ਗੌਤਮ ਅਡਾਨੀ ਨੂੰ ਫਿਰ ਲੱਗਾ ਝਟਕਾ, ਅਮੀਰਾਂ ਦੀ ਸੂਚੀ 'ਚੋਂ ਟਾਪ-30 ਤੋਂ ਹੋਏ ਬਾਹਰ
Sunday, Feb 26, 2023 - 01:23 PM (IST)
ਬਿਜ਼ਨੈੱਸ ਡੈਸਕ- ਦੁਨੀਆ ਦੇ ਅਮੀਰਾਂ ਦੀ ਲਿਸਟ 'ਚ ਕਦੇ ਨੰਬਰ-2 'ਤੇ ਰਹਿਣ ਵਾਲੇ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੀ ਇਕ ਮਹੀਨੇ 'ਚ ਜਾਇਦਾਦ ਇੰਨੀ ਡਿੱਗੀ ਹੈ ਕਿ ਹੁਣ ਇਹ ਟਾਪ-30 ਤੋਂ ਬਾਹਰ ਹੋ ਚੁੱਕੇ ਹਨ। ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਜਾਇਦਾਦ 'ਚ ਰਿਕਾਰਡ ਤੋੜ ਗਿਰਾਵਟ ਦੇਖੀ ਗਈ ਹੈ। ਫੋਰਬਸ ਦੇ ਰੀਅਲ ਟਾਈਮ ਬਿਲੇਨੀਅਰ ਇੰਡੈਕਸ ਦੇ ਮੁਤਾਬਕ ਗੌਤਮ ਅਡਾਨੀ 33ਵੇਂ ਨੰਬਰ 'ਤੇ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਗੌਤਮ ਅਡਾਨੀ ਦੀ ਜਾਇਦਾਦ 24 ਜਨਵਰੀ ਤੋਂ ਪਹਿਲਾਂ 100 ਅਰਬ ਡਾਲਰ ਤੋਂ ਜ਼ਿਆਦਾ ਦੀ ਸੀ ਪਰ ਅਮਰੀਕਾ ਦੇ ਸ਼ਾਰਟ ਸੇਲਿੰਗ ਫਰਮ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਸੰਪਤੀ ਤੇਜ਼ੀ ਨਾਲ ਘਟੀ ਹੈ। ਬਲੂਮਬਰਗ ਅਰਬਪਤੀਆਂ ਦੀ ਲਿਸਟ ਮੁਤਾਬਕ ਗੌਤਮ ਅਡਾਨੀ ਦੀ ਦੌਲਤ ਇਸ ਸਾਲ ਹੁਣ ਤੱਕ 80.6 ਅਰਬ ਡਾਲਰ ਘਟੀ ਹੈ। ਹਾਲਾਂਕਿ ਬਲੂਮਬਰਗ ਬਿਲੇਨੀਅਰ ਇੰਡੈਕਸ 'ਚ ਗੌਤਮ ਅਡਾਨੀ 30ਵੇਂ ਨੰਬਰ 'ਤੇ ਹਨ।
ਇਹ ਵੀ ਪੜ੍ਹੋ-IT ਇੰਡੈਕਸ ਰਿਪੋਰਟ : ਭਾਰਤ ਨੂੰ ਮਿਲਿਆ 42ਵਾਂ ਸਥਾਨ, 55 ਦੇਸ਼ ਸਨ ਸ਼ਾਮਲ
ਹੁਣ ਗੌਤਮ ਅਡਾਨੀ ਦੇ ਕੋਲ ਕਿੰਨੀ ਦੌਲਤ
ਰਿਕਾਰਡ ਗਿਰਾਵਟ ਦੇ ਬਾਅਦ ਗੌਤਮ ਅਡਾਨੀ ਦੀ ਦੌਲਤ ਇੰਨੀ ਘਟੀ ਹੈ ਕਿ ਮੁਕੇਸ਼ ਅੰਬਾਨੀ ਦੀ ਨੈੱਟਵਰਥ ਦੀ ਤੁਲਨਾ 'ਚ ਇਨ੍ਹਾਂ ਦੀ ਜਾਇਦਾਦ ਅੱਧੀ ਤੋਂ ਵੀ ਘੱਟ ਹੋ ਚੁੱਕੀ ਹੈ। ਫੋਰਬਸ ਦੀ ਅਰਬਪਤੀਆਂ ਦੀ ਲਿਸਟ 'ਚ ਗੌਤਮ ਅਡਾਨੀ ਦੀ ਕੁੱਲ ਜਾਇਦਾਦ 35.5 ਅਰਬ ਡਾਲਰ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਹੀ ਇੰਨਾ ਦੀ ਕੁੱਲ ਦੌਲਤ 'ਚ 1.4 ਅਰਬ ਡਾਲਰ ਦੀ ਗਿਰਾਵਟ ਹੋਈ ਹੈ।
ਇਹ ਵੀ ਪੜ੍ਹੋ-ਭਾਰਤ ਨਾਲ ‘ਫਰੈਂਡਸ਼ੋਰਿੰਗ’ ਦਾ ਰੁਖ ਅਪਣਾਉਣ ’ਚ ਜੁਟਿਆ ਅਮਰੀਕਾ : ਯੇਲੇਨ
ਮੁਕੇਸ਼ ਅੰਬਾਨੀ ਦੀ ਦੌਲਤ 'ਚ ਵਾਧਾ
ਇਸ ਦੇ ਨਾਲ ਹੀ ਦੂਜੇ ਪਾਸੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਦੌਲਤ ਸ਼ੁੱਕਰਵਾਰ ਨੂੰ 628 ਮਿਲੀਅਨ ਡਾਲਰ ਵਧੀ ਹੈ ਅਤੇ ਹੁਣ ਉਨ੍ਹਾਂ ਦੀ ਕੁਲ ਨੈੱਟਵਰਥ 84.1 ਅਰਬ ਡਾਲਰ ਹੋ ਚੁੱਕੀ ਹੈ, ਜੋ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਮੁਕੇਸ਼ ਅੰਬਾਨੀ ਅਮੀਰਾਂ ਦੀ ਲਿਸਟ 'ਚ 8 ਸਥਾਨ 'ਤੇ ਹਨ।
ਇਹ ਵੀ ਪੜ੍ਹੋ-ਢਿੱਡ 'ਚ ਗੈਸ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਨਾ ਕਰਨ 'ਲਸਣ' ਦੀ ਜ਼ਿਆਦਾ ਵਰਤੋਂ, ਹੋ ਸਕਦੈ ਨੁਕਸਾਨ
ਮਾਰਕੀਟ ਕੈਪ 12 ਲੱਖ ਕਰੋੜ ਰੁਪਏ ਘਟਿਆ
ਹਿੰਡਨਬਰਗ ਦੀ ਰਿਪੋਰਟ ਨੂੰ ਆਏ ਇੱਕ ਮਹੀਨਾ ਪੂਰਾ ਹੋ ਚੁੱਕਾ ਹੈ। ਅਜਿਹੇ 'ਚ ਭਾਰੀ ਬਿਕਵਾਲੀ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਸ਼ੇਅਰ ਬਾਜ਼ਾਰ 'ਚ ਸੂਚੀਬੱਧ 10 ਕੰਪਨੀਆਂ ਦਾ ਮਾਰਕੀਟ ਕੈਪ 12.05 ਲੱਖ ਕਰੋੜ ਰੁਪਏ ਘੱਟ ਗਿਆ ਹੈ। 24 ਜਨਵਰੀ, 2023 ਨੂੰ 10 ਕੰਪਨੀਆਂ ਦਾ ਮਾਰਕੀਟ ਕੈਪ 19.2 ਲੱਖ ਕਰੋੜ ਰੁਪਏ ਸੀ, ਜੋ ਸ਼ੁੱਕਰਵਾਰ 24 ਫਰਵਰੀ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਘਟ ਕੇ 7.16 ਲੱਖ ਕਰੋੜ ਰੁਪਏ ਰਹਿ ਗਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।