ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਾਜ਼ਾਰ 'ਚ 20,574 ਕਰੋੜ ਰੁ: ਦਾ ਨਿਵੇਸ਼

Sunday, Jun 14, 2020 - 02:30 PM (IST)

ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਾਜ਼ਾਰ 'ਚ 20,574 ਕਰੋੜ ਰੁ: ਦਾ ਨਿਵੇਸ਼

ਨਵੀਂ ਦਿੱਲੀ—  ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ ਜੂਨ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ 'ਚ 20,574 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਹੈ। ਡਿਪਾਜ਼ਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਤੋਂ 12 ਜੂਨ ਵਿਚਕਾਰ ਇਕੁਇਟੀ 'ਚ 22,840 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਦੋਂ ਕਿ ਬਾਂਡ ਬਾਜ਼ਾਰ 'ਚੋਂ 2,266 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਸ਼ੁੱਧ ਨਿਵੇਸ਼ 20,574 ਕਰੋੜ ਰੁਪਏ ਰਿਹਾ।

ਇਸ ਤੋਂ ਪਹਿਲਾਂ ਐੱਫ. ਪੀ. ਆਈ. ਲਗਾਤਾਰ ਤਿੰਨ ਮਹੀਨੇ ਸ਼ੁੱਧ ਵਿਕਰੇਤਾ ਰਹੇ ਸਨ। ਉਨ੍ਹਾਂ ਨੇ ਮਈ 'ਚ 7,366 ਕਰੋੜ, ਅਪ੍ਰੈਲ 'ਚ 15,403 ਕਰੋੜ ਰੁਪਏ ਅਤੇ ਮਾਰਚ ਵਿਚ ਰਿਕਾਰਡ 1.1 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। 

ਗ੍ਰੋ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਚ. ਆਰ. ਜੈਨ ਨੇ ਕਿਹਾ, ''ਵਿਸ਼ਵ ਭਰ ਦੀਆਂ ਸਰਕਾਰਾਂ ਅਰਥਵਿਵਸਥਾ ਨੂੰ ਤੇਜ਼ ਕਰਨ ਲਈ ਉਪਾਅ ਕਰ ਰਹੀਆਂ ਹਨ, ਹੋਰ ਨੋਟ ਵੀ ਛਾਪ ਰਹੀਆਂ ਹਨ ਜਿਸ ਨਾਲ ਨਕਦੀ ਵਧੀ ਹੈ। ਇਹ ਭਾਰਤ ਸਮੇਤ ਉੱਭਰ ਰਹੇ ਬਾਜ਼ਾਰਾਂ 'ਚ ਪੂੰਜੀ ਪ੍ਰਵਾਹ ਨੂੰ ਵਧਾ ਰਿਹਾ ਹੈ।''  ਹਾਲਾਂਕਿ, ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਜੂਨ ਦੇ ਦੂਜੇ ਹਫਤੇ 'ਚ ਐੱਫ. ਪੀ. ਆਈ. ਦਾ ਪ੍ਰਵਾਹ ਪਹਿਲੇ ਹਫ਼ਤੇ ਨਾਲੋਂ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਪ੍ਰਕਾਰ ਦੇ ਸੰਕੇਤਾਂ 'ਚ ਕਮੀ 'ਚ ਐੱਫ. ਪੀ. ਆਈ. ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਨੂੰ ਲੈ ਕੇ ਸਾਵਧਾਨੀ ਰੁਖ਼ ਅਪਣਾ ਸਕਦੇ ਹਨ।


author

Sanjeev

Content Editor

Related News