ਪੱਛਮੀ ਏਸ਼ੀਆ ਸੰਕਟ: ਸਰਕਾਰ ਨੇ ਨਿਰਯਾਤਕਾਂ ਲਈ RoDTEP ਲਾਭਾਂ ਨੂੰ ਕੀਤਾ ਬਹਾਲ
Tuesday, Mar 24, 2026 - 08:25 AM (IST)
ਨਵੀਂ ਦਿੱਲੀ : ਸਰਕਾਰ ਨੇ ਸੋਮਵਾਰ ਨੂੰ ਨਿਰਯਾਤਕਾਂ ਲਈ 'ਨਿਰਯਾਤ ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ' (RoDTEP) ਯੋਜਨਾ ਦੇ ਲਾਭਾਂ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ। ਇਹ ਫੈਸਲਾ ਪੱਛਮੀ ਏਸ਼ੀਆ ਸੰਕਟ ਕਾਰਨ ਵਿਸ਼ਵ ਵਪਾਰ ਵਿੱਚ ਆਈਆਂ ਰੁਕਾਵਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਪਿਛਲੇ ਮਹੀਨੇ ਸਰਕਾਰ ਨੇ RoDTEP ਸਕੀਮ ਦੇ ਤਹਿਤ ਟੈਰਿਫ ਲਾਭਾਂ ਨੂੰ ਅੱਧਾ ਕਰ ਦਿੱਤਾ ਸੀ। ਨਿਰਯਾਤਕ ਭਾਈਚਾਰੇ ਨੇ ਇਸ 'ਤੇ ਨਿਰਾਸ਼ਾ ਪ੍ਰਗਟ ਕੀਤੀ ਸੀ ਅਤੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, 10 ਰੁਪਏ ਤਕ ਵੱਧ ਗਈਆਂ ਕੀਮਤਾਂ, ਬਜਟ ਦੌਰਾਨ ਵੱਡਾ ਐਲਾਨ
ਡਾਇਰੈਕਟੋਰੇਟ ਜਨਰਲ ਆਫ਼ ਫੌਰਨ ਟਰੇਡ (DGFT) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, "22 ਫਰਵਰੀ, 2026 ਤੱਕ ਲਾਗੂ RoDTEP ਦਰਾਂ ਅਤੇ ਕੀਮਤ ਸੀਮਾਵਾਂ 23 ਫਰਵਰੀ, 2026 ਤੋਂ 31 ਮਾਰਚ, 2026 ਤੱਕ ਸਾਰੇ ਯੋਗ ਨਿਰਯਾਤ ਉਤਪਾਦਾਂ ਲਈ ਬਹਾਲ ਕਰ ਦਿੱਤੀਆਂ ਗਈਆਂ ਹਨ।" ਸਾਲ 2021 ਵਿੱਚ ਸ਼ੁਰੂ ਕੀਤੀ ਗਈ RoDTEP ਸਕੀਮ ਦੇ ਤਹਿਤ ਨਿਰਯਾਤਕਾਂ ਨੂੰ ਉਨ੍ਹਾਂ ਵਸਤੂਆਂ ਦੇ ਉਤਪਾਦਨ ਅਤੇ ਵੰਡ ਦੌਰਾਨ ਲਗਾਏ ਗਏ ਟੈਕਸਾਂ ਅਤੇ ਡਿਊਟੀਆਂ ਦੀ ਵਾਪਸੀ ਪ੍ਰਦਾਨ ਕਰਦੀ ਹੈ ਜੋ ਕੇਂਦਰੀ, ਰਾਜ ਜਾਂ ਸਥਾਨਕ ਪੱਧਰ 'ਤੇ ਕਿਸੇ ਹੋਰ ਵਿਧੀ ਅਧੀਨ ਉਪਲਬਧ ਨਹੀਂ ਹਨ। ਇਸ ਸਕੀਮ ਅਧੀਨ ਡਿਊਟੀ ਡ੍ਰਾਬੈਕ ਦਰ 0.3 ਪ੍ਰਤੀਸ਼ਤ ਤੋਂ 3.9 ਪ੍ਰਤੀਸ਼ਤ ਤੱਕ ਹੈ।
ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼
ਇਹ ਸਕੀਮ ਇਸ ਸਾਲ ਮਾਰਚ ਤੱਕ ਲਾਗੂ ਸੀ। ਇਸ ਯੋਜਨਾ ਨੂੰ 2025-26 ਦੇ ਬਜਟ ਵਿੱਚ ₹18,232 ਕਰੋੜ ਅਲਾਟ ਕੀਤਾ ਗਿਆ ਸੀ। 2026-27 ਲਈ ਇਸਨੂੰ ਵਧਾ ਕੇ ₹21,709 ਕਰੋੜ ਕਰਨ ਦਾ ਪ੍ਰਸਤਾਵ ਸੀ, ਪਰ ਅਸਲ ਵੰਡ ₹10,000 ਕਰੋੜ ਸੀ। ਨਿਰਯਾਤਕ ਪਹਿਲਾਂ ਹੀ ਉੱਚ ਅਮਰੀਕੀ ਟੈਰਿਫ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਸਨ। ਹੁਣ ਉਹ ਪੱਛਮੀ ਏਸ਼ੀਆ ਸੰਕਟ ਨਾਲ ਜੂਝ ਰਹੇ ਹਨ, ਜੋ ਪਿਛਲੇ ਮਹੀਨੇ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ਨਾਲ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਇਸ ਟਕਰਾਅ ਕਾਰਨ ਸਮੁੰਦਰੀ ਅਤੇ ਹਵਾਈ ਮਾਲ ਭਾੜੇ ਦੀਆਂ ਦਰਾਂ ਵਿੱਚ ਵਾਧਾ ਹੋਇਆ ਹੈ ਅਤੇ ਬੀਮਾ ਪ੍ਰੀਮੀਅਮ ਵਧਿਆ ਹੈ। ਫਰਵਰੀ ਵਿੱਚ ਦੇਸ਼ ਦਾ ਵਪਾਰਕ ਨਿਰਯਾਤ ਸਾਲ-ਦਰ-ਸਾਲ 0.81 ਪ੍ਰਤੀਸ਼ਤ ਮਾਮੂਲੀ ਰੂਪ ਵਿਚ ਘੱਟ ਕੇ 36.61 ਅਰਬ ਡਾਲਰ ਹੋ ਗਿਆ, ਜਦੋਂ ਕਿ ਵਪਾਰ ਘਾਟਾ ਪਿਛਲੇ ਮਹੀਨੇ ਦੇ ਮੁਕਾਬਲੇ 27.1 ਅਰਬ ਡਾਲਰ ਤੱਕ ਘੱਟ ਹੋ ਗਿਆ। ਪੱਛਮੀ ਏਸ਼ੀਆ ਸੰਕਟ ਦਾ ਅਸਲ ਪ੍ਰਭਾਵ ਮਾਰਚ ਦੇ ਅੰਕੜਿਆਂ ਵਿੱਚ ਪ੍ਰਤੀਬਿੰਬਤ ਹੋਵੇਗਾ, ਕਿਉਂਕਿ ਯੁੱਧ 28 ਫਰਵਰੀ ਨੂੰ ਸ਼ੁਰੂ ਹੋਇਆ ਸੀ। ਇਹ ਅੰਕੜੇ ਮਈ ਦੇ ਅੱਧ ਵਿੱਚ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
