ਏਅਰਲਾਈਨਜ਼ ਇੰਡਸਟਰੀ ’ਚ ਪਰਤੀ ਰੌਣਕ, ਕੰਪਨੀਆਂ ਕਰ ਰਹੀਆਂ ਨਵੀਆਂ ਨਿਯੁਕਤੀਆਂ

Thursday, Mar 04, 2021 - 03:46 PM (IST)

ਏਅਰਲਾਈਨਜ਼ ਇੰਡਸਟਰੀ ’ਚ ਪਰਤੀ ਰੌਣਕ, ਕੰਪਨੀਆਂ ਕਰ ਰਹੀਆਂ ਨਵੀਆਂ ਨਿਯੁਕਤੀਆਂ

ਨਵੀਂ ਦਿੱਲੀ (ਟਾ.) – ਭਾਰਤ ’ਚ ਹੁਣ ਕੋਰੋਨਾ ਵਾਇਰਸ ਦੇ ਬੱਦਲ ਹਟਣ ਲੱਗੇ ਹਨ ਅਤੇ ਮੰਦੀ ਦੇ ਦੌਰ ’ਚੋਂ ਲੰਘ ਰਹੀ ਏਅਰਲਾਈਨਜ਼ ਇੰਡਸਟਰੀ ’ਚ ਰੌਣਕ ਪਰਤਣ ਲੱਗੀ ਹੈ। ਹਵਾਬਾਜ਼ੀ ਖੇਤਰ ਦਾ ਕੰਮਕਾਜ ਨਾਰਮਲ ਹੋਣ ਵੱਲ ਵਧ ਰਿਹਾ ਹੈ। ਭਾਰਤ ’ਚ ਕੋਰੋਨਾ ਵਾਇਰਸ ਦੇ ਘੱਟ ਹੁੰਦੇ ਮਾਮਲਿਆਂ ਦਰਮਿਆਨ ਹੁਣ ਏਅਰਲਾਈਨਜ਼ ਕੰਪਨੀਆਂ ਦੇ ਕੰਮਕਾਜ ’ਚ ਸੁਧਾਰ ਹੋ ਰਿਹਾ ਹੈ। ਕੁਝ ਏਅਰਲਾਈਨਜ਼ ਨੇ ਹੁਣ ਆਪਣੇ ਬੇੜੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਕਾਰਣ ਉਹ ਨਵੀਆਂ ਨਿਯੁਕਤੀਆਂ ’ਚ ਜੁਟ ਗਈਆਂ ਹਨ। ਕਈ ਜਹਾਜ਼ ਕੰਪਨੀਆਂ ਹੁਣ ਆਪਣੇ ਨੈੱਟਵਰਕ ’ਚ ਵੀ ਵਾਧਾ ਕਰਨ ਦੀ ਕੋਸ਼ਿਸ਼ ’ਚ ਜੁਟੀਆਂ ਹਨ।

ਫੁਲ ਸਰਵਿਸ ਕੈਰੀਅਰ ਵਿਸਤਾਰਾ ਨੇ ਪਿਛਲੇ ਕੁਝ ਮਹੀਨਿਆਂ ’ਚ ਆਪ੍ਰੇਸ਼ਨ ਨਾਲ ਜੁੜੇ 50 ਸਟਾਫ ਨੂੰ ਹਾਇਰ ਕੀਤਾ ਹੈ। ਵਿਸਤਾਰਾ ਨੇ ਆਪਣੀ ਫਲੀਟ ’ਚ 5 ਏਅਰਕ੍ਰਾਫਟ ਨੂੰ ਜੋੜਿਆ ਹੈ। ਬਜਟ ਏਅਰਲਾਈਨ ਇੰਡੀਗੋ ਨੇ ਵੀ ਨਵੇਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕੋਰੋਨਾ ਸੰਕਟ ਦੇ ਦੌਰ ’ਚ ਦੁਨੀਆ ਦੀਆਂ ਏਅਰਲਾਈਨਜ਼ ਕੰਪਨੀਆਂ ਵਾਂਗ ਭਾਰਤ ’ਚ ਵੀ ਹਵਾਬਾਜ਼ੀ ਇੰਡਸਟਰੀ ’ਤੇ ਕਾਫੀ ਅਸਰ ਪਿਆ ਸੀ। ਇਸ ਕਾਰਣ ਦੁਨੀਆ ਭਰ ਦੀ ਹਵਾਬਾਜ਼ੀ ਇੰਡਸਟਰੀ ਨੂੰ ਨੁਕਸਾਨ ਉਠਾਉਣਾ ਪਿਆ ਹੈ। ਜ਼ਿਆਦਾਤਰ ਏਅਰਲਾਈਨਜ਼ ਨੇ ਆਪਣੇ ਸਟਾਫ ਦੀ ਸੈਲਰੀ ਕੱਟ ਦਿੱਤੀ ਸੀ ਅਤੇ ਬਹੁਤ ਸਾਰੀਆਂ ਏਅਰਲਾਈਨਜ਼ ਕੰਪਨੀਆਂ ਨੇ ਇਸ ਮਿਆਦ ’ਚ ਛਾਂਟੀ ਵੀ ਕੀਤੀ ਸੀ।

ਇਹ ਵੀ ਪੜ੍ਹੋ: ਟਾਟਾ ਦੀ ਇਸ ਕਾਰ ਨੂੰ ਦਿੱਲੀ ਸਰਕਾਰ ਦਾ ਝਟਕਾ, ਬੰਦ ਹੋਵੇਗੀ ਸਬਸਿਡੀ

ਲਾਕਡਾਊਨ ਦੌਰਾਨ ਇੰਝ ਖਰਾਬ ਹੋ ਗਈ ਸੀ ਹਾਲਤ

ਕੋਵਿਡ19 ਅਤੇ ਲਾਕਡਾਊਨ ਕਾਰਣ ਹਵਾਬਾਜ਼ੀ ਖੇਤਰ ’ਚ ਕੰਮ ਕਰ ਰਹੇ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਸਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਸੰਸਦ ’ਚ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਸੀ ਕਿ 31 ਮਾਰਚ 2020 ਤੱਕ 74,887 ਲੋਕ ਕੰਮ ਕਰਦੇ ਸਨ ਜੋ 31 ਜੁਲਾਈ ਨੂੰ ਘਟ ਕੇ 69,589 ਹੋ ਗਏ ਸਨ। 31 ਮਾਰਚ ਤੱਕ ਏਅਰਪੋਰਟ ’ਚ 67,760 ਲੋਕ ਕੰਮ ਕਰਦੇ ਸਨ ਜਦੋਂ ਕਿ 31 ਜੁਲਾਈ ਤੱਕ ਘਟ ਕੇ 64514 ਰਹਿ ਗਏ ਸਨ। ਇਹੀ ਨਹੀਂ ਗਰਾਊਂਡ ਹੈਂਡਲਿੰਗ ਏਜੰਸੀਆਂ ਨੇ ਵੀ ਕਰਮਚਾਰੀਆਂ ਦੀ ਗਿਣਤੀ ’ਚ ਕਮੀ ਕੀਤੀ ਸੀ। 31 ਮਾਰਚ ਤੱਕ 37,720 ਲੋਕਾਂ ਨੂੰ ਏਜੰਸੀ ਨੇ ਕੰਮ ਦਿੱਤਾ ਸੀ, ਜਿਸ ਨੂੰ 31 ਜੁਲਾਈ ਤੱਕ ਘਟਾਕੇ 29,254 ਕਰ ਦਿੱਤਾ ਸੀ।

ਰੋਜ਼ਾਨਾ ਹੁੰਦਾ ਸੀ 4500 ਉਡਾਣਾਂ ਦਾ ਸੰਚਾਲਨ

ਭਾਰਤ ’ਚ ਰੋਜ਼ਾਨਾ ਕਰੀਬ 4500 ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟਸ ਦਾ ਸੰਚਾਲਨ ਕੀਤਾ ਜਾਂਦਾ ਹੈ। ਇਕੱਲੇ ਦਿੱਲੀ ਤੋਂ ਹੀ ਰੋਜ਼ਾਨਾ ਕਰੀਬ 900 ਉਡਾਣਾਂ ਦਾ ਸੰਚਾਲਨ ਹੁੰਦਾ ਸੀ। ਕੋਰੋਨਾ ਵਾਇਰਸ ਕਾਰਣ ਭਾਰਤੀ ਹਵਾਬਾਜ਼ੀ ਖੇਤਰ ਨੂੰ ਰੋਜ਼ਾਨਾ ਕਰੀਬ 150 ਕਰੋੜ ਰੁਪਏ ਦਾ ਨੁਕਸਾਨ ਹੋਇਆ। ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਹੈ ਅਤੇ ਇਸ ਨੂੰ ਅਗਲੇ 4-5 ਸਾਲ ’ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣਾਉਣ ਦਾ ਟੀਚਾ ਸੀ ਪਰ ਕੋਰੋਨਾ ਕਾਰਣ ਹੁਣ ਤਾਂ ਇਹ ਟੀਚਾ ਕਈ ਸਾਲ ਪਿੱਛੇ ਚਲਾ ਗਿਆ ਹੈ।

ਇਹ ਵੀ ਪੜ੍ਹੋ: ਹੁਣ ਰੇਲ 'ਚ ਯਾਤਰਾ ਦੌਰਾਨ ਨਹੀਂ ਮਿਲੇਗਾ ਮਨਪਸੰਦ ਭੋਜਨ, ਵਿਭਾਗ ਨੇ ਇਸ ਕਾਰਨ ਖ਼ਤਮ ਕੀਤੇ ਠੇਕੇ

ਕੀ ਕਹਿੰਦੇ ਹਨ ਕੇਂਦਰ ਸਰਕਾਰ ਦੇ ਅੰਕੜੇ

ਲਾਕਡਾਊਨ ਦਾ ਐਲਾਨ ਹੁੰਦੇ ਹੀ ਕੇਂਦਰ ਸਰਕਾਰ ਨੇ ਸ਼ਡਿਊਲ ਘਰੇਲੂ ਅਤੇ ਅੰਤਰਰਾਸ਼ਟਰੀ ਜਹਾਜ਼ ਸੇਵਾ ਨੂੰ ਰੱਦ ਕਰ ਦਿੱਤਾ ਜੋ ਹੁਣ ਤੱਕ ਜਾਰੀ ਹੈ। ਹਵਾਈ ਯਾਤਰਾਵਾਂ ਰੱਦ ਹੋਣ ਕਾਰਣ ਏਅਰਲਾਈਨਜ਼ ਕੰਪਨੀਆਂ ਨੂੰ ਭਾਰੀ ਵਿੱਤੀ ਨੁਕਸਾਨ ਉਠਾਉਣਾ ਪਿਆ ਸੀ। ਕੇਂਦਰ ਸਰਕਾਰ ਵਲੋਂ ਸੰਸਦ ’ਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਅਪ੍ਰੈਲ-ਜੂਨ 2019 ’ਚ ਭਾਰਤੀ ਏਅਰਲਾਈਨਜ਼ ਦਾ ਮਾਲੀਆ 25,517 ਕਰੋੜ ਰੁਪਏ ਸੀ ਜੋ ਅਪ੍ਰੈਲ-ਜੂਨ 2020 ’ਚ ਘਟ ਕੇ 3,651 ਕਰੋੜ ਰੁਪਏ ਰਹਿ ਗਿਆ ਸੀ। ਅਪ੍ਰੈਲ-ਜੂਨ 2019 ’ਚ ਏਅਰਪੋਰਟ ਆਪ੍ਰੇਟਰਾਂ ਦਾ ਮਾਲੀਆ 5,745 ਕਰੋੜ ਰੁਪਏ ਦਾ ਸੀ ਜੋ ਅਪ੍ਰੈਲ-ਜੂਨ 2020 ’ਚ ਘਟ ਕੇ ਸਿਰਫ 894 ਕਰੋੜ ਰੁਪਏ ਰਹਿ ਗਿਆ।

ਫਲਾਈਟਸ ਨੂੰ ਵਧਾਉਣ ਦੀ ਕਵਾਇਦ

ਵਿਸਤਾਰਾ ਨੇ ਆਪਣੀ ਫਲਾਈਟਸ ਨੂੰ ਵਧਾਉਣ ਦੀ ਦਿਸ਼ਾ ’ਚ ਕਦਮ ਚੁੱਕ ਰਹੀ ਹੈ ਅਤੇ ਕਾਰੋਬਾਰੀ ਲੋੜਾਂ ਨੂੰ ਪੂਰਾ ਕਰਨ ਲਈ ਬਹੁਤ ਚੋਣਵੇਂ ਤਰੀਕੇ ਨਾਲ ਕੰਮ ਕਰ ਰਹੀ ਹੈ। ਕੰਪਨੀ ਆਪਣੀਆਂ ਵਿਸਤਾਰ ਯੋਜਨਾਵਾਂ ਮੁਤਾਬਕ ਲੋਕਾਂ ਦੇ ਸੋਮਿਆਂ ’ਚ ਨਿਵੇਸ਼ ਜਾਰੀ ਰੱਖਣਾ ਚਾਹੁੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਘਰੇਲੂ ਬਾਜ਼ਾਰ ਮੁੜ ਕੋਵਿਡ ਤੋਂ ਪਹਿਲਾਂ ਵਰਗੇ ਹਾਲਾਤ ਵੱਲ ਵਧ ਰਿਹਾ ਹੈ। ਹਾਲਾਤ ਛੇਤੀ ਹੀ ਨਾਰਮਲ ਹੋਣ ਦੇ ਆਸਾਰ ਹਨ। ਕੁਝ ਮਹੀਨਿਆਂ ਦੇ ਫਰਕ ’ਚ ਵਿਸਤਾਰਾ ਨੇ ਢਾਕਾ, ਦੋਹਾ, ਲੰਡਨ, ਫ੍ਰੈਂਕਫਰਟ, ਸ਼ਾਰਜਾਹ ਅਤੇ ਮਾਲੇ ਨੂੰ ਲਾਂਚ ਕੀਤਾ। ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਕੈਲੰਡਰ ਸਾਲ 2020 ’ਚ 2 ਨਵੇਂ ਬੋਇੰਗ 787-9 ਡ੍ਰੀਮਲਾਈਨਰਸ, ਦੋ ਏਅਰਬਸ ਏ 321, ਏ 321 ਨਿਓ ਅਤੇ 4 ਏਅਰਬਸ ਏ 320 ਨਿਓ ਜਹਾਜ਼ਾਂ ਨੂੰ ਆਪਣੇ ਬੇੜੇ ’ਚ ਸ਼ਾਮਲ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News