ਨਵੀਂ ਪਾਲਿਸੀ, ਪੁਰਾਣੀ ਗੱਡੀ ਕਰੋ ਸਕ੍ਰੈਪ, ਨਵੀਂ ਖ਼ਰੀਦਣ 'ਤੇ ਪਾਓ ਇਹ ਸੌਗਾਤਾਂ

Thursday, Mar 18, 2021 - 04:58 PM (IST)

ਨਵੀਂ ਪਾਲਿਸੀ, ਪੁਰਾਣੀ ਗੱਡੀ ਕਰੋ ਸਕ੍ਰੈਪ, ਨਵੀਂ ਖ਼ਰੀਦਣ 'ਤੇ ਪਾਓ ਇਹ ਸੌਗਾਤਾਂ

ਨਵੀਂ ਦਿੱਲੀ- ਪੁਰਾਣੀ ਨਿੱਜੀ ਅਤੇ ਵਪਾਰਕ ਗੱਡੀ ਨੂੰ ਕਬਾੜ ਵਿਚ ਦੇਣ ਦੇ ਬਦਲੇ ਸਰਕਾਰ ਨਵੀਂ ਖ਼ਰੀਦਣ 'ਤੇ ਵੱਡੀ ਛੋਟ ਦੇਣ ਜਾ ਰਹੀ ਹੈ। ਨਿੱਜੀ ਤੇ ਵਪਾਰਕ ਗੱਡੀ ਦੇ ਸਕ੍ਰੈਪਿੰਗ ਸਰਟੀਫਿਕੇਟ ਦੇ ਬਦਲੇ ਨਵੀਂ ਗੱਡੀ ਖ਼ੀਰਦਣ 'ਤੇ ਆਟੋ ਕੰਪਨੀਆਂ ਵੱਲੋਂ 5 ਫ਼ੀਸਦੀ ਡਿਸਕਾਊਂਟ ਮਿਲੇਗਾ। ਇਸ ਦੇ ਨਾਲ ਹੀ ਨਵੀਂ ਨਿੱਜੀ ਗੱਡੀ ਨੂੰ ਰੋਡ ਟੈਕਸ ਵਿਚ 25 ਫ਼ੀਸਦੀ ਅਤੇ ਵਪਾਰਕ ਗੱਡੀ ਨੂੰ ਇਸ ਵਿਚ 15 ਫ਼ੀਸਦੀ ਛੋਟ ਦਿੱਤੀ ਜਾਵੇਗੀ। ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਹੈ।

ਇੰਨਾ ਹੀ ਨਹੀਂ ਸਕ੍ਰੈਪਿੰਗ ਸਰਟੀਫਿਕਟੇ ਹੋਣ 'ਤੇ ਰਜਿਸਟ੍ਰੇਸ਼ਨ ਫ਼ੀਸ ਵੀ ਨਹੀਂ ਲੱਗੇਗੀ। ਸਕ੍ਰੈਪਿੰਗ ਸੈਂਟਰ ਵਿਚ ਦਿੱਤੀ ਗਈ ਪੁਰਾਣੀ ਗੱਡੀ ਲਈ ਸਕ੍ਰੈਪ ਮੁੱਲ ਵੀ ਮਿਲੇਗਾ, ਜੋ ਨਵੀਂ ਗੱਡੀ ਦੀ ਐਕਸ-ਸ਼ੋਅਰੂਮ ਕੀਮਤ ਦਾ ਲਗਭਗ 4-6 ਫ਼ੀਸਦੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸੜਕਾਂ ਤੋਂ ਹਟਾਏ ਜਾਣਗੇ ਟੋਲ ਬੂਥ, ਲਾਗੂ ਹੋਵੇਗਾ ਇਹ ਸਿਸਟਮ

ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸ਼ੁਰੂਆਤ ਵਿਚ ਵਪਾਰਕ ਵਾਹਨਾਂ ਨੂੰ ਆਟੋਮੇਟਿਡ ਫਿਟਨੈੱਸ ਟੈਸਟ ਦੇ ਆਧਾਰ 'ਤੇ ਸਕ੍ਰੈਪ ਕੀਤਾ ਜਾਵੇਗਾ, ਜਦੋਂ ਕਿ ਨਿੱਜੀ ਵਾਹਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਨਾ ਹੋਣ ਦੇ ਆਧਾਰ 'ਤੇ ਸਕ੍ਰੈਪ ਕੀਤਾ ਜਾਵੇਗਾ। ਪ੍ਰਸਤਾਵਿਤ ਸਕ੍ਰੈਪਿੰਗ ਪਾਲਿਸੀ ਵਿਚ 15 ਸਾਲ ਪੁਰਾਣੇ ਵਪਾਰਕ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਪਾਉਣ ਵਿਚ ਫੇਲ੍ਹ ਰਹਿਣ 'ਤੇ ਡੀ-ਰਜਿਸਟਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉੱਥੇ ਹੀ, 20 ਸਾਲ ਪੁਰਾਣੇ ਨਿੱਜੀ ਵਾਹਨਾਂ ਨੂੰ ਫਿਟਨੈੱਸ ਵਿਚ ਫੇਲ੍ਹ ਹੋਣ 'ਤੇ ਡੀ-ਰਜਿਸਟਰ ਕੀਤਾ ਜਾਵੇਗਾ, ਯਾਨੀ ਅਜਿਹੇ ਵਾਹਨ ਸੜਕਾਂ 'ਤੇ ਨਹੀਂ ਚੱਲ ਸਕਣਗੇ।

ਇਹ ਵੀ ਪੜ੍ਹੋ- ਮਹਿੰਗੀ ਹੋਵੇਗੀ ਖੰਡ, ਬਰਾਮਦ ਲਈ ਹੋਏ ਵੱਡੇ ਸੌਦੇ, ਕਿਸਾਨਾਂ ਨੂੰ ਮਿਲਣਗੇ ਬਕਾਏ

ਨਵੀਂ ਸਕ੍ਰੈਪਿੰਗ ਪਾਲਿਸੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News