ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

05/21/2021 2:50:34 PM

ਮੁੰਬਈ - ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਛਾੜਦੇ ਹੋਏ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੀਅਰਸ ਇੰਡੈਕਸ 'ਤੇ ਦਿੱਤੇ ਗਏ ਅੰਕੜਿਆਂ ਅਨੁਸਾਰ, ਉਸ ਦੀ ਕੁਲ ਸੰਪਤੀ 66.5 ਬਿਲੀਅਨ ਡਾਲਰ ਰਹੀ ਹੈ। ਇਸ ਸਾਲ ਉਸਦੀ ਦੌਲਤ ਵਿਚ 33 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜੋ ਕਿ ਲਗਭਗ 90 ਪ੍ਰਤੀਸ਼ਤ ਦਾ ਵਾਧਾ ਹੈ। ਇਸ ਦੇ ਨਾਲ ਹੀ ਚੀਨ ਦੇ ਝੋਂਗ ਸ਼ਾਨਸ਼ਾਨ ਕੋਲ ਕੁੱਲ 63.6 ਅਰਬ ਡਾਲਰ ਦੀ ਜਾਇਦਾਦ ਹੈ। ਰਿਲਾਇੰਸ ਦਾ ਮੁਕੇਸ਼ ਅੰਬਾਨੀ ਏਸ਼ੀਆ ਵਿਚ ਪਹਿਲੇ ਨੰਬਰ 'ਤੇ ਹੈ ਜਿਸਦੀ ਕੁੱਲ ਜਾਇਦਾਦ 76.5 ਅਰਬ ਡਾਲਰ ਹੈ।

ਇਸ ਸਾਲ ਅੰਬਾਨੀ ਦੀ ਜਾਇਦਾਦ ਘਟੀ

ਇਸ ਸਾਲ ਦੀ ਗੱਲ ਕਰੀਏ ਤਾਂ ਅੰਬਾਨੀ ਦੀ ਜਾਇਦਾਦ ਵਿਚ 17.5 ਕਰੋੜ ਡਾਲਰ ਦੀ ਕਮੀ ਆਈ ਹੈ। ਜਦੋਂ ਕਿ ਅਡਾਨੀ ਦੀ ਦੌਲਤ ਵਿਚ 32.7 ਅਰਬ ਡਾਲਰ ਦਾ ਵਾਧਾ ਹੋਇਆ ਹੈ। ਪਿਛਲੇ ਇਕ ਸਾਲ ਵਿਚ ਅਡਾਨੀ ਦੀ ਜਾਇਦਾਦ ਵਿਚ ਭਾਰੀ ਵਾਧਾ ਹੋਇਆ ਹੈ। ਮਈ 2020 ਤੋਂ ਉਨ੍ਹਾਂ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਸਟਾਕ ਬਾਜ਼ਾਰ ਡਿੱਗੇ ਭਾਵੇਂ ਵਧੇ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਹਮੇਸ਼ਾਂ ਉੱਚੇ ਰਹਿੰਦੇ ਹਨ ਅਤੇ ਹਰ ਹਫਤੇ ਇੱਕ ਨਵੀਂ ਰਿਕਾਰਡ ਕੀਮਤ ਤਹਿ ਕਰਦੇ ਹਨ।

ਇਹ ਵੀ ਪੜ੍ਹੋ : SEBI ਨੇ ਕਿਰਨ ਮਜੂਮਦਾਰ ਦੀ ਕੰਪਨੀ 'ਤੇ ਇਸ ਕਾਰਨ ਲਗਾਇਆ ਮੋਟਾ ਜ਼ੁਰਮਾਨਾ

ਗੌਤਮ ਅਡਾਨੀ ਦੀਆਂ ਸਟਾਕ ਮਾਰਕੀਟ ਵਿਚ ਸੂਚੀਬੱਧ ਕੰਪਨੀਆਂ

ਗੌਤਮ ਅਡਾਨੀ ਇਸ ਸਮੇਂ ਦੇਸ਼ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹੈ ਅਤੇ ਅਡਾਨੀ ਸਮੂਹ ਦੀਆਂ ਛੇ ਕੰਪਨੀਆਂ ਸਟਾਕ ਮਾਰਕੀਟ ਵਿਚ ਸੂਚੀਬੱਧ ਹਨ। ਇਨ੍ਹਾਂ ਕੰਪਨੀਆਂ ਦੇ ਸ਼ੇਅਰ ਵੀ ਮੰਗਲਵਾਰ ਨੂੰ ਵਧੇ ਹਨ। ਅਡਾਨੀ ਐਂਟਰਪ੍ਰਾਈਜਜ਼ ਦੇ ਸ਼ੇਅਰਾਂ ਵਿਚ 3.06 ਪ੍ਰਤੀਸ਼ਤ, ਅਡਾਨੀ ਪੋਰਟਸ ਅਤੇ ਸਪੈਸ਼ਲ ਜ਼ੋਨ ਲਿਮਟਿਡ ਦੇ ਸ਼ੇਅਰਾਂ ਵਿਚ 2.85 ਪ੍ਰਤੀਸ਼ਤ, ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਵਿਚ 3.90 ਪ੍ਰਤੀਸ਼ਤ, ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਵਿਚ 5 ਪ੍ਰਤੀਸ਼ਤ ਅਤੇ ਅਡਾਨੀ ਪਾਵਰ ਦੇ ਸ਼ੇਅਰਾਂ ਵਿਚ 5% ਦੀ ਤੇਜ਼ੀ ਆਈ। ਇਸੇ ਤਰ੍ਹਾਂ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿਚ 4.94 ਫੀਸਦ ਦਾ ਵਾਧਾ ਹੋਇਆ। ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਦੀ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਤੋਂ ਵੱਧ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ DAP ਖਾਦ ਦੀ ਬੋਰੀ ਮਿਲੇਗੀ 700 ਰੁਪਏ ਸਸਤੀ, ਸਰਕਾਰ ਨੇ 140 ਫ਼ੀਸਦੀ ਵਧਾਈ ਸਬਸਿਡੀ

ਐਸਬੀ ਐਨਰਜੀ ਇੰਡੀਆ ਨੇ 100% ਹਿੱਸੇਦਾਰੀ ਖਰੀਦੀ

ਬੁੱਧਵਾਰ ਨੂੰ ਅਡਾਨੀ ਗ੍ਰੀਨ ਐਨਰਜੀ ਲਿਮਟਿਡ (ਏਜੀਈਐਲ) ਨੇ ਸਾਫਟਬੈਂਕ ਸਮੂਹ ਦੀ ਸਹਾਇਕ ਕੰਪਨੀ ਐਸਬੀ ਐਨਰਜੀ ਇੰਡੀਆ (ਐਸਬੀ ਐਨਰਜੀ) ਨੂੰ ਖਰੀਦ ਲਿਆ ਹੈ। ਇਹ ਸੌਦਾ 3.5 ਬਿਲੀਅਨ ਡਾਲਰ ਜਾਂ ਲਗਭਗ 24,000 ਕਰੋੜ ਰੁਪਏ ਵਿਚ ਪੂਰਾ ਹੋਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਨਵੀਨੀਕਰਣ ਸੈਕਟਰ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡਾ ਸੌਦਾ ਹੈ।

ਇਹ ਦੁਨੀਆ ਦੇ ਸਿਖ਼ਰ ਦੇ 5 ਅਮੀਰ

ਬਲੂਮਬਰਗ ਅਰਬਪਤੀ ਇੰਡੈਕਸ ਰੈਂਕਿੰਗ ਵਿਚ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਐਮਾਜ਼ੋਨ ਦਾ ਜੈੱਫ ਬੇਜੋਸ ਹੈ। ਇਸ ਦੇ ਨਾਲ ਹੀ ਦੂਜਾ ਸਥਾਨ ਟੈਸਲਾ ਦੇ ਸੀ.ਈ.ਓ. ਐਲਨ ਮਸਕ 163 ਬਿਲੀਅਨ ਦੀ ਦੌਲਤ ਦੇ ਨਾਲ ਹਨ। ਤੀਜੇ ਸਥਾਨ 'ਤੇ ਬਰਨਾਡ ਐਨਾਲਟ, ਚੌਥੇ ਸਥਾਨ 'ਤੇ ਬਿਲ ਗੇਟਸ, ਪੰਜਵੇਂ ਸਥਾਨ 'ਤੇ ਮਾਰਕ ਜ਼ੁਕਰਬਰਗ ਹਨ।

ਇਹ ਵੀ ਪੜ੍ਹੋ : ਇਕ ਹੋਰ ਵਿਦੇਸ਼ੀ ਕੰਪਨੀ ਨੇ ਭਾਰਤ ਸਰਕਾਰ ਲਈ ਖੜ੍ਹੀ ਕੀਤੀ ਮੁਸ਼ਕਲ, ਮੰਗਿਆ 2400 ਕਰੋੜ ਦਾ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News