ਅਪ੍ਰੈਲ-ਜੁਲਾਈ ’ਚ ਘਟੀ ਕੱਪੜਾ ਬਰਾਮਦ, ਤਿਉਹਾਰੀ ਮੰਗ ਨਾਲ ਦੂਜੀ ਛਿਮਾਹੀ ਬਿਹਤਰ ਰਹਿਣ ਦੀ ਉਮੀਦ
Thursday, Aug 24, 2023 - 01:33 PM (IST)

ਨਵੀਂ ਦਿੱਲੀ (ਭਾਸ਼ਾ) - ਯੂਰਪ ਅਤੇ ਅਮਰੀਕਾ ਵਰਗੇ ਮੁੱਖ ਬਾਜ਼ਾਰਾਂ ’ਚ ਮੰਗ ਸੁਸਤ ਹੋਣ ਨਾਲ ਸੀਤੇ ਤੇ ਅਣਸੀਤੇ ਕੱਪੜੇ ਦੀ ਬਰਾਮਦ ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਜੁਲਾਈ ਦੌਰਾਨ 13.74 ਫੀਸਦੀ ਘੱਟ ਕੇ 1,124.53 ਕਰੋਡ਼ ਡਾਲਰ ਰਹੀ। ਹਾਲਾਂਕਿ, ਤਿਉਹਾਰਾਂ ਦੌਰਾਨ ਮੰਗ ਵਧਣ ਨਾਲ ਦੂਜੀ ਛਿਮਾਹੀ ’ਚ ਇਸ ’ਚ ਤੇਜ਼ੀ ਆਉਣ ਦੀ ਉਮੀਦ ਹੈ। ਉਦਯੋਗ ਸੰਗਠਨ ਕਨਫੈੱਡਰੇਸ਼ਨ ਆਫ ਇੰਡੀਅਨ ਟੈਕਸਟਾਈਲ ਇੰਡਸਟਰੀ (ਸਿਟੀ) ਨੇ ਇਹ ਜਾਣਕਾਰੀ ਦਿੱਤੀ। ਬੀਤੇ ਵਿੱਤੀ ਸਾਲ 2022-23 ਦੀ ਇਸ ਮਿਆਦ ’ਚ ਸੀਤੇ ਤੇ ਅਣਸੀਤੇ ਕੱਪੜੇ ਦੀ ਬਰਾਮਦ 1,303.67 ਕਰੋਡ਼ ਡਾਲਰ ਦੀ ਸੀ। ਸੰਗਠਨ ਨੇ 2030 ਤੱਕ 350 ਅਰਬ ਡਾਲਰ ਦੀ ਬਰਾਮਦ ਦਾ ਟੀਚਾ ਹਾਸਲ ਕਰਨ ਦਾ ਭਰੋਸਾ ਵੀ ਜਤਾਇਆ ਹੈ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਤੈਅ ਹੋਵੇਗੀ ਕਰੈਸ਼ ਟੈਸਟ ਕਾਰਾਂ ਦੀ ਸੇਫਟੀ ਰੇਟਿੰਗ, ਗਡਕਰੀ ਨੇ ਲਾਂਚ ਕੀਤਾ 'B-NCAP'
ਇਸ ਮਹੀਨੇ ਤਮਿਲਨਾਡੂ ਦੇ ਕੋਇੰਬਟੂਰ ’ਚ ਹੋਣ ਵਾਲੇ ਸਾਲਾਨਾ ਏਸ਼ੀਆਈ ਕੱਪੜਾ ਸੰਮੇਲਨ ਦੇ ਬਾਰੇ ’ਚ ਜਾਣਕਾਰੀ ਦੇਣ ਲਈ ਆਜੋਜਿਤ ਪ੍ਰੈੱਸ ਕਾਨਫਰੰਸ ’ਚ ਉਦਯੋਗ ਸੰਗਠਨ ਸਿਟੀ ਦੇ ਚੇਅਰਮੈਨ ਟੀ. ਰਾਜਕੁਮਾਰ ਨੇ ਕਿਹਾ,‘‘ਪਹਿਲਾਂ ਦਾ ਬਚਿਆ ਮਾਲ ਹੁਣ ਘੱਟ ਹੋਇਆ ਹੈ ਅਤੇ ਤਿਉਹਾਰ ਆਉਣ ਦੇ ਨਾਲ ਵੱਖ-ਵੱਖ ਦੇਸ਼ਾਂ ਤੋਂ ਮੰਗ ਆ ਰਹੀ ਹੈ। ਦੂਜੀ ਛਿਮਾਹੀ ’ਚ ਸੀਤੇ ਤੇ ਅਣਸੀਤੇ ਕੱਪੜੇ ਦੇ ਖੇਤਰ ਦੀ ਬਰਾਮਦ ’ਚ ਤੇਜ਼ੀ ਆਉਣ ਦੀ ਉਮੀਦ ਹੈ। ਇਕ ਸਵਾਲ ਦੇ ਜਵਾਬ ’ਚ ਰਾਜਕੁਮਾਰ ਨੇ ਕਿਹਾ ਕਿ ਯਕੀਨੀ ਰੂਪ ਨਾਲ ਰੂਸ-ਯੂਕ੍ਰੇਨ ਜੰਗ ਜਾਰੀ ਰਹਿਣ, ਮਹਿੰਗਾਈ ਨੂੰ ਲੈ ਕੇ ਚਿੰਤਾ, ਮਹਿੰਗਾਈ ਨੂੰ ਕਾਬੂ ’ਚ ਲਿਆਉਣ ਲਈ ਵਿਆਜ ਦਰ ਵਧਾਏ ਜਾਣ ਨਾਲ ਕੌਮਾਂਤਰੀ ਪੱਧਰ ’ਤੇ ਚੁਣੌਤੀਆਂ ਬਣੀਆਂ ਹੋਈਆਂ ਹਨ ਪਰ ਊਰਜਾ ਸਮੇਤ ਕਈ ਮੋਰਚਿਆਂ ’ਤੇ ਹਾਲਤ ਪਹਿਲਾਂ ਤੋਂ ਬਿਹਤਰ ਹੈ ਅਤੇ ਦੂਜੀ ਛਿਮਾਹੀ ’ਚ ਹਾਲਤ ਚੰਗੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8