ਟੈਕਸ ਤੋਂ ਰਾਹਤ ਲਈ FPIs ਕੰਪਨੀ ਦੇ ਤੌਰ ''ਤੇ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ : ਵਿੱਤ ਮੰਤਰੀ

Thursday, Jul 18, 2019 - 07:40 PM (IST)

ਟੈਕਸ ਤੋਂ ਰਾਹਤ ਲਈ FPIs ਕੰਪਨੀ ਦੇ ਤੌਰ ''ਤੇ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ : ਵਿੱਤ ਮੰਤਰੀ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਸਪੱਸ਼ਟ ਕਿਹਾ ਕਿ ਟਰੱਸਟ ਦੇ ਤੌਰ 'ਤੇ ਰਜਿਸਟਰਡ ਫਾਰੇਨ ਪੋਰਟਫੋਲੀਓ ਇੰਨਵੈਸਟਰਸ ਨੂੰ ਨਵਾਂ ਟੈਕਸ ਸਰਚਾਰਜ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਦੇ ਤੌਰ 'ਤੇ ਰਜਿਸਟਰਡ ਐੱਫ.ਪੀ.ਆਈ. 'ਤੇ ਟੈਕਸ ਰੇਟ ਵਧਣ ਦਾ ਅਸਰ ਨਹੀਂ ਪਵੇਗਾ ਤੇ ਐੱਫ.ਪੀ.ਆਈ. ਟਰੱਸਟ ਦੀ ਥਾਂ ਕੰਪਨੀ ਦੇ ਤੌਰ 'ਤੇ ਫਿਰ ਤੋਂ ਆਪਣਾ ਰਜਿਸਟ੍ਰੇਸ਼ਨ ਕਰਵਾਉਣ 'ਤੇ ਵਿਚਾਰ ਕਰ ਸਕਦੇ ਹਨ। ਵਿੱਤ ਮੰਤਰੀ ਸੰਸਦ 'ਚ ਟੈਕਸ ਨਾਲ ਜੁੜੇ ਸਵਾਲਾਂ 'ਤੇ ਬੋਲ ਰਹੀ ਸੀ। ਇਸ ਦੌਰਾਨ ਲੋਕ ਸਭਾ 'ਚ ਵਿੱਤ ਬਿੱਲ 2019 ਨੂੰ ਮਨਜ਼ੂਰੀ ਮਿਲ ਗਈ ਹੈ।

99 ਫੀਸਦੀ ਕੰਪਨੀਆਂ ਦੇ ਘਟਣਗੇ ਟੈਕਸ ਰੇਟ
ਉਨ੍ਹਾਂ ਕਿਹਾ ਕਿ ਫਾਇਨੈਂਸ ਐਕਟ ਦੇ ਜ਼ਰੀਏ ਡਾਇਰੈਕਟ ਟੈਕਸ ਅਮੈਂਡਮੈਂਟ ਦਾ ਟੀਚਾ ਮੇਕ ਇਨ ਇੰਡੀਆ ਨੂੰ ਬੜ੍ਹਾਵਾ ਦੇਣਾ ਹੈ। ਇਸ 'ਚ 99 ਫੀਸਦੀ ਕੰਪਨੀਆਂ ਲਈ ਟੈਕਸ ਰੇਟ ਘੱਟ ਜਾਣਗੇ।

ਕੰਪਨੀ ਦੇ ਤੌਰ 'ਤੇ ਰਜਿਸਟਰਡ ਐੱਫ.ਪੀ.ਆਈ. 'ਤੇ ਨਹੀਂ ਪਵੇਗਾ ਅਸਰ
ਉਨ੍ਹਾਂ ਨੇ ਬਜਟ 'ਚ ਐੱਫ.ਪੀ.ਆਈ. 'ਤੇ ਪ੍ਰਸਤਾਵਿਤ ਟੈਕਸ ਦੇ ਸਬੰਧ 'ਚ ਕਿਹਾ ਕਿ ਐੱਫ.ਪੀ.ਆਈ. ਨੂੰ ਨਵਾਂ ਟੈਕਸ ਸਰਚਾਰਜ ਦੇਣਾ ਹੀ ਹੋਵੇਗਾ। ਹਾਲਾਂਕਿ ਉਹ ਆਪਣੀਆਂ ਕੰਪਨੀਆਂ ਦੇ ਰੂਪ 'ਚ ਅਪਣਾ ਸਕਦੇ ਹਨ ਤੇ ਟਰੱਸਟ ਦੇ ਤੌਰ 'ਤੇ ਰਜਿਸਟਰਡ ਐੱਫ.ਪੀ.ਆਈ. ਕੰਪਨੀਆਂ ਦੇ ਰੂਪ 'ਚ ਆਪਣੇ ਰਜਿਸਟਰੇਸ਼ਨ ਦਾ ਬਦਲ ਚੁਣ ਸਕਦੇ ਹਨ। ਉਨ੍ਹਾਂ ਨੇ ਕੰਪਨੀ ਦੇ ਤੌਰ 'ਤੇ ਰਜਿਸਟਰਡ ਐੱਫ.ਪੀ.ਆਈ. 'ਤੇ ਟੈਕਸ ਰੇਟ ਵਧਣ ਦਾ ਅਸਰ ਨਹੀਂ ਪਵੇਗਾ।

1 ਫੀਸਦੀ ਟੈਕਸ ਨੂੰ ਐਡਜਸਟ ਕਰ ਸਕਣਗੇ ਟੈਕਸ ਪੇਅਰਸ
ਸੀਤਾਰਮਣ ਨੇ ਲੋਕ ਸਭਾ 'ਚ ਕਿਹਾ ਕਿ ਬਜਟ ਪ੍ਰਸਤਾਵਾਂ ਦਾ ਟੀਚਾ ਇਜ਼ ਆਫ ਡੂਇੰਗ ਨੂੰ ਬੜ੍ਹਾਵਾ ਦੇਣਾ ਹੈ। ਉਨ੍ਹਾਂ ਕਿਹਾ ਕਿ ਟੈਕਸ ਪੇਅਰਸ ਨੂੰ ਬੈਂਕ ਤੋਂ ਇਕ ਸਾਲ 'ਚ ਇਕ ਕਰੋੜ ਰੁਪਏ ਤੋਂ ਜ਼ਿਆਦਾ ਕੈਸ ਵਿਦਡ੍ਰਾਅ 'ਤੇ 1 ਫੀਸਦੀ ਟੀ.ਡੀ.ਐੱਸ. ਨੂੰ ਆਪਣੀ ਟੈਕਸ ਦੇਣਦਾਰੀ ਨਾਲ ਐਡਜਸਟ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।


author

Inder Prajapati

Content Editor

Related News