਿਚ ਅੱਗੇ ਵੱਧ ਕੇ ਅਗਵਾਈ ਕੀਤੀ।'' ਕੰਪਨੀ ਦੇ ਬੋਰਡ ਨੇ ਵਿੱਤੀ ਸਾਲ 2020-21 ਲਈ ਪ੍ਰਤੀ ਸ਼ੇਅਰ 2.50 ਰੁਪਏ ਦਾ ਲਾਭਅੰਸ਼ ਦੇਣ ਦੀ ਸਿਫਾਰਸ਼ ਕੀਤੀ ਹੈ।