FSSAI ਨੇ ਸਿਹਤ ਲਈ ਹਾਨੀਕਾਰਕ 'ਟ੍ਰਾਂਸ ਫੈਟ' ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ
Wednesday, Feb 10, 2021 - 01:27 PM (IST)
ਨਵੀਂ ਦਿੱਲੀ- ਹੁਣ ਖਾਣ ਵਾਲੇ ਪਦਾਰਥਾਂ ਵਿਚ ਟ੍ਰਾਂਸ ਫੈਟ ਦੀ ਮਾਤਰਾ ਹੋਰ ਘੱਟ ਹੋਵੇਗੀ। ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਟ੍ਰਾਂਸ ਫੈਟ ਦੀ ਲਿਮਟ 5 ਫ਼ੀਸਦੀ ਤੋਂ ਘਟਾ ਕੇ 2 ਫ਼ੀਸਦੀ ਕਰ ਦਿੱਤੀ ਹੈ। ਇਹ ਨਵਾਂ ਨਿਯਮ ਅਗਲੇ ਸਾਲ ਜਨਵਰੀ ਤੋਂ ਲਾਗੂ ਹੋਵੇਗਾ। ਇਹ ਪੈਕੇਟ ਬੰਦ ਅਤੇ ਖੁੱਲ੍ਹੇ ਖਾਣੇ ਦੋਹਾਂ 'ਤੇ ਲਾਗੂ ਹੋਵੇਗਾ।
ਉੱਥੇ ਹੀ, ਖਾਣ ਵਾਲੇ ਤੇਲਾਂ ਵਿਚ 2 ਫ਼ੀਸਦੀ ਟ੍ਰਾਂਸ ਫੈਟ ਦੀ ਲਿਮਟ ਬੀਤੇ ਜਨਵਰੀ ਮਹੀਨੇ ਤੋਂ ਲਾਗੂ ਹੋ ਚੁੱਕੀ ਹੈ। ਪਹਿਲਾਂ ਖਾਣ ਵਾਲੇ ਤੇਲਾਂ ਵਿਚ 5 ਫ਼ੀਸਦੀ ਟ੍ਰਾਂਸ ਫੈਟ ਦੀ ਮਨਜ਼ੂਰੀ ਸੀ।
ਕੀ ਹੈ ਟ੍ਰਾਂਸ ਫੈਟ-
ਇਹ ਦਿਲ ਦੇ ਰੋਗਾਂ ਦਾ ਪ੍ਰਮੁੱਖ ਕਾਰਨ ਹੈ। ਟ੍ਰਾਂਸ ਫੈਟ ਖਾਣ ਵਾਲੇ ਤੇਲ, ਫਾਸਟ-ਫੂਡ, ਪੈਕੇਟ ਬੰਦ ਖਾਣ ਵਾਲੇ ਪਦਾਰਥਾਂ, ਤਲੀਆਂ-ਭੁੰਨੀਆਂ ਚੀਜ਼ਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਜੇਕਰ ਸਮੋਸੇ, ਕਚੌਰੀ ਜਾਂ ਪਕੌੜੇ ਵਰਗੀਆਂ ਚੀਜ਼ਾਂ ਬਣਾਉਣ ਵਿਚ ਵਰਤੇ ਹੋਏ ਇਕ ਵਾਰ ਤਲੇ ਤੇਲ ਦਾ ਦੁਬਾਰਾ ਜਾਂ ਵਾਰ-ਵਾਰ ਇਸਤੇਮਾਲ ਕੀਤਾ ਜਾਵੇ ਤਾਂ ਬਣਾਵਟੀ ਟ੍ਰਾਂਸ ਫੈਟ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਇਹ ਵੀ ਪੜ੍ਹੋ- ਬੈਂਕਾਂ ਦੀ ਹੜਤਾਲ, ਖ਼ਾਤਾਧਾਰਕਾਂ ਨੂੰ ਇਨ੍ਹਾਂ ਦੋ ਤਾਰੀਖ਼ਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ
ਜੇਕਰ ਤੁਹਾਡੇ ਭੋਜਨ ਵਿਚ ਟ੍ਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੈ ਤਾਂ ਇਹ ਸਰੀਰ ਵਿਚ ਖ਼ਰਾਬ ਕੈਲੇਸਟ੍ਰੋਲ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਚੰਗੇ ਕੈਲੇਸਟ੍ਰੋਲ ਦੀ ਮਾਤਰਾ ਘੱਟ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਦਿਲ ਦੇ ਰੋਗ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਫ਼ਲ-ਸਬਜ਼ੀਆਂ ਟ੍ਰਾਂਸ ਫੈਟ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੇ ਹਨ।
ਇਹ ਵੀ ਪੜ੍ਹੋ- ਭਾਰਤ 'ਚ 5-ਜੀ ਲਈ 2-3 ਮਹੀਨਿਆਂ 'ਚ ਸ਼ੁਰੂ ਹੋ ਸਕਦੇ ਹਨ ਟ੍ਰਾਇਲ
► ਟ੍ਰਾਂਸ ਫੈਟ ਦੀ ਲਿਮਟ ਘਟਾਉਣ ਸਬੰਧੀ ਲਏ ਗਏ ਫ਼ੈਸਲੇ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ