ਮੁੰਬਈ ਏਅਰਪੋਰਟ 'ਤੇ ਜੈੱਟ ਏਅਰਵੇਜ਼ ਦੇ ਯਾਤਰੀਆਂ ਨੂੰ ਨਹੀਂ ਮਿਲੇਗੀ ਇਹ ਸੇਵਾ

Thursday, Nov 01, 2018 - 02:00 PM (IST)

ਮੁੰਬਈ ਏਅਰਪੋਰਟ 'ਤੇ ਜੈੱਟ ਏਅਰਵੇਜ਼ ਦੇ ਯਾਤਰੀਆਂ ਨੂੰ ਨਹੀਂ ਮਿਲੇਗੀ ਇਹ ਸੇਵਾ

ਮੁੰਬਈ—ਮੁੰਬਈ ਹਵਾਈ ਅੱਡੇ ਦੇ ਉਡੀਕ ਘਰ ਨੇ ਜੈੱਟ ਏਅਰਵੇਜ਼ 'ਤੇ ਆਪਣੇ ਬਕਾਇਆ ਰਾਸ਼ੀ ਦੇ ਮੱਦੇਨਜ਼ਰ ਉਸ ਦੇ ਯਾਤਰੀਆਂ ਨੂੰ ਮੁਫਤ 'ਚ ਸੇਵਾਵਾਂ ਦੀ ਵਰਤੋਂ ਨੂੰ ਰੋਕ ਦਿੱਤਾ ਹੈ। ਇਹ ਕਾਰਵਾਈ ਜੈੱਟ ਏਅਰਵੇਜ਼ ਅਤੇ ਉਡੀਕ ਘਰ ਦੇ ਵਿਚਕਾਰ ਕੀਮਤ ਤੈਅ ਕਰਨ ਸੰਬੰਧੀ ਗੱਲਬਾਤ ਅਸਫਲ ਹੋਣ ਦੇ ਬਾਅਦ ਕੀਤੀ ਗਈ ਹੈ। ਜੈੱਟ ਏਅਰਵੇਜ਼ ਨੇ ਕਿਹਾ ਕਿ ਉਡੀਕ ਘਰ ਦੀ ਸੁਵਿਧਾ ਅਸਥਾਈ ਤੌਰ 'ਤੇ ਅਨੁਪਲੱਬਧ ਹੈ, ਜਦੋਂ ਕਿ ਏਅਰਲਾਈਨ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਉਡੀਕ ਘਰ ਨੂੰ ਵਰਤੋਂ ਕਰਨ ਦੀ ਫੀਸ ਜ਼ਿਆਦਾ ਹੈ ਅਤੇ ਹਵਾਈ ਅੱਡੇ 'ਤੇ ਏਕਾਧਿਕਾਰੀ ਗਤੀਵਿਧੀਆਂ ਹਾਵੀ ਹਨ।
ਜੀ.ਵੀ.ਕੇ. ਉਡੀਕ ਘਰ 'ਚ ਲੱਗੇ ਨੋਟਿਸ ਨਾਲ ਯਾਤਰੀਆਂ ਨੂੰ ਪਤਾ ਚੱਲਿਆ ਕਿ ਫਿਲਹਾਲ ਸਿਰਫ ਜੈੱਟ ਏਅਰਵੇਜ਼ ਦੇ ਗਾਹਕਾਂ ਲਈ ਪੂਰਕ ਉਡੀਕ ਘਰ ਦੀ ਸੁਵਿਧਾ ਉਪਲੱਬਧ ਨਹੀਂ ਹੈ। ਹਾਲਾਂਕਿ ਨੋਟਿਸ 'ਤੇ ਭੁਗਤਾਨ ਕਰਕੇ ਉਡੀਕ ਘਰ ਦੀ ਵਰਤੋਂ ਦੀ ਗੱਲ ਲਿਖੀ ਹੈ। ਮੁੰਬਈ ਏਅਰਪੋਰਟ 'ਤੇ ਉਡੀਕ ਘਰ ਦਾ ਸੰਚਾਲਨ ਕਰਨ ਵਾਲੀ ਕੰਪਨੀ ਟੀ.ਐੱਫ.ਐੱਸ. ਨੇ ਕਿਸੇ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ। ਏਅਰਲਾਈਨ ਨੇ ਪਹਿਲਾਂ ਤੋਂ ਗਾਹਕਾਂ ਨੂੰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਉਡੀਕ ਘਰ ਦੀ ਸੁਵਿਧਾ ਫਿਲਹਾਲ ਮੌਜੂਦ ਨਹੀਂ ਹੈ ਪਰ ਜਦੋਂ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਮਿਲੀਆਂ ਤਾਂ ਉਸ ਨੇ ਗਾਹਕਾਂ ਨੂੰ ਦੱਸਿਆ ਕਿ ਉਡੀਕ ਘਰ ਦੀ ਸੁਵਿਧਾ ਅਸਥਾਈ ਤੌਰ 'ਤੇ ਅਨੁਪਲੱਬਧ ਹੈ। ਜੈੱਟ ਏਅਰਵੇਜ਼ ਨੇ ਕਿਹਾ ਕਿ ਉਹ ਆਪਣੇ ਯਾਤਰੀਆਂ ਲਈ ਪੂਰਕ ਉਡੀਕ ਘਰ ਦੀ ਵਿਵਸਥਾ ਨੂੰ ਫਿਰ ਬਹਾਲ ਕਰਨ ਲਈ ਕੰਮ ਕਰ ਰਹੀ ਹੈ ਤਦ ਤੱਕ ਦੇ ਲਈ ਯਾਤਰੀਆਂ ਤੋਂ ਸਥਿਤੀ ਨੂੰ ਸਮਝਣ ਦੀ ਅਪੀਲ ਕੀਤੀ।


Related News