ਤਰੱਕੀ ਮਿਲਣ ਮਗਰੋਂ ਨਵੀਂ ਭੂਮਿਕਾ 'ਚ ਨਜ਼ਰ ਆਵੇਗੀ ਗੀਤਾ ਗੋਪੀਨਾਥ, ਸੰਭਾਲੇਗੀ IMF ਦਾ ਇਹ ਅਹੁਦਾ

Friday, Dec 03, 2021 - 03:32 PM (IST)

ਤਰੱਕੀ ਮਿਲਣ ਮਗਰੋਂ ਨਵੀਂ ਭੂਮਿਕਾ 'ਚ ਨਜ਼ਰ ਆਵੇਗੀ ਗੀਤਾ ਗੋਪੀਨਾਥ, ਸੰਭਾਲੇਗੀ IMF ਦਾ ਇਹ ਅਹੁਦਾ

ਨਵੀਂ ਦਿੱਲੀ - ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਜਲਦੀ ਹੀ ਇੱਕ ਹੋਰ ਪ੍ਰਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਭਾਰਤੀ ਮੂਲ ਦੀ ਗੀਤਾ ਗੋਪੀਨਾਥ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਹੁਣ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ। ਗੀਤਾ ਜੇਫਰੀ ਓਕਾਮੋਟੋ ਦੀ ਥਾਂ ਲਵੇਗੀ। ਗੀਤਾ ਗੋਪੀਨਾਥ 21 ਜਨਵਰੀ 2022 ਤੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। IMF ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਗਿਆ।

ਗੀਤਾ ਗੋਪੀਨਾਥ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁੱਖ ਅਰਥ ਸ਼ਾਸਤਰੀ ਵਜੋਂ ਨਿਯੁਕਤ ਹੋਣ ਵਾਲੀ ਦੂਜੀ ਭਾਰਤੀ ਹੈ। ਗੀਤਾ ਪਿਛਲੇ ਤਿੰਨ ਸਾਲਾਂ ਤੋਂ ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚ ਮੁੱਖ ਅਰਥ ਸ਼ਾਸਤਰੀ ਵਜੋਂ ਕੰਮ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ IMF ਤੋਂ ਕਾਰਜਮੁਕਤ ਹੋਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਸੀ ਕਿ ਉਹ ਹਾਰਵਰਡ ਯੂਨੀਵਰਸਿਟੀ ਵਿਚ ਵਾਪਸ ਜਾ ਕੇ ਅਕਾਦਮਿਕ ਕੰਮ ਕਰਨਾ ਚਾਹੁੰਦੀ ਹੈ, ਪਰ ਉਨ੍ਹਾਂ ਨੂੰ ਤਰੱਕੀ ਦੇ ਕੇ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਕਰੋੜਾਂ ਦਾ ਨਿਵੇਸ਼ ਕਰੇਗਾ 'ਆਯੁਸ਼ ਮੰਤਰਾਲਾ' , ਵਧਣਗੇ ਆਮਦਨ ਦੇ ਸਾਧਨ

ਆਈਐਮਐਫ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਿਓਗਰਾਵੀਆ ਨੇ ਕਿਹਾ ਕਿ ਗੀਤਾ ਗੋਪੀਨਾਥ ਪਹਿਲੀ ਮਹਿਲਾ ਮੁੱਖ ਅਰਥ ਸ਼ਾਸਤਰੀ ਸੀ, ਹੁਣ ਉਹ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ ਅਤੇ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਵਜੋਂ ਕੰਮ ਕਰੇਗੀ।

ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਗੀਤਾ

ਗੀਤਾ ਗੋਪੀਨਾਥ ਦਾ ਜਨਮ 1971 ਵਿੱਚ ਭਾਰਤ ਦੇ ਮੈਸੂਰ ਸ਼ਹਿਰ ਵਿੱਚ ਹੋਇਆ ਸੀ। ਉਸ ਦੇ ਪਿਤਾ ਟੀ.ਵੀ. ਗੋਪੀਨਾਥ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਇੱਕ ਕਿਸਾਨ ਅਤੇ ਉਦਯੋਗਪਤੀ ਹੈ। ਗੀਤਾ ਨੇ 1992 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਐਮ.ਏ. ਕੀਤਾ। ਗੀਤਾ ਨੇ 2001 ਵਿੱਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਪੂਰੀ ਕੀਤੀ। ਗੀਤਾ ਦਾ ਪਤੀ ਇਕਬਾਲ ਧਾਲੀਵਾਲ ਵੀ ਅਰਥ ਸ਼ਾਸਤਰ ਵਿੱਚ ਗ੍ਰੈਜੂਏਟ ਹੈ। ਉਹ 1995 ਬੈਚ ਦਾ ਆਈਏਐਸ ਟਾਪਰ ਸੀ। ਇਕਬਾਲ ਆਈਏਐਸ ਦੀ ਨੌਕਰੀ ਛੱਡ ਕੇ ਪ੍ਰਿੰਸਟਨ ਵਿੱਚ ਪੜ੍ਹਨ ਚਲਾ ਗਿਆ। ਗੀਤਾ ਆਪਣੇ ਪਤੀ ਅਤੇ ਬੇਟੇ ਨਾਲ ਕੈਂਬਰਿਜ ਵਿੱਚ ਰਹਿੰਦੀ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ! LPG ਸਿਲੰਡਰ ਤੋਂ ਬਾਅਦ ਸਰ੍ਹੋਂ ਦੇ ਤੇਲ ਦੀ ਕੀਮਤ 'ਚ ਹੋਇਆ ਭਾਰੀ ਵਾਧਾ

ਦਿੱਗਜ ਅਰਥ ਸ਼ਾਸਤਰੀ ਹੈ ਗੀਤਾ ਗੋਪੀਨਾਥ

ਗੀਤਾ ਗੋਪੀਨਾਥ ਨੂੰ ਦੁਨੀਆ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ ਵਿੱਚ ਗਿਣਿਆ ਜਾਂਦਾ ਹੈ। ਗੀਤਾ ਨੂੰ ਅੰਤਰਰਾਸ਼ਟਰੀ ਵਿੱਤ ਅਤੇ ਮੈਕਰੋਇਕਨਾਮਿਕਸ 'ਤੇ ਆਪਣੀ ਖੋਜ ਲਈ ਵੀ ਜਾਣਿਆ ਜਾਂਦਾ ਹੈ। ਸਾਲ 2019 ਵਿੱਚ ਉਨ੍ਹਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ। ਉਹ 2019 ਤੋਂ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਮੁੱਖ ਅਰਥ ਸ਼ਾਸਤਰੀ ਵਜੋਂ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਸ਼ਾਨਦਾਰ : ਦੋ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ੀ ਕੰਪਨੀਆਂ ਤੋਂ ਮਿਲਿਆ 2-2 ਕਰੋੜ ਤੋਂ ਵੱਧ ਦਾ ਸਾਲਾਨਾ ਪੈਕੇਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News