ਨਵੇਂ ਸਿਰੇ ਤੋਂ ਹੋਵੇਗੀ ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ ਦੀ ਨੀਲਾਮੀ

06/03/2019 9:26:39 PM

ਮੁੰਬਈ— ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀਆਂ 7 ਕਾਰਾਂ 4 ਜੂਨ ਨੂੰ ਇਕ ਵਾਰ ਫਿਰ ਨੀਲਾਮੀ ਲਈ ਰੱਖੀਆਂ ਜਾਣਗੀਆਂ। ਇਨ੍ਹਾਂ ਵਿਚੋਂ ਰੋਲਿਸ ਰਾਇਸ, ਪੋਰਸ਼ ਅਤੇ ਮਰਸਡੀਜ਼ ਬੈਂਜ਼ ਸ਼ਾਮਲ ਹਨ। ਇਹ ਕਾਰਾਂ ਈ. ਡੀ. ਨੇ ਜ਼ਬਤ ਕੀਤੀਆਂ ਸਨ। ਹਾਲਾਂਕਿ ਇਨ੍ਹਾਂ ਦੀ ਪਹਿਲਾਂ ਵੀ ਨੀਲਾਮੀ ਹੋ ਚੁੱਕੀ ਹੈ ਪਰ ਪਿਛਲੀ ਨੀਲਾਮੀ ਵਿਚ ਇਨ੍ਹਾਂ ਦੀ ਚੰਗੀ ਕੀਮਤ ਨਹੀਂ ਲਾਈ ਗਈ ਸੀ। ਸਿਰਫ ਬਾਰ ਰਾਇਲਸ ਰਾਇਸ ਦਾ ਬੇਸ ਪ੍ਰਾਈਜ਼ 1.5 ਕਰੋੜ ਰੁਪਏ ਰੱਖਿਆ ਗਿਆ ਸੀ ਜਦਕਿ ਪੋਰਸ਼ ਦੀ ਘੱਟੋ-ਘੱਟ ਕੀਮਤ 60 ਲੱਖ ਰੁਪਏ ਤੈਅ ਕੀਤੀ ਗਈ ਹੈ। ਮਰਸਡੀਜ਼ ਬੈਂਜ਼ ਦੀ ਬੋਲੀ 40 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।
13 ਲਗਜ਼ਰੀ ਕਾਰਾਂ ਦੀ ਹੋਈ ਸੀ ਆਨਲਾਈਨ ਨੀਲਾਮੀ
ਜ਼ਿਕਰਯੋਗ ਹੈ ਕਿ 25 ਅਪ੍ਰੈਲ ਨੂੰ ਮੈਟਲਸ ਐਂਡ ਸਕ੍ਰੈਪ ਟਰੇਡਿੰਗ ਕਾਰਪੋਰੇਸ਼ਨ (ਐੱਮ. ਐੱਸ. ਟੀ. ਸੀ.) ਨੇ ਮੋਦੀ ਤੇ ਉਨ੍ਹਾਂ ਦੇ ਚਾਚਾ ਮੇਹੁਲ ਚੋਕਸੀ ਦੀਆਂ 13 ਲਗਜ਼ਰੀ ਕਾਰਾਂ ਨੂੰ ਆਨਲਾਈਨ ਨੀਲਾਮੀ ਲਈ ਰੱਖਿਆ ਸੀ। ਇਨ੍ਹਾਂ ਵਿਚੋਂ ਨੀਰਵ ਮੋਦੀ ਦੀਆਂ 10 ਅਤੇ ਮੇਹੁਲ ਦੀਆਂ 2 ਕਾਰਾਂ ਦੀ 3.29 ਕਰੋੜ ਰੁਪਏ ਦੀ ਬੋਲੀ ਲੱਗੀ, ਜੋ ਕਿ ਉਨ੍ਹਾਂ ਦੇ ਬੇਸ ਪ੍ਰਾਈਜ਼ ਤੋਂ ਜ਼ਿਆਦਾ ਸੀ ਪਰ ਈ. ਡੀ. ਨੇ ਇਨ੍ਹਾਂ ਵਿਚੋਂ 7 ਕਾਰਾਂ ਦੀ ਨੀਲਾਮੀ ਨੂੰ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਦੀ ਸਹੀ ਕੀਮਤ ਨਹੀਂ ਲੱਗੀ ਸੀ।


satpal klair

Content Editor

Related News