ਇਸ ਤਿਮਾਹੀ ''ਚ ਹੋਰ ਘੱਟ ਹੋ ਸਕਦੀ ਹੈ GDP ਗਰੋਥ

Wednesday, Nov 20, 2019 - 01:32 PM (IST)

ਇਸ ਤਿਮਾਹੀ ''ਚ ਹੋਰ ਘੱਟ ਹੋ ਸਕਦੀ ਹੈ GDP ਗਰੋਥ

ਨਵੀਂ ਦਿੱਲੀ—ਦੂਜੀ ਤਿਮਾਹੀ 'ਚ ਇਕ ਵਾਰ ਫਿਰ ਤੋਂ ਆਰਥਿਕ ਵਿਕਾਸ ਦਰ ਦੇ ਅੰਕੜੇ ਹੇਠਾਂ ਆ ਸਕਦੇ ਹਨ। ਸਟੇਟ ਬੈਂਕ ਆਫ ਇੰਡੀਆ ਦੇ ਅਰਥਸ਼ਾਸਤਰੀਆਂ, ਨੋਮੁਰਾ ਹੋਲਡਿੰਗਸ ਇੰਕ ਅਤੇ ਕੈਪੀਟਲ ਇਕੋਨਾਮਿਕ ਲਿਮਟਿਡ ਨੇ ਸਤੰਬਰ 'ਚ ਖਤਮ ਹੋਣ ਵਾਲੀ ਤਿਮਾਹੀ ਦੀ ਵਿਕਾਸ ਦਰ ਦਾ ਅਨੁਮਾਨ 4.2 ਤੋਂ 4.7 ਫੀਸਦੀ ਤੱਕ ਰੱਖਿਆ ਹੈ। 29 ਨਵੰਬਰ ਨੂੰ ਸਰਕਾਰ ਇਸ ਤਿਮਾਹੀ ਦੇ ਅੰਕੜੇ ਜਾਰੀ ਕਰਨ ਵਾਲੀ ਹੈ। 2012 ਨੂੰ ਨਵਾਂ ਜੀ.ਡੀ.ਪੀ. ਬੇਸ ਈਅਰ ਮੰਨਣ ਦੇ ਬਾਅਦ ਇਹ ਅੰਕੜਾ ਸਭ ਤੋਂ ਘੱਟ ਹੋ ਸਕਦਾ ਹੈ।
ਜਾਣਕਾਰਾਂ ਮੁਤਾਬਕ ਕਮਜ਼ੋਰ ਸੰਸਾਰਕ ਮੰਗ ਦੌਰਾਨ ਘਰੇਲੂ ਮੰਗਾਂ 'ਚ ਵੀ ਕਮੀ ਦੇਖੀ ਗਈ ਹੈ ਅਤੇ ਇਸ ਦਾ ਅਸਰ ਸਿੱਧਾ ਵਿਕਾਸ ਦਰ 'ਤੇ ਪੈਂਦਾ ਹੈ। ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਇਸ ਸਾਲ ਆਰ.ਬੀ.ਆਈ. ਪੰਜ ਵਾਰ ਰੇਟ ਕੱਟ ਕਰ ਚੁੱਕੀ ਹੈ। ਇਸ ਦੇ ਇਲਾਵਾ ਕੰਪਨੀਆਂ 'ਤੋਂ 20 ਅਰਬ ਡਾਲਰ ਦਾ ਟੈਕਸ ਕੱਟ ਕੀਤਾ ਗਿਆ ਹੈ ਅਤੇ ਮਾਨਿਸਟਰੀ ਪਾਲਿਸੀ ਨੂੰ ਆਸਾਨ ਬਣਾਇਆ ਗਿਆ ਹੈ।
ਮੁੰਬਈ ਸਟੇਟ ਬੈਂਕ ਦੀ ਚੀਫ ਇਕਨਾਮਿਕ ਅਡਵਾਈਜ਼ਰ ਸੌਮਿਯਾ ਕਾਂਤੀ ਘੋਸ਼ ਨੇ ਕਿਹਾ ਕਿ ਦਸੰਬਰ 'ਚ ਆਰ.ਬੀ.ਆਈ. ਵੱਡਾ ਰੇਟ ਕੱਟ ਕਰ ਸਕਦਾ ਹੈ। ਹਾਲਾਂਕਿ ਇਨ੍ਹਾਂ ਰੇਟ ਕੱਟ ਤੋਂ ਤੁਰੰਤ ਅਰਥਵਿਵਸਥਾ ਪਟਰੀ 'ਤੇ ਨਹੀਂ ਆ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਸੰਸਦ 'ਚ ਸਵੀਕਾਰ ਕੀਤਾ ਕਿ ਵਿਕਾਸ ਦਰ ਘਟੀ ਹੈ। ਉਨ੍ਹਾਂ ਨੇ ਪਿਛਲੇ ਹਫਤੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਹਾਲਾਤਾਂ ਨੂੰ ਆਰਥਿਕ ਸੁਸਤੀ ਕਹਿਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਕੰਪਨੀਆਂ ਵੱਡੇ ਨਿਵੇਸ਼ ਦੀ ਯੋਜਨਾ ਬਣਾ ਰਹੀਆਂ ਹਨ।


author

Aarti dhillon

Content Editor

Related News