11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ
Tuesday, Mar 09, 2021 - 06:06 PM (IST)
ਨਵੀਂ ਦਿੱਲੀ - ਬੈਂਕ ਖ਼ਾਤਾਧਾਰਕਾਂ ਲਈ ਬੈਂਕ ਸੰਬੰਧਿਤ ਕੰਮਕਾਜ ਨੂੰ ਲੈ ਕੇ ਆਉਣ ਵਾਲੇ ਦਿਨ ਪਰੇਸ਼ਾਨੀ ਭਰੇ ਹੋ ਸਕਦੇ ਹਨ। ਇਸ ਦਾ ਕਾਰਨ 10 ਮਾਰਚ ਦੇ ਬਾਅਦ ਅਗਲੇ 6 ਦਿਨਾਂ ਵਿਚੋਂ ਬੈਂਕ ਵਿਚ 5 ਦਿਨ ਕੰਮਕਾਜ ਨਹੀਂ ਹੋਵੇਗਾ। ਇਸ ਲਈ ਬੈਂਕ ਨਾਲ ਸੰਬੰਧਿਤ ਕੰਮਕਾਜ ਨੂੰ 10 ਮਾਰਚ ਤੱਕ ਨਬੇੜ ਲੈਣਾ ਚਾਹੀਦਾ ਹੈ, ਨਹੀਂ ਤਾਂ ਇਸ ਤੋਂ ਬਾਅਦ 17 ਮਾਰਚ ਨੂੰ ਹੀ ਬੈਂਕ ਦੇ ਰਹਿੰਦੇ ਕੰਮਕਾਜ ਹੋ ਸਕਣਗੇ।
ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ
ਬਜਟ ਵਿਚ ਦੋ ਜਨਤਕ ਖ਼ੇਤਰ ਦੇ ਬੈਂਕਾਂ ਦੇ ਨਿੱਜੀਕਰਣ ਦੇ ਵਿਰੋਧ ਵਿਚ ਬੈਂਕ ਯੂਨੀਅਨ ਨੇ 15 ਅਤੇ 16 ਮਾਰਚ ਨੂੰ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦੇ ਕੇ ਆਮ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਇਸ ਹੜਤਾਲ ਕਾਰਨ ਹੁਣ 11 ਤੋਂ 16 ਮਾਰਚ ਤੱਕ 6 ਦਿਨਾਂ ਵਿਚੋਂ ਸਿਰਫ਼ 1 ਦਿਨ ਭਾਵ 12 ਮਾਰਚ ਨੂੰ ਹੀ ਬੈਂਕਾਂ ਵਿਚ ਕੰਮਕਾਜ ਹੋਵੇਗਾ ਜਦੋਂਕਿ ਬਾਕੀ ਦਿਨ ਬੈਂਕ ਬੰਦ ਰਹਿਣ ਕਾਰਨ ਲੋਕਾਂ ਲਈ ਭਾਰੀ ਪਰੇਸ਼ਾਨੀ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਬੈਂਕ ਦੀ ਛੁੱਟੀ ਰਹੇਗੀ ਜਦੋਂਕਿ 13 ਮਾਰਚ ਨੂੰ ਦੂਜਾ ਸ਼ਨੀਵਾਰ ਅਤੇ 14 ਮਾਰਚ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿਚ ਛੁੱਟੀ ਰਹੇਗੀ। ਇਸ ਤੋਂ ਬਾਅਦ ਸੋਮਵਾਰ ਅਤੇ ਮੰਗਲਵਾਰ ਭਾਵ 15 ਅਤੇ 16 ਮਾਰਚ ਨੂੰ ਦੋ ਦਿਨ ਦੀ ਬੈਂਕਾਂ ਵਿਚ ਪ੍ਰਸਤਾਵਿਤ ਹੜਤਾਲ ਦੇ ਕਾਰਨ ਬੈਂਕਾਂ ਵਿਚ ਕੰਮਕਾਜ ਠੱਪ ਰਹੇਗਾ।
ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।