ਗੈਸ ਸੰਕਟ ਕਾਰਨ ਮਜ਼ਦੂਰਾਂ ਦਾ ਪਲਾਇਨ, ਕਾਲਾਬਾਜ਼ਾਰੀ ਨੇ ਵਧਾਈ ਮੁਸ਼ਕਲ, ਛੋਟੇ ਕਾਰੋਬਾਰ ਹੋ ਰਹੇ ਬੰਦ

Monday, Mar 30, 2026 - 10:54 AM (IST)

ਗੈਸ ਸੰਕਟ ਕਾਰਨ ਮਜ਼ਦੂਰਾਂ ਦਾ ਪਲਾਇਨ, ਕਾਲਾਬਾਜ਼ਾਰੀ ਨੇ ਵਧਾਈ ਮੁਸ਼ਕਲ, ਛੋਟੇ ਕਾਰੋਬਾਰ ਹੋ ਰਹੇ ਬੰਦ

ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਜਾਰੀ ਭੂ-ਰਾਜਨੀਤਿਕ ਤਣਾਅ, ਖਾਸ ਕਰਕੇ ਇਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਟਕਰਾਅ ਦਾ ਸਿੱਧਾ ਅਸਰ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੀ ਆਮ ਜ਼ਿੰਦਗੀ 'ਤੇ ਦਿਖਾਈ ਦੇਣ ਲੱਗਾ ਹੈ। ਦਿੱਲੀ ਵਿੱਚ ਐਲ.ਪੀ.ਜੀ. ਸਿਲੰਡਰਾਂ ਦੀ ਭਾਰੀ ਕਿੱਲਤ ਅਤੇ ਵਧਦੀਆਂ ਕੀਮਤਾਂ ਕਾਰਨ ਨਾ ਸਿਰਫ਼ ਰਸੋਈ ਦਾ ਬਜਟ ਵਿਗੜਿਆ ਹੈ, ਸਗੋਂ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

ਇਹ ਵੀ ਪੜ੍ਹੋਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?

ਮਜ਼ਦੂਰਾਂ ਦਾ ਪਲਾਇਨ ਅਤੇ ਵਪਾਰੀਆਂ ਦੀ ਚਿੰਤਾ

ਗੈਸ ਸੰਕਟ ਅਤੇ ਮਹਿੰਗਾਈ ਤੋਂ ਪਰੇਸ਼ਾਨ ਹੋ ਕੇ ਲਕਸ਼ਮੀ ਨਗਰ, ਰਘੁਬਰਪੁਰਾ ਅਤੇ ਗਾਂਧੀ ਨਗਰ ਵਰਗੇ ਵੱਡੇ ਬਾਜ਼ਾਰਾਂ ਤੋਂ ਮਜ਼ਦੂਰਾਂ ਨੇ ਆਪਣੇ ਪਿੰਡਾਂ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਵਪਾਰੀਆਂ ਮੁਤਾਬਕ ਮਜ਼ਦੂਰ ਚਲੇ ਗਏ ਤਾਂ ਉਤਪਾਦਨ ਸਮਰੱਥਾ ਘੱਟ ਜਾਵੇਗੀ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ। ਮਜ਼ਦੂਰਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਰਹਿਣਾ ਹੁਣ ਅਸੰਭਵ ਹੁੰਦਾ ਜਾ ਰਿਹਾ ਹੈ, ਕਿਉਂਕਿ ਜਿੰਨੀ ਉਨ੍ਹਾਂ ਦੀ ਕਮਾਈ ਨਹੀਂ, ਉਸ ਤੋਂ ਵੱਧ ਖਰਚਾ ਖਾਣ-ਪੀਣ 'ਤੇ ਹੋ ਰਿਹਾ ਹੈ।

ਇਹ ਵੀ ਪੜ੍ਹੋ :  ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ

ਦਿਹਾੜੀ ਨਾਲੋਂ ਮਹਿੰਗੀ ਹੋਈ ਗੈਸ

ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮਜ਼ਦੂਰਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਰੋਜ਼ਾਨਾ 600 ਤੋਂ 700 ਰੁਪਏ ਕਮਾਉਂਦੇ ਹਨ, ਪਰ ਹੁਣ ਦੁਕਾਨਦਾਰ ਇੱਕ ਕਿੱਲੋ ਗੈਸ ਭਰਨ ਲਈ ਹੀ 400 ਤੋਂ 500 ਰੁਪਏ ਦੀ ਮੰਗ ਕਰ ਰਹੇ ਹਨ। ਅਜਿਹੇ ਵਿੱਚ ਉਹ ਘਰ ਦਾ ਕਿਰਾਇਆ ਕਿਵੇਂ ਦੇਣਗੇ ਅਤੇ ਪਿੱਛੇ ਪਰਿਵਾਰ ਨੂੰ ਪੈਸੇ ਕਿਵੇਂ ਭੇਜਣਗੇ? ਮਜ਼ਦੂਰਾਂ ਅਨੁਸਾਰ, ਆਪਣੇ ਪਿੰਡਾਂ ਵਿੱਚ ਉਨ੍ਹਾਂ ਨੂੰ ਇੰਨੀ ਦਿਹਾੜੀ ਮਿਲ ਜਾਂਦੀ ਹੈ ਅਤੇ ਉੱਥੇ ਕਿਰਾਏ ਜਾਂ ਗੈਸ ਦੀ ਅਜਿਹੀ ਕੋਈ ਸਮੱਸਿਆ ਨਹੀਂ ਹੈ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ

ਕਾਲਾਬਾਜ਼ਾਰੀ ਦਾ ਬੋਲਬਾਲਾ

ਬਾਜ਼ਾਰ ਵਿੱਚ ਗੈਸ ਦੀ ਭਾਰੀ ਕਾਲਾਬਾਜ਼ਾਰੀ ਹੋ ਰਹੀ ਹੈ। ਜਿਹੜਾ ਘਰੇਲੂ ਸਿਲੰਡਰ 913 ਰੁਪਏ ਦਾ ਹੈ, ਉਹ ਕਾਲੇ ਬਾਜ਼ਾਰ ਵਿੱਚ 3000 ਰੁਪਏ ਤੱਕ ਵਿਕ ਰਿਹਾ ਹੈ। ਆਮ ਜਨਤਾ ਦੀ ਸ਼ਿਕਾਇਤ ਹੈ ਕਿ ਬੁਕਿੰਗ ਕਰਵਾਉਣ ਦੇ 10-10 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਮਿਲ ਰਹੇ, ਜਦਕਿ ਏਜੰਸੀਆਂ ਕੋਲ ਰੋਜ਼ਾਨਾ ਸਟਾਕ ਆ ਰਿਹਾ ਹੈ। ਲੋਕਾਂ ਨੂੰ ਆਪਣਾ ਕੰਮ ਛੱਡ ਕੇ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹਨਾ ਪੈ ਰਿਹਾ ਹੈ, ਪਰ ਫਿਰ ਵੀ ਸਿਲੰਡਰ ਮਿਲਣ ਦੀ ਕੋਈ ਗਰੰਟੀ ਨਹੀਂ ਹੈ।

ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਮੈਡੀਕਲ ਉਪਕਰਨ ਵੀ ਹੋਏ ਮਹਿੰਗੇ

ਗੈਸ ਸੰਕਟ ਦਾ ਅਸਰ ਸਿਰਫ਼ ਰਸੋਈ ਤੱਕ ਸੀਮਤ ਨਹੀਂ ਹੈ। ਕੱਚੇ ਮਾਲ ਦੀ ਲਾਗਤ ਵਧਣ ਕਾਰਨ ਮੈਡੀਕਲ ਖੇਤਰ ਵਿੱਚ ਬਲੱਡ ਬੈਗ ਅਤੇ ਆਈ.ਵੀ. ਟਿਊਬਿੰਗ ਵਰਗੇ ਜ਼ਰੂਰੀ ਉਪਕਰਨ ਵੀ ਮਹਿੰਗੇ ਹੋ ਗਏ ਹਨ।

ਕੈਟ (CAIT) ਦਾ ਦਾਅਵਾ: ਸਪਲਾਈ ਚੇਨ ਮਜ਼ਬੂਤ

ਦੂਜੇ ਪਾਸੇ, ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਸਪਲਾਈ ਚੇਨ ਪੂਰੀ ਤਰ੍ਹਾਂ ਮਜ਼ਬੂਤ ਹੈ। ਦਿੱਲੀ ਤੋਂ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਜ਼ਰੂਰੀ ਵਸਤਾਂ ਦਾ ਲੋੜੀਂਦਾ ਭੰਡਾਰ ਹੈ ਅਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਬਚਣ ਅਤੇ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ।

ਇਹ ਵੀ ਪੜ੍ਹੋ :   ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ

ਖਾਣ-ਪੀਣ ਦੀਆਂ ਛੋਟੀਆਂ ਦੁਕਾਨਾਂ ਹੋ ਰਹੀਆਂ ਹਨ ਬੰਦ

ਕਦੇ ਸ਼ਾਮ ਹੁੰਦੇ ਹੀ ਖਾਣ-ਪੀਣ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਸੀ, ਉੱਥੇ ਹੁਣ ਕਈ ਦੁਕਾਨਾਂ ਦੇ ਸ਼ਟਰ ਡਿੱਗੇ ਹੋਏ ਨਜ਼ਰ ਆ ਰਹੇ ਹਨ। ਇਸ ਵੱਡੀ ਤਬਦੀਲੀ ਪਿੱਛੇ ਸਭ ਤੋਂ ਮੁੱਖ ਕਾਰਨ ਐਲ.ਪੀ.ਜੀ. ਸਿਲੰਡਰ (LPG Cylinder) ਦੀਆਂ ਕੀਮਤਾਂ ਵਿੱਚ ਹੋਇਆ ਅਚਾਨਕ ਵਾਧਾ ਹੈ, ਜਿਸ ਨੇ ਛੋਟੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਸਿਲੰਡਰ ਦੀ ਕੀਮਤ 3000 ਤੋਂ ਪਹੁੰਚੀ 4500 ਰੁਪਏ ਤੱਕ

ਦਿੱਲੀ ਦੇ ਮਸ਼ਹੂਰ ਬਾਜ਼ਾਰਾਂ ਜਿਵੇਂ ਕਿ ਕਰੋਲ ਬਾਗ, ਲਾਜਪਤ ਨਗਰ, ਚਾਂਦਨੀ ਚੌਂਕ, ਸਰੋਜਨੀ ਨਗਰ, ਆਰ.ਕੇ. ਪੁਰਮ ਅਤੇ ਸਦਰ ਬਾਜ਼ਾਰ ਵਿੱਚ ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਹਾਲਾਤ ਬਦਤਰ ਹੋ ਗਏ ਹਨ। ਦੁਕਾਨਦਾਰਾਂ ਅਨੁਸਾਰ, ਜੋ ਸਿਲੰਡਰ ਕੁਝ ਸਮਾਂ ਪਹਿਲਾਂ ਤੱਕ 3000 ਰੁਪਏ ਦੇ ਕਰੀਬ ਮਿਲਦਾ ਸੀ, ਉਸ ਦੀ ਕੀਮਤ ਹੁਣ 4500 ਰੁਪਏ ਤੱਕ ਪਹੁੰਚ ਗਈ ਹੈ।

ਦੁਕਾਨਦਾਰਾਂ ਦਾ ਦਰਦ:

"ਖਰਚਾ ਕੱਢਣਾ ਹੋਇਆ ਮੁਸ਼ਕਲ" ਸਰੋਜਨੀ ਨਗਰ ਮਾਰਕੀਟ ਵਿੱਚ ਚਾਟ ਦੀ ਦੁਕਾਨ ਚਲਾਉਣ ਵਾਲੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਰੋਜ਼ਾਨਾ ਦੀ ਕਮਾਈ ਨਾਲ ਗੈਸ, ਸਾਮਾਨ ਅਤੇ ਹੋਰ ਖਰਚੇ ਆਸਾਨੀ ਨਾਲ ਨਿਕਲ ਜਾਂਦੇ ਸਨ, ਪਰ ਹੁਣ ਸਿਲੰਡਰ ਇੰਨਾ ਮਹਿੰਗਾ ਹੋ ਗਿਆ ਹੈ ਕਿ ਇਸ ਨੂੰ ਖਰੀਦਣਾ ਵੀ ਔਖਾ ਲੱਗ ਰਿਹਾ ਹੈ।

ਇਸੇ ਤਰ੍ਹਾਂ ਆਰ.ਕੇ. ਪੁਰਮ ਵਿੱਚ ਮੋਮੋਜ਼ ਦਾ ਸਟਾਲ ਲਗਾਉਣ ਵਾਲੇ ਮੁਹੰਮਦ ਇਰਫਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਕਰੀਬ ਇੱਕ ਮਹੀਨਾ ਪਹਿਲਾਂ ਆਪਣੀ ਦੁਕਾਨ ਬੰਦ ਕਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਗੈਸ ਦੇ ਨਾਲ-ਨਾਲ ਸਬਜ਼ੀਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਲਗਾਤਾਰ ਘਾਟਾ ਪੈ ਰਿਹਾ ਸੀ।

ਕੀਮਤਾਂ ਵਧਾਉਣ 'ਤੇ ਗਾਹਕ ਹੋ ਰਹੇ ਹਨ ਦੂਰ

ਕਰੋਲ ਬਾਗ ਵਿੱਚ ਗੋਲਗੱਪੇ ਵੇਚਣ ਵਾਲੀ ਮੀਨਾ ਨੇ ਦੱਸਿਆ ਕਿ ਮਹਿੰਗਾਈ ਕਾਰਨ ਜੇਕਰ ਉਹ ਪਲੇਟ ਦੀ ਕੀਮਤ ਵਿੱਚ 10 ਤੋਂ 20 ਰੁਪਏ ਦਾ ਵਾਧਾ ਕਰਦੇ ਹਨ, ਤਾਂ ਗਾਹਕ ਤੁਰੰਤ ਬਹਿਸ ਕਰਨ ਲੱਗ ਜਾਂਦੇ ਹਨ ਜਾਂ ਫਿਰ ਦੂਜੀ ਦੁਕਾਨ 'ਤੇ ਚਲੇ ਜਾਂਦੇ ਹਨ। ਅਜਿਹੇ ਹਾਲਾਤਾਂ ਵਿੱਚ ਛੋਟੇ ਕਾਰੋਬਾਰੀਆਂ ਲਈ ਆਪਣਾ ਵਜੂਦ ਬਚਾਉਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News