ਅਡਾਨੀ ਗਰੁੱਪ ਦੀ ਵੱਡੀ ਪਲਾਨਿੰਗ, ਭਾਰਤ ’ਚ ਬਣੇਗਾ ਦੁਨੀਆ ਦਾ ਸਭ ਤੋਂ ਦਮਦਾਰ ਸੁਪਰ ਐਪ

Tuesday, Aug 17, 2021 - 12:47 PM (IST)

ਅਡਾਨੀ ਗਰੁੱਪ ਦੀ ਵੱਡੀ ਪਲਾਨਿੰਗ, ਭਾਰਤ ’ਚ ਬਣੇਗਾ ਦੁਨੀਆ ਦਾ ਸਭ ਤੋਂ ਦਮਦਾਰ ਸੁਪਰ ਐਪ

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਅਤੇ ਟਾਟਾ ਗਰੁੱਪ ਤੋਂ ਬਾਅਦ ਹੁਣ ਅਡਾਨੀ ਗਰੁੱਪ ਭਾਰਤ ’ਚ ਕਮਿਊਨੀਕੇਸ਼ਨ ਬਾਜ਼ਾਰ ’ਚ ਐਂਟਰੀ ਦੀ ਤਿਆਰੀ ਕਰ ਰਿਹਾ ਹੈ ਜਿਸ ਨੂੰ ਸੁਪਰ ਐਪ ਕਿਹਾ ਜਾਵੇਗਾ। ਸੁਪਰ ਐਪ ਨੂੰ ਅਡਾਨੀ ਗਰੁੱਪ ਦਾ ਡਿਜੀਟਲ ਲੈਬ ਲਾਂਚ ਕਰੇਗਾ। ਅਡਾਨੀ ਗਰੁੱਪ ਦੇ ਸੁਪਰ ਐਪ ਦਾ ਮੁਕਾਬਲਾ ਜੀਓ, ਟਾਟਾ, ਪੇਟੀਐੱਮ. ਅਤੇ ਆਈ.ਟੀ.ਸੀ. ਵਰਗੀਆਂ ਕੰਪਨੀਆਂ ਨਾਲ ਹੋਵੇਗਾ। ਦੱਸ ਦੇਈਏ ਕਿ ਇਕ ਰਿਪੋਰਟ ਮੁਤਾਬਕ, ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ’ਚ 15 ਫੀਸਦੀ ਤਕ ਦੀ ਲਗਾਤਾਰ ਗ੍ਰੋਥ ਹੋ ਰਹੀ ਹੈ। 

ਦਰਅਸਲ, ਹਾਲ ਹੀ ’ਚ ਡਿਜੀਟਲ ਲੈਬਸ ਦੀ ਟੀਮ ਨਾਲ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਇਕ ਮੀਟਿੰਗ ਕੀਤੀ ਸੀ। ਇਸ ਮੀਟਿੰਗ ’ਚ ਕਰੀਬ 80 ਨੌਜਵਾਨ ਕਾਮੇਂ ਸ਼ਾਮਲ ਸਨ। ਮੀਟਿੰਗ ’ਚ ਟੀਮ ਨੂੰ ਸੰਬੋਧਨ ਕਰਦੇ ਹੋਏ ਅਡਾਨੀ ਨੇ ਕਿਹਾ, ‘ਸਾਨੂੰ ਡਿਜੀਟਲ ਦੁਨੀਆ ਦੀ ਫਰਾਰੀ ਹੋਣਾ ਚਾਹੀਦਾ ਹੈ। ਅਸੀਂ ਭਾਰਤ ਦੇ ਹਰ ਇਨਸਾਨ ਦੀ ਸਹੂਲਤ ਦੇ ਹਿਸਾਬ ਨਾਲ ਸੁਪਰ ਐਪ ਡਿਜ਼ਾਇਨ ਕਰਾਂਗੇ।’ 

ਸੁਪਰ ਐਪ ’ਚ ਕੀ-ਕੀ ਹੋਵੇਗਾ
ਅਡਾਨੀ ਦੇ ਸੁਪਰ ਐਪ ਦਾ ਟੀਚਾ ਹਰ ਤਰ੍ਹਾਂ ਦੀਆਂ ਸੇਵਾਵਾਂ ਨੂੰ ਇਕ ਹੀ ਐਪ ’ਚ ਸਮੇਟਨਾ ਹੈ। ਉਦਾਹਰਣ ਦੇ ਤੌਰ ’ਤੇ ਇਕ ਹੀ ਐਪ ’ਚ ਰੇਲਵੇ ਟਿਕਟ ਦੀ ਬੁਕਿੰਗ ਤੋਂ ਲੈ ਕੇ ਕੈਬ ਦੀ ਬੁਕਿੰਗ ਤਕ ਅਤੇ ਪੇਮੈਂਟ ਤੋਂ ਲੈ ਕੇ ਆਨਲਾਈਨ ਸ਼ਾਪਿੰਗ ਤਕ ਦੀ ਸਰਵਿਸ ਮਿਲੇਗੀ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਇਕ ਹੀ ਐਪ ਨਾਲ ਤੁਹਾਡੀ ਹਰ ਤਰ੍ਹਾਂ ਦੀ ਜ਼ਰੂਰਤ ਪੂਰੀ ਹੋਵੇਗੀ। 

ITC ਦਾ ਵੀ ਸੁਪਰ ਐਪ ਹੋਵੇਗਾ ਲਾਂਚ
ਦੇਸ਼ ਦੀ ਐੱਫ.ਐੱਮ.ਸੀ.ਜੀ. ਯਾਨੀ ਫਾਸਟ ਮੂਵਿੰਗ ਕੰਜ਼ਿਊਮਰ ਗੁਡਸ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ’ਚੋਂ ਇਕ ਆਈ.ਟੀ.ਸੀ. ਵੀ ਆਪਣਾ ਸੁਪਰ ਐਪ ਪੇਸ਼ ਕਰਨ ਵਾਲੀ ਹੈ ਜਿਸ ਦਾ ਨਾਂ ITC MAARS ਹੋਵੇਗਾ। ਇਸ ਐਪ ਦਾ ਮਕਸਦ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੋਵੇਗਾ। ਆਈ.ਟੀ.ਸੀ. ਦੇ ਐਪ ਨੂੰ ਗਲੋਬਲ ਪੱਧਰ ’ਤੇ ਵੀ ਲਾਂਚ ਕਰਨ ਦੀ ਯੋਜਨਾ ਹੈ। 


author

Rakesh

Content Editor

Related News