ਨਿਵੇਸ਼ਕਾਂ ਲਈ ਝਟਕਾ! FPIs ਨੇ ਇਕੁਇਟੀ ਬਾਜ਼ਾਰ 'ਚੋਂ 9600 ਕਰੋੜ ਰੁ: ਕੱਢੇ
Sunday, May 02, 2021 - 12:02 PM (IST)
ਨਵੀਂ ਦਿੱਲੀ- ਸਟਾਕ ਮਾਰਕੀਟ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਤੇ ਇਸ ਦਾ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵ ਕਾਰਨ ਅਪ੍ਰੈਲ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਈ.) ਨੇ ਭਾਰਤੀ ਸ਼ੇਅਰ ਬਾਜ਼ਾਰਾਂ ਵਿਚੋਂ 9,659 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ, ਜਦੋਂ ਕਿ ਇਸ ਤੋਂ 6 ਮਹੀਨੇ ਪਹਿਲਾਂ ਤੱਕ ਐੱਫ. ਪੀ. ਈ. ਸ਼ੁੱਧ ਖ਼ਰੀਦਦਾਰ ਰਹੇ ਸਨ।
ਮਾਈਵੇਲਥਗ੍ਰੋਥ ਡਾਟ ਕਾਮ ਦੇ ਸਹਿ-ਸੰਸਥਾਪਕ ਹਰਸ਼ਦ ਚੇਤਨਵਾਲਾ ਨੇ ਕਿਹਾ, "ਜੇਕਰ ਵਿਦੇਸ਼ੀ ਨਿਵੇਸ਼ਕਾਂ ਵਿਚ ਕੋਵਿਡ-19 ਦਾ ਡਰ ਵਧਦਾ ਹੈ, ਤਾਂ ਅੱਗੇ ਹੋਰ ਵਿਕਵਾਲੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਮਾਰਕੀਟ ਵਿਚ ਹੋਰ ਅਸਥਿਰਤਾ ਆ ਸਕਦੀ ਹੈ।"
ਸਤੰਬਰ 2020 ਤੋਂ ਬਾਅਦ ਪਹਿਲੀ ਸ਼ੁੱਧ ਨਿਕਾਸੀ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਸਤੰਬਰ 2020 ਤੋਂ ਬਾਅਦ ਇਸ ਸਾਲ ਅਪ੍ਰੈਲ ਵਿਚ ਇਹ ਪਹਿਲੀ ਸ਼ੁੱਧ ਨਿਕਾਸੀ ਹੈ। ਸਤੰਬਰ 2020 ਵਿਚ ਉਨ੍ਹਾਂ ਨੇ ਇਕੁਇਟੀ ਵਿਚ 7,782 ਕਰੋੜ ਰੁਪਏ ਲਾਏ ਸਨ। ਉੱਥੇ ਹੀ, ਅਕਤੂਬਰ 2020 ਤੋਂ ਮਾਰਚ 2021 ਦਰਮਿਆਨ ਐੱਫ. ਪੀ. ਈ. ਨੇ 1.97 ਲੱਖ ਕਰੋੜ ਰੁਪਏ ਤੋਂ ਵੱਧ ਇਕੁਇਟੀਜ਼ ਵਿਚ ਨਿਵੇਸ਼ ਕੀਤਾ ਸੀ। ਇਸ ਵਿਚੋਂ 55,741 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਕੀਤਾ ਸੀ। ਹੁਣ ਕੋਰੋਨਾ ਦਾ ਖ਼ੌਫ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਕੋਵਿਡ ਦੀ ਸਥਿਤੀ ਹੈ ਐੱਫ. ਪੀ. ਆਈ. ਨੂੰ ਲਾਕਡਾਊਨ ਲੱਗਣ ਦਾ ਖ਼ਦਸ਼ਾ ਹੈ। 2020 ਵਿਚ ਲਾਕਡਾਊਨ ਕਾਰਨ ਆਰਥਿਕਤਾ ਗੰਭੀਰ ਸੰਕਟ ਵਿਚ ਆ ਗਈ ਸੀ। ਜੀ. ਡੀ. ਪੀ. ਦਰ 2020 ਦੀ ਦੂਜੀ ਤਿਮਾਹੀ ਵਿਚ 25.90 ਫ਼ੀਸਦੀ ਡਿੱਗ ਗਈ ਸੀ। ਲਾਕਡਾਊਨ ਦੀ ਅਨਿਸ਼ਚਿਤਤਾ ਕਾਰਨ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਵਿਚੋਂ ਪੈਸਾ ਕੱਢ ਰਹੇ ਹਨ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਐੱਫ. ਪੀ. ਆਈ. ਦਾ ਰੁਝਾਨ ਨੇੜੇ ਸਮੇਂ ਦੀ ਘਟਨਾ ਹੈ। ਇਸ ਨਾਲ ਵੱਡਾ ਖ਼ਤਰਾ ਹੋਣ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ- ਵੱਡਾ ਝਟਕਾ! ਇਸ ਬੈਂਕ ਨੇ ਬਚਤ ਖਾਤੇ 'ਤੇ, ਦੂਜੀ ਨੇ FD ਦਰਾਂ 'ਚ ਕੀਤੀ ਕਟੌਤੀ
► ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ