Geneva Motor Show 2018: ਟਾਟਾ ਮੋਟਰਸ ਨੇ ਪੇਸ਼ ਕੀਤੀ ਈ-ਵਿਜ਼ਨ ਕੰਸੈਪਟ ਸੇਡਾਨ ਕਾਰ

Tuesday, Mar 06, 2018 - 10:02 PM (IST)

Geneva Motor Show 2018: ਟਾਟਾ ਮੋਟਰਸ ਨੇ ਪੇਸ਼ ਕੀਤੀ ਈ-ਵਿਜ਼ਨ ਕੰਸੈਪਟ ਸੇਡਾਨ ਕਾਰ

ਜਲੰਧਰ—ਜਿਨੇਵਾ ਮੋਟਰ ਸ਼ੋਅ 2018 ਦੌਰਾਨ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਕੰਸੈਪਟ ਕਾਰ ਈ-ਵਿਜ਼ਨ ਤੋਂ ਪਰਦਾ ਚੁੱਕਿਆ ਹੈ। ਇਲੈਕਟ੍ਰਾਨਿਕ ਕਾਰ ਦੀ ਰੇਂਜ 'ਚ ਪੇਸ਼ ਕੀਤੀ ਗਈ ਟਾਟਾ ਦੀ ਇਹ ਨਵੀਂ ਸੇਡਾਨ ਇਕ ਇਲੈਕਟ੍ਰਾਨਿਕ ਕੰਸੈਪਟ ਕਾਰਾਂ ਚੋਂ ਇਕ ਬਣਾਈ ਜਾ ਰਹੀ ਹੈ ਜੋ ਮੁੱਖ ਤੌਰ 'ਤੇ ਉਮੇਗਾ ਪਲੇਟਫਾਰਮ 'ਤੇ ਸਟੀਕ ਬੈਠਦੀ ਹੈ। 

PunjabKesari
ਫੀਚਰਸ
ਕੰਪਨੀ ਨੇ ਆਪਣੀ ਇਸ ਕਾਰ ਨੂੰ ਲੁੱਕ ਦੇ ਮਾਮਲੇ 'ਚ ਕਾਫੀ ਲਗਜ਼ਰੀਅਸ ਬਣਾਇਆ ਹੈ। ਹਾਲਾਂਕਿ ਕੰਪਨੀ ਇਸ ਤੋਂ ਪਹਿਲੇ ਆਟੋ ਐਕਸਪੋ 2018 ਨੋਇਡਾ 'ਚ ਇਲੈਕਟ੍ਰਾਨਿਕ ਕਾਰ ਦੀ ਰੇਂਜ਼ 'ਚ ਆਪਣੀ H5X SUV ਕੰਸੈਪਟ ਅਤੇ 45X Premium Hatchback ਕੰਪੈਕਟ ਕਾਰ ਤੋਂ ਪਹਿਲੇ ਹੀ ਪਰਦਾ ਚੁੱਕ ਦਿੱਤਾ ਗਿਆ ਹੈ।  
PunjabKesari
ਰਫਤਾਰ
ਇਸ ਕਾਰ ਦੀ ਰਫਤਾਰ ਦੀ ਗੱਲ ਕਰੀਏ ਤਾਂ ਇਹ ਸਿਰਫ 7 ਸੈਕਿੰਡ 'ਚ ਹੀ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਸ ਨੂੰ 300 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ।


Related News