ਸ਼ਹਿਰਾਂ ਦੇ ਕੇਂਦਰ ਤੋਂ 150 ਕਿਲੋਮੀਟਰ ਦੇ ਘੇਰੇ ’ਚ ਵਾਹਨ ਸਕ੍ਰੈਪਿੰਗ ਕੇਂਦਰ ਬਣਾਉਣਾ ਚਾਹੁੰਦੀ ਹੈ ਸਰਕਾਰ : ਗਡਕਰੀ

05/07/2022 6:35:05 PM

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਹਰੇਕ ਸ਼ਹਿ ਦੇ ਕੇਂਦਰ ਤੋਂ 150 ਕਿਲੋਮੀਟਰ ਦੇ ਘੇਰੇ ’ਚ ਘੱਟ ਤੋਂ ਘੱਟ ਇਕ ਵਾਹਨ ਸਕ੍ਰੈਪਿੰਗ (ਕਬਾੜ) ਕੇਂਦਰ ਵਿਕਸਿਤ ਕਰਨਾ ਚਾਹੁੰਦੇ ਹਨ। ਗਡਕਰੀ ਨੇ ਇੱਥੇ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਪੂਰੇ ਦੱਖਣ ਏਸ਼ੀਆ ਖੇਤਰ ਦਾ ਵਾਹਨ ਸਕ੍ਰੈਪਿੰਗ ਕੇਂਦਰ ਬਣਨ ਦੀ ਸਮਰੱਥਾ ਹੈ। ਰਾਸ਼ਟਰੀ ਵਾਹਨ ਸਕ੍ਰੈਪੇਜ ਨੀਤੀ ਭਾਰਤੀ ਆਵਾਜਾਈ ਅਤੇ ਸਥਿਰ ਖੇਤਰ ਲਈ ਇਕ ਅਹਿਮ ਪਹਿਲ ਹੈ ਅਤੇ ਇਸ ਦੇ ਮਾਧਿਅਮ ਰਾਹੀਂ ਪੁਰਾਣੇ ਅਤੇ ਬੇਕਾਰ ਵਾਹਨਾਂ ਨੂੰ ਹਟਾ ਕੇ ਨਵੇਂ ਅਤੇ ਘੱਟ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਪੜ੍ਹਾਅਬੱਧ ਤਰੀਕੇ ਨਾਲ ਲਿਆਂਦਾ ਜਾ ਸਕੇਗਾ।

ਗਡਕਰੀ ਨੇ ਕਿਹਾ ਕਿ ਸਾਰੇ ਸ਼ਹਿਰਾਂ ਦੇ ਕੇਂਦਰਾਂ ਤੋਂ 150 ਕਿਲੋਮੀਟਰ ਦੇ ਘੇਰੇ ’ਚ ਇਕ ਵਾਹਨ ਸਕ੍ਰੈਪਿੰਗ ਕੇਂਦਰ ਬਣਾਉਣਾ ਮੇਰਾ ਮਕਸਦ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸ਼ਹਿਰ ਦੇ ਅੰਦਰ ਕਬਾੜ ਬਣ ਚੁੱਕੇ ਵਾਹਨਾਂ ਨੂੰ ਇਕੱਠਾ ਕਰਨ ਵਾਲੇ ਕਈ ਅਧਿਕਾਰਤ ਕੇਂਦਰ ਖੋਲ੍ਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵਾਹਨ ਦੀ ਰਜਿਸਟ੍ਰੇਸ਼ਨ ਖਤਮ ਕਰਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਵਾਹਨ ਸਕ੍ਰੈਪ ਨੀਤੀ ਕੁੱਝ ਇਸ ਤਰ੍ਹਾਂ ਤਿਆਰ ਕੀਤੀ ਹੈ ਜੋ ਸਾਰੇ ਕਿਸਮ ਅਤੇ ਆਕਾਰ ਦੇ ਨਿਵੇਸ਼ਕਾਂ ਨੂੰ ਆਉਣ ਅਤੇ ਕਬਾੜ ਦੇ ਕੇਂਦਰ ਖੋਲ੍ਹਣ ਦਾ ਮੌਕਾ ਦੇਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਗਸਤ ’ਚ ਰਾਸ਼ਟਰੀ ਸਕ੍ਰੈਪੇਜ ਨੀਤੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਸੀ ਕਿ ਇਸ ਦੇ ਰਾਹੀਂ ਬੇਕਾਰ ਹੋ ਚੁੱਕੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਰਵਾਇਤ ਤੋਂ ਬਾਹਰ ਕੀਤਾ ਜਾ ਸਕੇਗਾ। ਗਡਕਰੀ ਨੇ ਇਸ ਪ੍ਰੋਗਰਾਮ ’ਚ ਕਿਹਾ ਕਿ ਭਾਰਤ ਪੂਰੇ ਦੱਖਣੀ ਏਸ਼ੀਆ ਖੇਤਰ ’ਚ ਵਾਹਨ ਸਕ੍ਰੈਪਿੰਗ ਦਾ ਕੇਂਦਰ ਬਣ ਸਕਦਾ ਹੈ। ਅਸੀਂ ਬੰਗਲਾਦੇਸ਼, ਭੂਟਾਨ, ਮਿਆਂਮਾਰ, ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਤੋਂ ਪੁਰਾਣੇ ਵਾਹਨਾਂ ਦੀ ਦਰਾਮਦ ਸਾਡੇ ਦੇਸ਼ ’ਚ ਸਕ੍ਰੈਪਿੰਗ ਲਈ ਕਰ ਸਕਦੇ ਹਾਂ।


Harinder Kaur

Content Editor

Related News