ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਮੁੜ ਲੱਗੀ 'ਅੱਗ', ਮੁੰਬਈ 'ਚ 106 ਰੁਪਏ ਤੋਂ ਟੱਪੇ ਭਾਅ
Saturday, Jul 10, 2021 - 11:31 AM (IST)
ਨਵੀਂ ਦਿੱਲੀ (ਵਾਰਤਾ) - ਇਕ ਦਿਨ ਦੇ ਅਰਾਮ ਤੋਂ ਬਾਅਦ ਸ਼ਨੀਵਾਰ ਨੂੰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਅੱਜ ਪੈਟਰੋਲ 39 ਪੈਸੇ ਅਤੇ ਡੀਜ਼ਲ 32 ਪੈਸੇ ਮਹਿੰਗਾ ਹੋ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਅੱਜ 35 ਪੈਸੇ ਵੱਧ ਕੇ 100.81 ਰੁਪਏ ਅਤੇ ਡੀਜ਼ਲ ਦੀ ਕੀਮਤ 26 ਪੈਸੇ ਦੇ ਵਾਧੇ ਨਾਲ 89.88 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਉਣ ਦਾ ਮੌਜੂਦਾ ਸਿਲਸਿਲਾ 04 ਮਈ ਤੋਂ ਸ਼ੁਰੂ ਹੋਇਆ ਸੀ। ਦਿੱਲੀ ਵਿਚ ਮਈ ਅਤੇ ਜੂਨ ਵਿਚ ਪੈਟਰੋਲ 8.41 ਰੁਪਏ ਅਤੇ ਡੀਜ਼ਲ 8.45 ਰੁਪਏ ਮਹਿੰਗਾ ਹੋਇਆ ਸੀ। ਜੁਲਾਈ ਵਿਚ ਹੁਣ ਤਕ ਪੈਟਰੋਲ ਦੀ ਕੀਮਤ ਵਿਚ 2.10 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 72 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਅਤੇ PNG ਦੀਆਂ ਵਧੀਆਂ ਕੀਮਤਾਂ, ਜਾਣੋ ਨਵੀਂਆਂ ਦਰਾਂ ਬਾਰੇ
ਮੁੰਬਈ 'ਚ ਪੈਟਰੋਲ 34 ਪੈਸੇ ਮਹਿੰਗਾ ਹੋ ਕੇ 106.59 ਰੁਪਏ ਅਤੇ ਡੀਜ਼ਲ 28 ਪੈਸੇ ਦੀ ਤੇਜ਼ੀ ਨਾਲ 97.46 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿਚ ਪੈਟਰੋਲ ਦੀ ਕੀਮਤ ਵਿਚ 30 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 24 ਪੈਸੇ ਦਾ ਵਾਧਾ ਹੋਇਆ ਹੈ। ਉਥੇ ਇਕ ਲੀਟਰ ਪੈਟਰੋਲ 101.67 ਰੁਪਏ ਅਤੇ ਡੀਜ਼ਲ 94.39 ਰੁਪਏ ਵਿਚ ਮਿਲਿਆ।
ਕੋਲਕਾਤਾ ਵਿੱਚ ਪੈਟਰੋਲ 39 ਪੈਸੇ ਮਹਿੰਗਾ 101.01 ਰੁਪਏ ਅਤੇ ਡੀਜ਼ਲ 32 ਪੈਸੇ ਮਹਿੰਗਾ ਹੋ ਕੇ 92.97 ਰੁਪਏ ਮਹਿੰਗਾ ਹੋਇਆ ਹੈ।
ਇਹ ਵੀ ਪੜ੍ਹੋ : ਨੰਦੇੜ ਸਾਹਿਬ ਦੀ ਯਾਤਰਾ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, AirIndia ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਫਲਾਈਟ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ ਸਵੇਰੇ 6 ਵਜੇ ਤੋਂ ਹਰ ਰੋਜ਼ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਚਾਰ ਮਹਾਂਨਗਰਾਂ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ:
ਸ਼ਹਿਰ ਦਾ ਨਾਮ ਪੈਟਰੋਲ ਰੁਪਏ / ਲੀਟਰ ਡੀਜ਼ਲ ਰੁਪਏ / ਲੀਟਰ
ਦਿੱਲੀ 100.91 89.88
ਮੁੰਬਈ 106.93 97.46
ਚੇਨਈ 101.37 94.39
ਕੋਲਕਾਤਾ 101.01 92.97
ਜਲੰਧਰ 101.94
ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ , SBI ਸਮੇਤ ਇਕੱਠੇ 14 ਬੈਂਕਾਂ 'ਤੇ ਠੋਕਿਆ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।