ਫਿਊਚਰ ਰਿਟੇਲ ਨੂੰ ਹੋਇਆ 692.36 ਕਰੋੜ ਦਾ ਘਾਟਾ

11/13/2020 11:39:14 PM

ਨਵੀਂ ਦਿੱਲੀ (ਇੰਟ.)–ਫਿਊਚਰ ਰਿਟੇਲ ਨੂੰ ਸਤੰਬਰ 2020 ਦੀ ਖਤਮ ਤਿਮਾਹੀ ’ਚ 692.36 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦੋਂ ਕਿ ਪਿਛਲੇ ਸਾਲ ਦੀ ਸਮਾਨ ਮਿਆਦ ’ਚ ਕੰਪਨੀ ਨੂੰ 165.08 ਕਰੋੜ ਰੁਪਏ ਦਾ ਲਾਭ ਹੋਇਆ ਸੀ। ਉਥੇ ਹੀ ਦੂਜੀ ਤਿਮਾਹੀ ’ਚ ਕੰਪਨੀ ਦਾ ਰੈਵੇਨਿਊ 5,449 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ 1,424 ਕਰੋੜ ਰੁਪਏ ਸੀ। ਫਿਊਚਰ ਰਿਟੇਲ ਨੇ ਆਪਣੇ ਬਿਆਨ ’ਚ ਕਿਹਾ ਕਿ ਕੋਵਿਡ-19 ਕਾਰਣ ਕੰਪਨੀ ਦਾ ਆਪ੍ਰੇਸ਼ਨ ਪ੍ਰਭਾਵਿਤ ਰਿਹਾ ਅਤੇ ਇਸ ਕਾਰਣ ਵਿੱਤੀ ਨਤੀਜਿਆਂ ’ਤੇ ਅਹਿਮ ਪ੍ਰਭਾਵ ਪਿਆ ਹੈ। ਕੰਪਨੀ ਭਵਿੱਖ ਦੀਆਂ ਆਰਥਿਕ ਸਥਿਤੀਆਂ ਲਈ ਬਦਲਾਅ ’ਤੇ ਧਿਆਨ ਦੇ ਰਹੀ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਕੰਪਨੀ ਕੋਵਿਡ-19 ਮਹਾਮਾਰੀ ਕਾਰਣ ਆਪਣੇ ਗਾਹਕਾਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਕਰਨ ਲਈ ਵੱਖ-ਵੱਖ ਅਹਿਤਿਆਤੀ ਉਪਾਅ ਕਰਨਾ ਜਾਰੀ ਰੱਖਦੀ ਹੈ। ਰਿਲਾਇੰਸ ਅਤੇ ਫਿਊਚਰ ਗਰੁੱਪ ਦਰਮਿਆਨ ਅਗਸਤ ’ਚ 24713 ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਇਸ ਦੇ ਤਹਿਤ ਫਿਊਚਰ ਗਰੁੱਪ ਦਾ ਰਿਟੇਲ, ਹੋਲਸੇਲ ਅਤੇ ਲਾਜਿਸਟਿਕਸ ਕਾਰੋਬਾਰ ਰਿਟੇਲ ਵੈਂਚਰਸ ਲਿਮਟਿਡ ਨੂੰ ਵੇਚਿਆ ਜਾਏਗਾ। ਇਸ ਸੌਦੇ ਦਾ ਐਮਾਜ਼ੋਨ ਡਾਟ ਕਾਮ ਵਿਰੋਧ ਕਰ ਰਿਹਾ ਹੈ।


Karan Kumar

Content Editor

Related News