ਰਤਨ ਅਤੇ ਗਹਿਣਾ ਬਰਾਮਦ ਜੁਲਾਈ ’ਚ 15.98 ਫੀਸਦੀ ਵਧ ਕੇ 217.82 ਕਰੋੜ ਡਾਲਰ ’ਤੇ ਪੁੱਜੀ
Thursday, Aug 14, 2025 - 04:08 AM (IST)

ਮੁੰਬਈ - ਗਲੋਬਲ ਚੁਣੌਤੀਆਂ ਵਿਚਾਲੇ ਜੁਲਾਈ ’ਚ ਰਤਨ ਅਤੇ ਗਹਿਣਾ ਬਰਾਮਦ ’ਚ ਸਾਲਾਨਾ ਆਧਾਰ ’ਤੇ 15.98 ਫੀਸਦੀ ਦਾ ਵਾਧਾ ਹੋਇਆ ਅਤੇ ਇਹ 217 ਕਰੋੜ 82.4 ਲੱਖ ਡਾਲਰ (18,756.28 ਕਰੋਡ਼ ਰੁਪਏ) ਤੱਕ ਪਹੁੰਚ ਗਈ। ਜੇਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਨੇ ਇਹ ਜਾਣਕਾਰੀ ਦਿੱਤੀ।
ਕੌਂਸਲ ਨੇ ਕਿਹਾ ਕਿ ਹਾਲ ਹੀ ’ਚ ਸੰਪੰਨ ਆਈ. ਆਈ. ਜੇ. ਐੱਸ. ਪ੍ਰੀਮੀਅਰ-2025 ’ਚ ਅੰਦਾਜ਼ਨ 70,000-90,000 ਕਰੋਡ਼ ਰੁਪਏ ਦੇ ਆਰਡਰ ਬੁੱਕ ਹੋਏ ਹਨ, ਜਿਸ ਨਾਲ ਤਿਉਹਾਰੀ ਸੈਸ਼ਨ ਤੋਂ ਪਹਿਲਾਂ ਉਦਯੋਗ ਦਾ ਭਰੋਸਾ ਵਧਿਆ ਹੈ। ਜੁਲਾਈ ’ਚ ਤਰਾਸ਼ੇ ਅਤੇ ਪਾਲਿਸ਼ ਕੀਤੇ ਹੀਰਿਆਂ (ਸੀ. ਪੀ. ਡੀ.) ਦੀ ਕੁਲ ਬਰਾਮਦ 17.76 ਫੀਸਦੀ ਵਧ ਕੇ 107 ਕਰੋਡ਼ 17.3 ਲੱਖ ਡਾਲਰ ਦੀ ਹੋ ਗਈ। ਪਾਲਿਸ਼ ਕੀਤੇ ਲੈਬ ’ਚ ਤਿਆਰ ਹੀਰਿਆਂ ਦੀ ਬਰਾਮਦ 27.61 ਫੀਸਦੀ ਵਧ ਕੇ 12 ਕਰੋਡ਼ 24.3 ਲੱਖ ਡਾਲਰ ਦੀ ਹੋ ਗਈ। ਸੋਨੇ ਦੇ ਗਹਿਣਿਆਂ ਦੀ ਕੁਲ ਬਰਾਮਦ 16.39 ਫੀਸਦੀ ਵਧ ਕੇ 81 ਕਰੋੜ 37.7 ਲੱਖ ਡਾਲਰ ਰਹੀ।