ਇਸ ਹਫਤੇ ਗੈਸ ਕੀਮਤਾਂ ਹੋ ਸਕਦੀਆਂ ਹਨ ਦੁੱਗਣੀਆਂ ਤੋਂ ਵੱਧ
Thursday, Mar 31, 2022 - 07:57 AM (IST)
ਨਵੀਂ ਦਿੱਲੀ (ਭਾਸ਼ਾ) – ਗੈਸ ਉਤਪਾਦਕ ਕੰਪਨੀਆਂ ਲਈ ਚੰਗੀ ਖਬਰ ਹੈ। ਇਸ ਹਫਤੇ ਗੈਸ ਦੇ ਰੇਟ ’ਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਰਿਲਾਇੰਸ ਇੰਡਸਟ੍ਰੀਜ਼ ਨੂੰ ਕੇ. ਜੀ. ਗੈਸ ਲਈ 10 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਮਿਲਣ ਦੀ ਉਮੀਦ ਹੈ ਜਦ ਕਿ ਜਨਤਕ ਖੇਤਰ ਦੀ ਓ. ਐੱਨ. ਜੀ. ਸੀ. ਨੂੰ ਮੁੰਬਈ ਹਾਈ ਅਤੇ ਹੋਰ ਖੇਤਰਾਂ ਲਈ ਦੁੱਗਣੀ ਤੋਂ ਵੱਧ ਕੀਮਤ ਪ੍ਰਾਪਤ ਹੋ ਸਕਦੀ ਹੈ। ਸਰਕਾਰ ਵਲੋਂ ਦੇਸ਼ ’ਚ ਉਤਪਾਦਿਤ ਕੁਦਰਤੀ ਗੈਸ ਦੀ ਕੀਮਤ ਦੀ ਸਮੀਖਿਆ 1 ਅਪ੍ਰੈਲ ਨੂੰ ਹੋਣੀ ਹੈ। ਪਿਛਲੇ ਸਾਲ ਊਰਜਾ ਦੇ ਰੇਟ ’ਚ ਵਾਧੇ ਨੂੰ ਦੇਖਦੇ ਹੋਏ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੂੰ ਨਾਮਜ਼ਦਗੀ ਆਧਾਰ ਿਦੱਤੇ ਗਏ ਫੀਲਡਾਂ ਤੋਂ ਉਤਪਾਦਿਤ ਗੈਸ ਦਾ ਰੇਟ ਵਧ ਕੇ 5.93 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਹੋ ਜਾਣ ਦੀ ਸੰਭਾਵਨਾ ਹੈ ਜੋ ਫਿਲਹਾਲ 2.9 ਡਾਲਰ ਯੂਨਿਟ ਹੈ।
ਮਾਮਲੇ ਨਾਲ ਜੁੜੇ ਦੋ ਸੂਤਰਾਂ ਮੁਤਾਬਕ ਉੱਥੇ ਹੀ ਰਿਲਾਇੰਸ ਅਤੇ ਉਸ ਦੀ ਭਾਈਵਾਲ ਬੀ. ਪੀ. ਪੀ. ਐੱਲ. ਸੀ. ਦੇ ਕੇ. ਜੀ. ਬੇਸਿਨ ’ਚ ਸਰਕੂਲੇਟੇਡ ਡੀ6 ਵਰਗੇ ਔਖੇ ਹਾਲਾਤ ਵਾਲੇ ਬਲਾਕ ਲਈ ਰੇਟ 9.9 ਤੋਂ 10.1 ਡਾਲਰ ਪ੍ਰਤੀ ਯੂਨਿਟ ਹੋ ਸਕਦਾ ਹੈ ਜੋ ਫਿਲਹਾਲ 6.13 ਡਾਲਰ ਪ੍ਰਤੀ ਯੂਨਿਟ ਹੈ। ਰਿਲਾਇੰਸ ਬੀ. ਪੀ. ਆਪ੍ਰੇਟਿੰਗ ਕੇ. ਜੀ. ਖੇਤਰਾਂ ਨੂੰ ਔਖੇ ਫੀਲਡ ਦੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ। ਇਹ ਦਰਾਂ ਨਿਯਮਿਤ ਖੇਤਰਾਂ (ਓ. ਐੱਨ. ਜੀ. ਦੀ ਮੁੰਬਈ ਤਕਟੀ ਖੇਤਰ ’ਚ ਬਸਈ ਫੀਲਡ) ਅਤੇ ਕੇ. ਜੀ. ਬੇਸਿਨ ਵਰਗੇ ਮੁਕਤ ਬਾਜ਼ਾਰ ਖੇਤਰਾਂ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ।