ਡਾਲਰ ਦੇ ਦਬਦਬੇ 'ਤੇ ਬੋਲੀ ਗੀਤਾ ਗੋਪੀਨਾਥ, ਭਰੋਸੇਮੰਦ ਕਰੰਸੀ ਦੀ ਲੋੜ

Friday, Jan 24, 2020 - 11:16 AM (IST)

ਡਾਲਰ ਦੇ ਦਬਦਬੇ 'ਤੇ ਬੋਲੀ ਗੀਤਾ ਗੋਪੀਨਾਥ, ਭਰੋਸੇਮੰਦ ਕਰੰਸੀ ਦੀ ਲੋੜ

ਦਾਵੋਸ—ਇੰਟਰਨੈਸ਼ਨਲ ਮਾਨਿਟਰੀ ਫੰਡ (ਆਈ.ਐੱਮ.ਐੱਫ.) ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਵੀਰਵਾਰ ਨੂੰ ਦਾਵੋਸ 'ਚ ਚੱਲ ਰਹੇ ਵਰਲਡ ਇਕਨਾਮਿਕ ਫੋਰਮ ਨੇ ਕਿਹਾ ਕਿ ਦੁਨੀਆ 'ਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਖਤਮ ਕਰਨ ਲਈ ਬਹੁਤ ਭਰੋਸੇਮੰਦ ਦਾਅਵੇਦਾਰ ਅਤੇ ਮਜ਼ਬੂਤ ਮੁਦਰਾ ਦੀ ਲੋੜ ਹੋਵੇਗੀ। ਇਸ ਦਾ ਕਾਰਨ ਡਾਲਰ ਦੇ ਸਮੇਂ-ਸਮੇਂ 'ਤੇ ਇਹ ਸਾਬਤ ਕੀਤਾ ਹੈ ਕਿ ਇਹ ਬਹੁਤ ਸਥਿਰ ਹੈ।
ਉਨ੍ਹਾਂ ਨੇ ਕਿਹਾ ਕਿ ਯੂਰੋ ਲੰਬੇ ਸਮੇਂ ਤੋਂ ਬਣਿਆ ਹੋਇਆ ਹੈ ਪਰ ਉਹ ਹੁਣ ਤੱਕ ਇਸ ਪੱਧਰ 'ਤੇ ਨਹੀਂ ਪਹੁੰਚਿਆ ਹੈ ਜਿਸ ਦੀ ਸ਼ੁਰੂਆਤ 'ਚ ਉਮੀਦ ਸੀ। ਚੀਨ ਵੀ ਲੰਬੇ ਸਮੇਂ ਤੋਂ ਆਪਣੀ ਮੁਦਰਾ ਨੂੰ ਕੌਮਾਂਤਰੀ ਪੱਧਰ 'ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਨੂੰ ਬਹੁਤ ਸਫਲਤਾ ਨਹੀਂ ਮਿਲੀ ਹੈ।
ਗੋਪੀਨਾਥ ਨੇ ਕਿਹਾ ਕਿ ਇਤਿਹਾਸਿਕ ਰੂਪ ਨਾਲ ਦੇਖਿਆ ਜਾਵੇ ਤਾਂ ਇਕ ਮੁਦਰਾ ਦਾ ਸੰਸਾਰਕ ਕਾਰੋਬਾਰ ਦਾ ਹਮੇਸ਼ਾ ਦਬਦਬਾ ਬਣਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਮੇਂ ਇਹ ਬ੍ਰਿਟਿਸ਼ ਪਾਊਂਡ ਸੀ ਅਤੇ ਹੁਣ ਡਾਲਰ ਹੈ। ਜੇਕਰ ਤੁਸੀਂ ਮੁਦਰਾ ਭੰਡਾਰ ਨੂੰ ਦੇਖੀਏ ਤਾਂ ਇਸ 'ਚ ਵੀ ਡਾਲਰ ਦਾ ਦਬਦਬਾ ਬਣਿਆ ਹੋਇਆ ਹੈ। ਉਸ ਦੇ ਬਾਅਦ ਯੂਰੋ ਦਾ ਸਥਾਨ ਹੈ...। ਉਸ ਦੇ ਅਨੁਸਾਰ ਡਾਲਰ ਦੇ ਦਬਦਬੇ ਦੇ ਕਾਰਨ ਸਥਿਰਤਾ ਦਾ ਵਾਅਦਾ ਹੈ। ਗੋਪੀਨਾਥ ਨੇ ਕਿਹਾ ਕਿ ਜੇਕਰ ਡਾਲਰ ਲਈ ਭਰੋਸੇਮੰਦ ਦਾਅਵੇਦਾਰ ਚਾਹੁੰਦੇ ਹੋ, ਉਸ ਲਈ ਬਹੁਤ ਮਜ਼ਬੂਤ ਮੁਦਰਾ ਬਣਾਉਣ ਦੀ ਲੋੜ ਹੋਵੇਗੀ।


author

Aarti dhillon

Content Editor

Related News