ਜੀਓ ਪੇਮੈਂਟ ਬੈਂਕ ਨੇ ਰਿਲਾਇੰਸ ਸਮੂਹ ਦੀਆਂ ਕੰਪਨੀਆਂ ਦੇ ਚਾਲੂ ਖਾਤੇ ਨੂੰ ਖੋਲ੍ਹਣ ਲਈ RBI ਤੋਂ ਮੰਗੀ ਇਜਾਜ਼ਤ
Tuesday, Nov 24, 2020 - 04:07 PM (IST)
ਨਵੀਂ ਦਿੱਲੀ — ਜੀਓ ਪੇਮੈਂਟ ਬੈਂਕ ਨੇ ਰਿਲਾਇੰਸ ਸਮੂਹ ਦੀਆਂ ਕੰਪਨੀਆਂ ਦੇ ਚਾਲੂ ਖਾਤੇ ਨੂੰ ਖੋਲ੍ਹਣ ਲਈ ਰਿਜ਼ਰਵ ਬੈਂਕ ਤੋਂ ਇਜਾਜ਼ਤ ਮੰਗੀ ਹੈ। ਜੀਓ ਪੇਮੈਂਟ ਬੈਂਕ , ਜਿਹੜਾ ਕਿ ਰਿਲਾਇੰਸ ਅਤੇ ਸਟੇਟ ਬੈਂਕ ਵਿਚਕਾਰ ਇਕ ਸਾਂਝਾ ਉੱਦਮ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਤੋਂ ਮੂਲ ਉਦਯੋਗ ਵਿਚਕਾਰ ਰਿਲਾਇੰਸ ਇੰਡਸਟਰੀਜ਼ ਅਤੇ ਹੋਰ ਆਪਰੇਟਿੰਗ ਕੰਪਨੀਆਂ ਦੇ ਚਾਲੂ ਖਾਤੇ ਖੋਲ੍ਹਣ ਦੀ ਆਗਿਆ ਮੰਗੀ ਹੈ। ਅਜਿਹੇ ਖਾਤਿਆਂ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਕਲੈਕਸ਼ਨ ਅਤੇ ਭੁਗਤਾਨ ਸੇਵਾਵਾਂ ਲਈ ਕੀਤੀ ਜਾਵੇਗੀ।
ਇਹ ਵੀ ਦੇਖੋ : ਪਤਨੀ ਜਾਣ ਸਕਦੀ ਹੈ ਕਿ ਉਸਦੇ ਪਤੀ ਦੀ ਕਿੰਨੀ ਹੈ ‘ਤਨਖ਼ਾਹ’, ਕਾਨੂੰਨ ਨੇ ਦਿੱਤਾ ਇਹ ਅਧਿਕਾਰ
ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਨੇ ਪੇਮੈਂਟ ਬੈਂਕ ਨੂੰ ਭਾਰਤੀ ਸਟੇਟ ਬੈਂਕ ਨਾਲ ਸਾਂਝੇਦਾਰੀ ਵਿਚ ਲਾਂਚ ਕੀਤਾ ਹੈ। ਇਸ ਪੇਮੈਂਟ ਬੈਂਕ ਵਿਚ 70 ਫ਼ੀਸਦੀ ਹਿੱਸੇਦਾਰੀ ਰਿਲਾਇੰਸ ਜੀਓ ਦੀ ਹੈ ਜਦੋਂਕਿ 30 ਫ਼ੀਸਦੀ ਹਿੱਸਾ ਭਾਰਤੀ ਸਟੇਟ ਬੈਂਕ ਦਾ ਹੈ। ਪੇਮੈਂਟ ਬੈਂਕ 'ਚ ਤੁਸੀਂ ਬਚਤ ਜਾਂ ਚਾਲੂ ਖਾਤਾ ਖੋਲ੍ਹ ਸਕਦੇ ਹੋ, ਜਿਸ ਵਿਚ 1 ਲੱਖ ਰੁਪਏ ਤੱਕ ਦਾ ਪੈਸਾ ਜਮ੍ਹਾ ਕਰਵਾ ਸਕਦੇ ਹੋ। ਹਾਲਾਂਕਿ ਪੇਮੈਂਟ ਬੈਂਕ ਸਿਰਫ਼ ਡਿਪਾਜ਼ਿਟ ਲੈ ਸਕਦਾ ਹੈ ਅਤੇ ਉਸ 'ਤੇ ਵਿਆਜ ਦੇ ਸਕਦਾ ਹੈ। ਇਸ ਤੋਂ ਇਲਾਵਾ ਪੇਮੈਂਟ ਬੈਂਕ ਤੁਹਾਨੂੰ ਕੋਈ ਵੀ ਵਿੱਤੀ ਉਤਪਾਦ ਆਫਰ ਨਹੀਂ ਕਰ ਸਕਦਾ ਹੈ। ਇਸ ਨਾਲ ਮੁੱਖ ਰੂਪ ਵਿਚ ਉਨ੍ਹਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ ਜਾ ਸਕਦਾ ਹੈ, ਜੋ ਅਜੇ ਤੱਕ ਬੈਂਕ ਨਾਲ ਨਹੀਂ ਜੁੜੇ ਹਨ।
ਇਹ ਵੀ ਦੇਖੋ : ਵਿਸ਼ਵ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਏਲਨ ਮਸਕ, ਬਿਲ ਗੇਟਸ ਨੂੰ ਵੀ ਛੱਡਿਆ ਪਿੱਛੇ