ਬੈਂਕ ਨਾਲ 100 ਕਰੋੜ ਰੁਪਏ ਦੀ ਠੱਗੀ, ਚਾਵਲ ਕੰਪਨੀ ਦੇ 3 ਡਾਇਰੈਕਟਰਾਂ ''ਤੇ ਮਾਮਲਾ ਦਰਜ
Thursday, May 28, 2020 - 12:49 AM (IST)
 
            
            ਨਵੀਂ ਦਿੱਲੀ (ਭਾਸ਼ਾ) : ਸੀ.ਬੀ.ਆਈ. ਦੇ ਕਰਨਾਲ ਸਥਿਤ ਸ਼ਕਤੀ ਬਾਸਮਤੀ ਰਾਇਸ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਤਿੰਨ ਡਾਇਰੈਕਟਰਾਂ ਵਿਰੁੱਧ ਸਟੇਟ ਬੈਂਕ ਆਫ ਇੰਡੀਆ ਨਾਲ 100 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਦੇ ਇਕ ਬੁਲਾਰੇ ਨੇ ਕਿਹਾ ਕਿ ਡਾਇਰੈਕਟਰ ਸ਼ਿਆਮ ਲਾਲ, ਪ੍ਰਵੀਨ ਕੁਮਾਰ ਅਤੇ ਸੁਰੇਸ਼ ਕੁਮਾਰ ਨੇ ਤੱਥਾਂ ਨਾਲ ਛੇੜਛਾੜ ਕਰ ਹਰਿਆਣਾ ਦੇ ਕਰਨਾਲ ਦੇ ਐੱਸ.ਬੀ.ਆਈ. ਦੀ ਵਪਾਰਕ ਬ੍ਰਾਂਚ ਤੋਂ ਕਰਜ਼ ਦੀ ਸੁਵਿਧਾ ਹਾਸਲ ਕੀਤੀ।
ਅਨਾਜ ਮਿਲ ਉਤਪਾਦ (ਚੌਲ) ਤਿਆਰ ਕਰਨ ਵਾਲੀ ਇਸ ਕੰਪਨੀ ਨੇ ਸ਼ੇਅਰ ਪੂੰਜੀ ਲਈ ਕਰਜ਼ ਦੀ ਰਕਮ ਨੂੰ ਦੂਜੀ ਥਾਂ ਲਗਾਇਆ। ਖਰੀਦ ਅਤੇ ਵਿਕਰੀ ਦੇ ਅੰਕੜਿਆਂ ਨੂੰ ਵਧਾ ਕੇ ਦਿਖਾਇਆ, ਜਿਸ ਨਾਲ ਬੈਂਕ ਨੂੰ 100.46 ਕਰੋੜ ਦਾ ਨੁਕਸਾਨ ਹੋਇਆ। ਉੱਥੇ ਈ.ਡੀ. ਨੇ ਹਿਸਾਰ ਦੇ ਮੰਡੀ ਆਮਦਪੁਰ 'ਚ ਫਿਊਚਰ ਮੇਕਰ ਲਾਈਫ ਕੇਅਰ ਕੰਪਨੀ ਦੀ ਜਾਇਦਾਦ ਵੇਚਣ ਅਤੇ ਖਰੀਦਣ 'ਤੇ ਪਾਬੰਦੀ ਲੱਗਾ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            