ਭਾਰਤੀ ਸ਼ੇਅਰ ਬਾਜ਼ਾਰ ਤੋਂ ਵਿਦੇਸ਼ੀ ਨਿਵੇਸ਼ਕਾਂ ਦਾ ਮੋਹ ਭੰਗ! 40 ਦਿਨਾਂ ''ਚ ਕੱਢੇ 1.66 ਲੱਖ ਕਰੋੜ ਤੋਂ ਵੱਧ
Saturday, Apr 11, 2026 - 03:37 PM (IST)
ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਦੀ ਬੇਰੁਖੀ ਲਗਾਤਾਰ ਜਾਰੀ ਹੈ। ਮਾਰਚ ਤੋਂ ਬਾਅਦ ਹੁਣ ਅਪ੍ਰੈਲ ਮਹੀਨੇ ਵਿੱਚ ਵੀ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵੱਡੇ ਪੱਧਰ 'ਤੇ ਬਿਕਵਾਲੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰੁਝਾਨ ਉਸ ਸਮੇਂ ਵੀ ਜਾਰੀ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਅਪ੍ਰੈਲ 'ਚ ਹੁਣ ਤੱਕ 48,000 ਕਰੋੜ ਤੋਂ ਵੱਧ ਦੀ ਨਿਕਾਸੀ
ਤਾਜ਼ਾ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 48,213 ਕਰੋੜ ਰੁਪਏ ਦੇ ਸ਼ੇਅਰ ਵੇਚ ਦਿੱਤੇ ਹਨ। ਜੇਕਰ ਪਿਛਲੇ 40 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਬਿਕਵਾਲੀ ਦਾ ਅੰਕੜਾ 1.66 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਸਾਲ 2026 ਵਿੱਚ ਹੁਣ ਤੱਕ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਵਿੱਚੋਂ ਕੁੱਲ 1.79 ਲੱਖ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਕੱਢ ਚੁੱਕੇ ਹਨ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
2026 ਵਿੱਚ ਹੁਣ ਤੱਕ ਦਾ ਰੁਝਾਨ:
ਮਾਰਚ: 1.17 ਲੱਖ ਕਰੋੜ ਦੀ ਭਾਰੀ ਬਿਕਵਾਲੀ (ਸਾਲ ਦਾ ਸਭ ਤੋਂ ਖ਼ਰਾਬ ਮਹੀਨਾ)।
ਫਰਵਰੀ: 22,615 ਕਰੋੜ ਦੀ ਖ਼ਰੀਦਦਾਰੀ।
ਜਨਵਰੀ: 35,962 ਕਰੋੜ ਦੀ ਬਿਕਵਾਲੀ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਵੀ FIIs ਦਾ ਰੁਖ ਕਮਜ਼ੋਰ ਰਿਹਾ ਸੀ ਅਤੇ ਉਨ੍ਹਾਂ ਨੇ ਬਾਜ਼ਾਰ ਵਿੱਚੋਂ 1.66 ਲੱਖ ਕਰੋੜ ਰੁਪਏ ਕੱਢੇ ਸਨ।
ਭਾਰਤ ਛੱਡ ਦੂਜੇ ਏਸ਼ੀਆਈ ਬਾਜ਼ਾਰਾਂ ਵੱਲ ਵਧ ਰਿਹਾ ਰੁਝਾਨ
ਮਾਹਿਰਾਂ ਅਨੁਸਾਰ, ਵਿਦੇਸ਼ੀ ਨਿਵੇਸ਼ਕ ਭਾਰਤ ਤੋਂ ਪੈਸਾ ਕੱਢ ਕੇ ਦੱਖਣੀ ਕੋਰੀਆ ਅਤੇ ਤਾਈਵਾਨ ਵਰਗੇ ਹੋਰ ਏਸ਼ੀਆਈ ਬਾਜ਼ਾਰਾਂ ਵਿੱਚ ਨਿਵੇਸ਼ ਵਧਾ ਰਹੇ ਹਨ। ਜਿੱਥੇ ਭਾਰਤ ਵਿੱਚੋਂ ਲਗਭਗ 3 ਬਿਲੀਅਨ ਡਾਲਰ ਦੀ ਨਿਕਾਸੀ ਹੋਈ ਹੈ, ਉੱਥੇ ਹੀ ਦੱਖਣੀ ਕੋਰੀਆ ਵਿੱਚ 3.6 ਬਿਲੀਅਨ ਡਾਲਰ ਅਤੇ ਤਾਈਵਾਨ ਵਿੱਚ 5.6 ਬਿਲੀਅਨ ਡਾਲਰ ਦਾ ਨਿਵੇਸ਼ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਸ਼ੁੱਕਰਵਾਰ ਨੂੰ ਬਾਜ਼ਾਰ ਵਿੱਚ ਦਿਖੀ ਸੀ ਰੌਣਕ
ਹਾਲਾਂਕਿ, ਲਗਾਤਾਰ ਬਿਕਵਾਲੀ ਦੇ ਵਿਚਕਾਰ ਬੀਤੇ ਸ਼ੁੱਕਰਵਾਰ ਨੂੰ ਬਾਜ਼ਾਰ ਵਿੱਚ ਤੇਜ਼ੀ ਦੇਖੀ ਗਈ ਸੀ।
ਸੈਂਸੈਕਸ: 918 ਅੰਕ ਉਛਲ ਕੇ 77,550 'ਤੇ ਬੰਦ ਹੋਇਆ।
ਨਿਫਟੀ 50: 275 ਅੰਕ ਚੜ੍ਹ ਕੇ 24,050 'ਤੇ ਪਹੁੰਚ ਗਿਆ।
ਸ਼ੁੱਕਰਵਾਰ ਨੂੰ FIIs ਨੇ 672.09 ਕਰੋੜ ਰੁਪਏ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 410.05 ਕਰੋੜ ਰੁਪਏ ਦੀ ਖ਼ਰੀਦਦਾਰੀ ਕੀਤੀ ਸੀ। ਬੈਂਕਿੰਗ, ਆਟੋ ਅਤੇ ਕੰਜ਼ਿਊਮਰ ਸ਼ੇਅਰਾਂ ਵਿੱਚ ਚੰਗੀ ਖ਼ਰੀਦਦਾਰੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
