ਗਡਕਰੀ ਦਾ ਵਾਲਮਾਰਟ ਨੂੰ ਖਾਦੀ ਨੂੰ ਕੌਮਾਂਤਰੀ ਬਾਜ਼ਾਰ ਤੱਕ ਲਿਜਾਣ ਦਾ ਸੱਦਾ

10/27/2020 11:35:05 PM

ਨਵੀਂ ਦਿੱਲੀ— ਨਿਤਿਨ ਗਡਕਰੀ ਨੇ ਵਾਲਮਾਰਟ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਕਿ ਖਾਦੀ ਦੇ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰ ਤੱਕ ਲਿਜਾਇਆ ਜਾ ਸਕੇ। ਉਨ੍ਹਾਂ ਨੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਦੇਸ਼ ਦੀ ਜੀ. ਡੀ. ਪੀ. 'ਚ ਮਹੱਤਵਪੂਰਨ ਯੋਗਦਾਨ ਕਰਨ ਵਾਲਾ ਦੱਸਿਆ, ਨਾਲ ਹੀ ਇਸ ਨੂੰ ਵੱਡੇ ਪੱਧਰ 'ਤੇ ਰੋਜ਼ਗਾਰ ਪੈਦਾ ਕਰਨ ਵਾਲੇ ਖੇਤਰ ਦੱਸਿਆ।

ਗਡਕਰੀ ਨੇ ਇਕ ਆਨਲਾਈਨ ਪ੍ਰੋਗਰਾਮ 'ਚ ਕਿਹਾ, ''ਖਾਦੀ ਗ੍ਰਾਮ ਉਦਯੋਗ ਕੋਲ ਬਹੁਤ ਵਧੀਆ ਉਤਪਾਦ ਹਨ। ਅਸੀਂ ਖਾਦੀ ਦੀ ਡੇਨਿਮ (ਜੀਨ ਦਾ ਕਪੜਾ) ਬਣਾ ਰਹੇ ਹਾਂ। ਉਤਪਾਦ ਦੀ ਗੁਣਵੱਤਾ ਕੌਮਾਂਤਰੀ ਪੱਧਰ ਦੀ ਹੈ। ਮੇਰਾ ਵਾਲਮਾਰਟ ਨੂੰ ਕਹਿਣਾ ਹੈ ਕਿ ਕੀ ਤੁਸੀਂ ਖਾਦੀ ਗ੍ਰਾਮ ਉਦਯੋਗ ਨੂੰ ਮੌਕਾ ਪ੍ਰਦਾਨ ਕਰ ਸਕਦੇ ਹੋ। ਮੇਰਾ ਮੰਨਣਾ ਹੈ ਕਿ ਇਹ ਵਾਲਮਾਰਟ ਲਈ ਵੀ ਚੰਗੀ ਸਮੱਗਰੀ ਹੋਵੇਗੀ।''

ਮੰਤਰੀ ਨੇ ਕਿਹਾ ਕਿ ਇਹ  ਐੱਮ. ਐੱਸ. ਐੱਮ. ਈ. ਖੇਤਰ ਦੇਸ਼ ਦੀ ਅਰਥਵਿਵਸਥਾ ਦੀ ਰੀੜ ਹੈ। ਇਹ ਤਕਰੀਬਨ 11 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਦੇਸ਼ ਦੀ ਵਿਕਾਸ ਦਰ ਦਾ ਇੰਜਣ ਹੈ। ਸਰਕਾਰ ਨੇ ਵੀ ਇਸ ਖੇਤਰ 'ਤੇ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਕਦਮ ਚੁੱਕੇ ਹਨ। ਗੌਰਤਲਬ ਸਰਕਾਰ ਖਾਦੀ ਨੂੰ ਉਤਸ਼ਾਹਤ ਕਰਨ ਲਈ ਕਈ ਕਦਮ ਉਠਾ ਰਹੀ ਹੈ, ਤਾਂ ਜੋ ਇਸ ਨੂੰ ਕੌਮਾਂਤਰੀ ਪੱਧਰ 'ਤੇ ਚੰਗੀ ਪਛਾਣ ਮਿਲ ਸਕੇ ਅਤੇ ਘਰੇਲੂ ਉਦਯੋਗਾਂ ਨੂੰ ਇਸ ਦਾ ਫਾਇਦਾ ਹੋਵੇ, ਨਾਲ ਹੀ ਰੋਜ਼ਗਾਰ ਦੇ ਮੌਕੇ ਹੋਰ ਪੈਦਾ ਹੋਣ।


Sanjeev

Content Editor

Related News