31 ਅਕਤੂਬਰ ਤੋਂ ਪਹਿਲਾਂ ਪੂਰੇ ਕਰ ਲਓ ਪੈਸਿਆਂ ਨਾਲ ਜੁੜੇ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ
Saturday, Oct 30, 2021 - 02:42 PM (IST)

ਨਵੀਂ ਦਿੱਲੀ - ਅਕਤੂਬਰ ਦਾ ਮਹੀਨਾ ਖ਼ਤਮ ਹੋਣ ਨੂੰ ਹੁਣ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ। ਅਜਿਹੇ ਸਮੇਂ ਕੁਝ ਜ਼ਰੂਰੀ ਕੰਮ ਨਿਪਟਾਉਣ ਲਈ ਅੱਜ ਅਤੇ ਕੱਲ੍ਹ ਦੋ ਦਿਨ ਬਾਕੀ ਹਨ। ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹੋਣ 'ਤੇ ਤੁਸੀਂ ਫ਼ਾਇਦਾ ਲੈ ਸਕਦੇ ਹੋ। ਆਓ ਜਾਣਦੇ ਹਾਂ ਕਿਹੜੇ ਹਨ ਉਹ ਜ਼ਰੂਰੀ ਕੰਮ
PM ਕਿਸਾਨ ਯੋਜਨਾ ਲਈ ਰਜਿਸਟ੍ਰੇਸ਼ਨ
ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਕਿਸਾਨਾਂ ਕੋਲ ਰਜਿਸਟ੍ਰੇਸ਼ਨ ਕਰਵਾਉਣ ਲਈ 31 ਅਕਤੂਬਰ ਆਖ਼ਰੀ ਤਾਰੀਖ਼ ਹੈ। ਜੇਕਰ ਉਹ ਇਸ ਦੌਰਾਨ ਆਪਣਾ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਦੋ ਕਿਸ਼ਤਾਂ ਦਾ ਲਾਭ ਹੋ ਸਕਦਾ ਹੈ ਭਾਵ 4,000 ਰੁਪਏ ਦਾ ਲਾਭ ਲੈ ਸਕਦੇ ਹਨ।
HDFC ਦਾ ਖ਼ਾਸ ਆਫ਼ਰ
ਜੇਕਰ ਤੁਸੀਂ ਹੋਮ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਹਾਊਸਿੰਗ ਫਾਇਨਾਂਸ ਕੰਪਨੀ HDFC ਦਾ ਖ਼ਾਸ ਆਫ਼ਰ ਇਸ ਮਹੀਨੇ 31 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ HDFC ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹੋਮ ਲੋਨ ਦੀਆਂ ਦਰਾਂ ਵਿਚ ਕਟੌਤੀ ਕੀਤੀ ਹੈ। ਇਸ ਯੋਜਨਾ ਦੇ ਤਹਿਤ ਖ਼ਾਤਾਧਾਰਕ 6.70 ਫ਼ੀਸਦੀ ਦੀ ਦਰ ਨਾਲ ਲੋਨ ਲੈ ਸਕਦੇ ਹਨ। ਇਸ ਖ਼ਾਸ ਸਕੀਮ 31 ਅਕਤੂਬਰ ਤੱਕ ਹੀ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ : ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ
ਵਾਹਨ ਦਾ ਰਜਿਸਟ੍ਰੇਸ਼ਨ
ਤੁਹਾਡੇ ਵਾਹਨ ਦੀ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ ਅਤੇ ਫਿਟਨੈਸ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੇ ਨਵੀਨੀਕਰਨ ਦੀ ਆਖਰੀ ਮਿਤੀ 31 ਅਕਤੂਬਰ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਨ੍ਹਾਂ ਦਸਤਾਵੇਜ਼ਾਂ ਨੂੰ ਰੀਨਿਊ ਕਰਨਾ ਚਾਹੁੰਦੇ ਹੋ ਤਾਂ ਜਲਦੀ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੇਂਦਰੀ ਟਰਾਂਸਪੋਰਟ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ (DL), ਰਜਿਸਟ੍ਰੇਸ਼ਨ ਸਰਟੀਫਿਕੇਟ (RC) ਅਤੇ ਪਰਮਿਟ ਦੀ ਵੈਧਤਾ 31 ਅਕਤੂਬਰ ਤੱਕ ਵਧਾ ਦਿੱਤੀ ਸੀ।
ਸਟੇਟ ਬੈਂਕ ਖ਼ਾਤਾਧਾਰਕ ਮੁਫ਼ਤ ਚ ਭਰ ਸਕਦੇ ਹਨ ਇਨਕਮ ਟੈਕਸ ਰਿਟਰਨ
ਸਟੇਟ ਬੈਂਕ ਆਫ ਇੰਡੀਆ ਦੇ ਖ਼ਾਤਾਧਾਰਕ ਇਨਕਮ ਟੈਕਸ ਰਿਟਰਨ ਹੁਣ ਮੁਫ਼ਤ 'ਚ ਦਾਖ਼ਲ ਕਰ ਸਕਦੇ ਹਨ। ਸਟੇਟ ਬੈਂਕ ਦੇ ਖ਼ਾਤਾਧਾਰਕ YONO ਐਪ 'ਤੇ Tax2Win ਜ਼ਰੀਏ ITR ਭਰ ਸਕਦੇ ਹਨ। YONO 'ਤੇ Tax2Win ਜ਼ਰੀਏ ਮੁਫ਼ਤ ਵਿਚ ਰਿਟਰਨ ਭਰ ਸਕਦੇ ਹੋ। ਇਹ ਆਫ਼ਰ 31 ਅਕਤਬੂਰ ਤੱਕ ਲਈ ਹੈ।
ਇਹ ਵੀ ਪੜ੍ਹੋ : ਚਿੱਪ ਦੀ ਕਮੀ ਕਾਰਨ ਮਾਰੂਤੀ ਨੂੰ ਹੋਇਆ ਭਾਰੀ ਨੁਕਸਾਨ, ਲਾਭ 'ਚ ਆਈ 65% ਦੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।