ਗੌਤਮ ਅਡਾਨੀ ਦੀ ਉਬਰ ਕੇ CEO ਨਾਲ ਹੋਈ ਮੁਲਾਕਾਤ, ਗ੍ਰੀਨ ਐਨਰਜੀ ਦੇ ਖੇਤਰ ’ਚ ਸਮਝੌਤੇ ਦੇ ਦਿੱਤੇ ਸੰਕੇਤ
Sunday, Feb 25, 2024 - 05:32 PM (IST)
ਨਵੀਂ ਦਿੱਲੀ (ਅਨਸ) - ਉਦਯੋਗਪਤੀ ਗੌਤਮ ਅਡਾਨੀ ਨੇ ਉਬਰ ਦੇ ਸੀ.ਈ.ਓ. ਵੱਲੋਂ ਖੋਸਰੋਸ਼ਾਹੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਮੁਲਾਕਾਤ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਉਬਰ ਦੇ ਵਿਸਥਾਰ ਲਈ ਉਨ੍ਹਾਂ ਦਾ ਨਜ਼ਰੀਆ ਅਸਲ ’ਚ ਪ੍ਰੇਰਣਾਦਾਇਕ ਹੈ। ਵਿਸ਼ੇਸ਼ ਤੌਰ ’ਤੇ ਭਾਰਤੀ ਡਰਾਈਵਰਾਂ ਅਤੇ ਉਨ੍ਹਾਂ ਦੀ ਸ਼ਾਨ ਦੇ ਉੱਥਾਨ ਲਈ ਉਨ੍ਹਾਂ ਦੀ ਪ੍ਰਤੀਬੱਦਤਾ ਹੈ। ਦਾਰਾ ਅਤੇ ਉਨ੍ਹਾਂ ਦੀ ਟੀਮ ਨਾਲ ਭਵਿੱਖ ’ਚ ਸਹਿਯੋਗ ਲਈ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ : ਪਬਲਿਕ ਟਰਾਂਸਪੋਰਟ 'ਤੇ ਸਫ਼ਰ ਕਰਨਾ ਹੁਣ ਹੋਵੇਗਾ ਹੋਰ ਵੀ ਆਸਾਨ, RBI ਨੇ ਦਿੱਤੀ ਵੱਡੀ ਰਾਹਤ
ਭਾਰਤ ’ਚ ਹਰਿਤ ਅਤੇ ਨਵੀਕਰਣੀ ਊਰਜਾ ਖੇਤਰ ਤੇਜ਼ੀ ਨਾਲ ਵੱਧ ਰਿਹਾ। ਇਨ੍ਹਾਂ ਦੋਵਾਂ ਦੇ ਵਧਣ ਨਾਲ ਭਾਰਤ ’ਚ ਆਗਾਮੀ ਦਿਨਾਂ ’ਚ ਇਲੈਕਟ੍ਰਾਨਿਕ ਵਾਹਨਾਂ ਦੀ ਮੰਗ ’ਚ ਤੇਜ਼ੀ ਦੇਖਣ ਨੂੰ ਮਿਲੇਗੀ. ਇਸ ਦਰਮਿਆਨ ਗੌਤਮ ਅਡਾਨੀ ਨੇ ਹਰਿਤ ਊਰਜਾ ਦੇ ਖੇਤਰ ’ਚ ਆਗਾਮੀ 10 ਸਾਲਾਂ ’ਚ 100 ਬਿਲੀਅਨ ਡਾਲਰ ਦੇ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਵੀ ਪ੍ਰਗਟਾਈ। ਦਸੰਬਰ ’ਚ ਉਨ੍ਹਾਂ ਕਿਹਾ ਕਿ ਭਾਰਤ ਨਵੀਨਕਰਣੀ ਊਰਜਾ ’ਚ ਵਿਸ਼ਵ ਪੱਧਰੀ ਆਗੂ ਬਣਨ ਦੇ ਕੰਢੇ ’ਤੇ ਹੈ ਅਤੇ ਇਸ ’ਚ ਅਡਾਨੀ ਸਮੂਹ ਕ੍ਰਾਂਤੀ ਲਿਆਉਣ ਲਈ ਤਿਆਰ ਹੈ।’’ ਅਡਾਨੀ ਗ੍ਰੀਨ ਐਨਰਜੀ ਦੇ ਦਸੰਬਰ ’ਚ ਐਲਾਨ ਕੀਤਾ ਸੀ ਿ ਕੰਪਨੀ ਦੇ ਪ੍ਰਮੋਟਰ 1,480,75 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ ਅਧਿਮਾਨ ਵਾਰੰਟ ਜਾਰੀ ਕਰ ਕੇ ਇਸ ’ਚ 9,350 ਕਰੋੜ ਰੁਪਏ ਦਾ ਨਿਵੇਸ਼ ਕਰਨਗੇ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ 'ਰਾਧਿਕਾ' ਜਿਊਂਦੀ ਹੈ ਲਗਜ਼ਰੀ ਲਾਈਫ਼, ਮਹਿੰਗੀਆਂ ਚੀਜ਼ਾਂ ਦੀ ਹੈ ਸ਼ੌਂਕੀਣ
ਸਵੱਛ ਊਰਜਾ ਨੂੰ ਹੁਲਾਰਾ ਦੇਣ ’ਤੇ ਜ਼ੋਰ
ਬੀਤੇ ਦਿਨੀਂ ਗੌਤਮ ਅਡਾਨੀ ਨੇ ਕਿਹਾ ਸੀ ਕਿ ਅਡਾਨੀ ਪਰਿਵਾਰ ਦਾ ਇਹ ਨਿਵੇਸ਼ ਨਾ ਸਿਰਫ ਸਾੇ ਦੇਸ਼ ਦੇ ਸਵੱਛ ਊਰਜਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹੈ ਸਗੋਂ ਇਕ ਨਿਆਂ ਸੰਗਟ ਊਰਜਾ ਤਬਦੀਲੀ ਲਈ ਸਾਡੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦੀ ਹੈ, ਜਿੱਥੇ ਅਸੀਂ ਰਵਾਇਤੀ ਊਰਜਾ ਸਰੋਤਾਂ ’ਤੇ ਆਪਣੀ ਨਿਰਭਰਤਾ ਨੂੰ ਪੜਾਅਬੱਧ ਢੰਗ ਨਾਲ ਖਤਮ ਕਰਾਂਗੇ। ਨਾਲ ਹੀ ਸਾਡੇ ਤੇਜ਼ ਵਾਧੇ ਅਤੇ ਵਿਕਾਸ ਯੋਜਨਾਵਾਂ ਨੂੰ ਹੁਲਾਰਾ ਦੇਣ ਲਈ ਹਰਿਤ, ਕਿਫਾਇਤੀ ਬਦਲਾਂ ਦਾ ਪੜਾਅਬੱਧ ਢੰਗ ਨਾਲ ਵਿਸਥਾਰ ਕਰਾਂਗੇ।
ਇਲੈਕਟ੍ਰਾਨਿਕ ਵਾਹਨ ਅਪਣਾਉਣ ’ਤੇ ਉਬਰ ਦਾ ਜ਼ੋਰ
ਇਸ ਦਰਮਿਆਨ ਉਬਰ ਭਾਰਤ ਸਮੇਤ ਦੁਨੀਆ ਭਰ ’ਚ ਆਪਣੇ ਬੇੜੇ ਨੂੰ ਇਲੈਕਟ੍ਰਿਕ ਵਾਹਨਾਂ ਨਾਲ ਬਦਲਣ ਦੀ ਪ੍ਰਕਿਰਿਆ ’ਚ ਹੈ। ਬੀਤੇ ਦਿਨ ਭਾਰਤ ਦੌਰੇ ’ਤੇ ਆਏ ਉਬਰ ਦੇ ਸੀ.ਈ.ਓ. ਦੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅਤੇ ਜੰਗਲਾਤ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਹੋਈ। ਉਨ੍ਹਾਂ ਨਾਲ ਮੁਲਾਕਾਤ ਪਿੱਛੋਂ ਕੇਂਦਰੀ ਵਿਦੇਸ਼ ਮੰਤਰੀ ਨੇ ਐਕਸ ’ਤੇ ਆਪਣੇ ਪੋਸਟ ’ਤੇ ਕਿਹਾ ਸੀ,‘‘ਭਾਰਤ ’ਚ ਵਪਾਰ ਕਰਨ ਨੂੰ ਲੈ ਕੇ ਖੋਸਰੋਸ਼ਾਹੀ ਦੀ ਆਸ਼ਾਵਿਦਾਤ ਨੂੰ ਸੁਣਨ ਉਤਸ਼ਾਹਵਰਧਕ ਹੈ।’’
ਇਹ ਵੀ ਪੜ੍ਹੋ : ਅੱਜ ਬਾਰਡਰਾਂ 'ਤੇ ਹੋਵੇਗਾ ਭਾਰੀ ਇਕੱਠ!; ਕਿਸਾਨ ਆਗੂ ਡੱਲੇਵਾਲ ਨੇ WTO ਨੂੰ ਲੈ ਕੇ ਕੀਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8