ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਮਿਲੀ ਰਾਹਤ, ਜਾਣੋ ਕਿੰਨੇ ਘਟੇ ਭਾਅ

Tuesday, Aug 24, 2021 - 01:09 PM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਮਿਲੀ ਰਾਹਤ, ਜਾਣੋ ਕਿੰਨੇ ਘਟੇ ਭਾਅ

ਨਵੀਂ ਦਿੱਲੀ - ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਦੇ ਬਾਵਜੂਦ ਘਰੇਲੂ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ 15 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ 35 ਦਿਨਾਂ ਬਾਅਦ 20 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵਿੱਚ ਵੀ 20 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਅੱਜ ਦਿੱਲੀ ਦੇ ਇੰਡੀਅਨ ਆਇਲ ਪੰਪ 'ਤੇ ਪੈਟਰੋਲ 101.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ 15 ਪੈਸੇ ਸਸਤਾ ਹੋ ਕੇ 101.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 15 ਪੈਸੇ ਸਸਤਾ ਹੋ ਕੇ 88.92 ਰੁਪਏ ਪ੍ਰਤੀ ਲੀਟਰ ਹੋ ਗਿਆ। 

ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਨੌਕਰੀ ਗੁਆਉਣ ਵਾਲਿਆਂ ਨੂੰ ਸਰਕਾਰ ਦੇਵੇਗੀ ਵੱਡੀ ਰਾਹਤ, ਮਨਰੇਗਾ ਦੇ ਬਜਟ 'ਚ ਵੀ ਕੀਤਾ ਵਾਧਾ

ਅੰਤਰਰਾਸ਼ਟਰੀ ਪੱਧਰ 'ਤੇ, ਦੁਨੀਆ ਭਰ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਵਿੱਚ ਮੁੜ ਉਭਾਰ ਦੇ ਬਾਵਜੂਦ, ਕੱਚੇ ਤੇਲ ਦੀਆਂ ਕੀਮਤਾਂ ਕੱਲ੍ਹ ਦੁਬਾਰਾ ਵਧੀਆਂ। ਕੱਲ੍ਹ ਵਪਾਰ ਦੇ ਸਮਾਪਤੀ ਸਮੇਂ ਬ੍ਰੈਂਟ ਕੱਚਾ  3.39 ਡਾਲਰ ਪ੍ਰਤੀ ਬੈਰਲ ਚੜ੍ਹ ਕੇ 68.57 ਡਾਲਰ ਪ੍ਰਤੀ ਬੈਰਲ 'ਤੇ ਅਤੇ WTI ਕੱਚਾ ਵੀ 3.28 ਡਾਲਰ ਪ੍ਰਤੀ ਬੈਰਲ ਵਧ ਕੇ 65.46 ਡਾਲਰ 'ਤੇ ਬੰਦ ਹੋਇਆ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ਤੇ ਹਰ ਰੋਜ਼ ਸਵੇਰੇ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ

ਅੱਜ ਦੇਸ਼ ਦੇ ਚਾਰ ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ: 

ਸ਼ਹਿਰ ਦਾ ਨਾਮ                       ਪੈਟਰੋਲ (ਰੁਪਏ/ਲੀਟਰ )                  (ਡੀਜ਼ਲ ਰੁਪਏ/ਲੀਟਰ) 

  • ਜਲੰਧਰ                             102.54                                         90.97
  • ਲੁਧਿਆਣਾ                         103.22                                         91.59  
  • ਅੰਮ੍ਰਿਤਸਰ                         103.28                                         91.65
  • ਫਗਵਾੜਾ                          102.64                                         91.07 
  • ਕਪੂਰਥਲਾ                        102.64                                          91.07
  • ਦਿੱਲੀ                              101.94                                          88.92
  • ਮੁੰਬਈ                             107.52                                         96.48
  • ਚੇਨਈ                              99.20                                          93.52
  • ਕੋਲਕਾਤਾ                        101.82                                          91.98

ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਬੱਚਿਆਂ ਲਈ ਪਹਿਲੇ ਸਵਦੇਸ਼ੀ ਟੀਕੇ ਨੂੰ ਮਿਲੀ ਇਜਾਜ਼ਤ, ਜਾਣੋ ਵਿਸ਼ੇਸ਼ਤਾਵਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News