ਗੇਲ ਆਪਣੇ ਬੁਨਿਆਦੀ ਢਾਂਚੇ ''ਤੇ ਧਿਆਨ ਦੇਵੇ : ਪ੍ਰਧਾਨ
Tuesday, Jan 09, 2018 - 11:44 PM (IST)

ਨਵੀਂ ਦਿੱਲੀ (ਭਾਸ਼ਾ)-ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਗੇਲ ਨੂੰ ਗੈਸ ਬੁਨਿਆਦੀ ਢਾਂਚਾ ਤਿਆਰ ਕਰਨ 'ਤੇ ਗੌਰ ਕਰਨਾ ਚਾਹੀਦਾ ਹੈ, ਜਦੋਂ ਕਿ ਮਾਰਕੀਟਿੰਗ ਕੋਈ ਵੀ ਕਰ ਸਕਦਾ ਹੈ। ਗੇਲ ਇੰਡੀਆ ਦੇ ਗੈਸ ਟ੍ਰਾਂਸਪੋਰਟ ਅਤੇ ਮਾਰਕੀਟਿੰਗ ਕਾਰੋਬਾਰ ਨੂੰ ਵੱਖ ਕਰਨ ਦੀ ਰਿਪੋਰਟ ਵਿਚਾਲੇ ਉਨ੍ਹਾਂ ਇਹ ਗੱਲ ਕਹੀ ਹੈ।
ਪ੍ਰਧਾਨ ਨੇ ਕਿਹਾ ਕਿ ਇਕ ਕੰਪਨੀ ਦੇ ਰੂਪ 'ਚ ਗੇਲ ਨੂੰ ਦੇਸ਼ ਨੂੰ ਗੈਸ ਆਧਾਰਿਤ ਅਰਥਵਿਵਸਥਾ 'ਚ ਬਦਲਣ ਲਈ ਖਾਸ ਕਰ ਕੇ ਦੇਸ਼ ਦੇ ਪੂਰਬੀ ਹਿੱਸੇ 'ਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਗੇਲ ਦੇ ਕਾਰੋਬਾਰ ਨੂੰ ਵੱਖ ਕਰਨ 'ਤੇ ਸਰਕਾਰ ਵੱਲੋਂ ਵਿਚਾਰ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਇਸ ਦੀ ਪੁਸ਼ਟੀ ਜਾਂ ਇਨਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ, ''ਗੇਲ ਲਈ ਪੂਰਬੀ ਭਾਰਤ ਨੂੰ ਜੋੜਨ ਲਈ ਪਾਈਪ ਲਾਈਨ ਵਿਛਾਉਣਾ ਮਹੱਤਵਪੂਰਨ ਹੈ। ਗੈਸ ਦੇਸ਼ ਦੇ ਹਰ ਕੋਨੇ 'ਚ ਪੁੱਜਣੀ ਹੈ।''