GDP ਗ੍ਰੋਥ ਦਸੰਬਰ 2019 ਤਿਮਾਹੀ ''ਚ 4.7 ਫੀਸਦੀ, 6 ਸਾਲ ਦੇ ਹੇਠਲੇ ਪੱਧਰ ਤੋਂ ਉਭਰਿਆ

02/28/2020 6:41:47 PM

ਨਵੀਂ ਦਿੱਲੀ — ਸਰਕਾਰ ਨੇ ਦਸੰਬਰ 2019 ਤਿਮਾਹੀ ਦਾ GDP(ਕੁੱਲ ਘਰੇਲੂ ਉਤਪਾਦ) ਦਾ ਡਾਟਾ ਜਾਰੀ ਕੀਤਾ ਹੈ। ਤੀਜੀ ਤਿਮਾਹੀ(ਦਸੰਬਰ 2019) 'ਚ GDP ਦੀ ਗ੍ਰੋਥ 4.7 ਫੀਸਦੀ ਰਹੀ ਹੈ। ਇਸ ਤੋਂ ਪਹਿਲਾਂ ਦੂਜੀ ਤਿਮਾਹੀ (ਸਤੰਬਰ 2019) 'ਚ GDP ਗ੍ਰੋਥ 4.5 ਫੀਸਦੀ ਰਹੀ ਸੀ। ਇਹ ਪਿਛਲੇ 6 ਸਾਲ ਦਾ ਸਭ ਤੋਂ ਹੇਠਲਾ ਪੱਧਰ ਸੀ।

ਵਿਸ਼ਲੇਸ਼ਕ ਉਮੀਦ ਕਰ ਰਹੇ ਸਨ ਕਿ ਤੀਜੀ ਤਿਮਾਹੀ 'ਚ GDP ਗ੍ਰੋਥ 'ਚ ਸੁਧਾਰ ਆ ਸਕਦਾ ਹੈ। 4.7 ਫੀਸਦੀ GDP ਗ੍ਰੋਥ ਦਾ ਅੰਕੜਾ ਬਿਹਤਰ ਹੈ ਕਿਉਂਕਿ ਇਹ ਅੰਕੜਾ ਜਿਸ ਤਿਮਾਹੀ ਦੇ ਆਧਾਰ 'ਤੇ ਹੈ ਉਸਦਾ ਪ੍ਰਦਰਸ਼ਨ ਵੀ ਵਧੀਆ ਨਹੀਂ ਰਿਹਾ ਹੈ। ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ GDP ਦੀ ਗ੍ਰੋਥ ਸਿਰਫ 6.6 ਫੀਸਦੀ ਸੀ ਜਦੋਂਕਿ ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇਹ 7 ਫੀਸਦੀ ਸੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ GDP ਦਾ ਅਨੁਮਾਨ 6.1 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਆਪਣੇ ਸਾਲਾਨਾ ਇਕਨਾਮਿਕ ਗ੍ਰੋਥ ਦਾ ਅਨੁਮਾਨ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਅਕਤੂਬਰ 'ਚ 6.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।


Related News