ਨਿਵੇਸ਼ਕਾਂ ਦੇ 'ਪੈਸੇ' 'ਤੇ ਕੋਵਿਡ ਦਾ ਖ਼ਤਰਾ, FPI ਵੱਲੋਂ 7,622 ਕਰੋੜ ਦੀ ਨਿਕਾਸੀ

Sunday, Apr 25, 2021 - 01:06 PM (IST)

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਪ੍ਰੈਲ ਵਿਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ ਤੋਂ 7,622 ਕਰੋੜ ਰੁਪਏ ਦੀ ਨਿਕਾਸੀ ਕਰ ਲਈ ਹੈ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੌਰਾਨ ਵੱਖ-ਵੱਖ ਸੂਬਿਆਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਿਤ ਹੋਈ ਹੈ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਨਿਵੇਸ਼ਕਾਂ ਨੇ 1 ਤੋਂ 23 ਅਪ੍ਰੈਲ  ਦੌਰਾਨ ਸ਼ੇਅਰਾਂ ਤੋਂ 8,674 ਕਰੋੜ ਰੁਪਏ ਕੱਢ ਲਏ ਹਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਕਰਜ਼ ਜਾਂ ਬਾਂਡ ਮਾਰਕੀਟ ਵਿਚ 1,052 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਐੱਫ. ਪੀ. ਆਈ. ਵੱਲੋਂ 7,622 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਮਾਰਚ ਵਿਚ ਭਾਰਤੀ ਪੂੰਜੀ ਬਾਜ਼ਾਰਾਂ ਵਿਚ 17,304 ਕਰੋੜ ਰੁਪਏ, ਫਰਵਰੀ ਵਿਚ 23,663 ਕਰੋੜ ਰੁਪਏ ਅਤੇ ਜਨਵਰੀ ਵਿਚ 14,649 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਇਹ ਵੀ ਪੜ੍ਹੋ-  ਸੋਨੇ 'ਚ ਦੋ ਦਿਨਾਂ 'ਚ ਵੱਡੀ ਗਿਰਾਵਟ, ਹੁਣ ਇੰਨੇ 'ਚ ਪੈ ਰਹੀ 10 ਗ੍ਰਾਮ ਦੀ ਖ਼ਰੀਦ

ਮੋਰਨਿੰਗਸਟੋਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ''ਹੁਣ ਐੱਫ. ਪੀ. ਆਈ. ਲਗਾਤਾਰ ਪੰਜ ਹਫ਼ਤਿਆਂ ਤੋਂ ਸ਼ੇਅਰ ਬਾਜ਼ਾਰਾਂ ਵਿਚ ਸ਼ੁੱਧ ਵਿਕਵਾਲ ਬਣੇ ਹੋਏ ਹਨ।'' ਸ੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਦੀ ਹਾਲ ਹੀ ਦੀ ਨਿਕਾਸੀ ਦੀ ਵਜ੍ਹਾ ਕੋਵਿਡ ਦੀ ਲਾਗ ਦੇ ਮਾਮਲਿਆਂ ਵਿਚ ਤੇਜ਼ੀ ਹੈ। ਇਸ ਮਹਾਮਾਰੀ ਕਾਰਨ ਕਈ ਸੂਬਿਆਂ ਪਾਬੰਦੀਆਂ ਲਾਈਆਂ ਹਨ।

ਇਹ ਵੀ ਪੜ੍ਹੋ- ਭਾਰਤ ਤੋਂ ਜਾਣ ਵਾਲੇ ਲੋਕਾਂ ਦੀ ਕੁਵੈਤ 'ਚ ਐਂਟਰੀ ਬੰਦ, ਉਡਾਣਾਂ 'ਤੇ ਲੱਗੀ ਪਾਬੰਦੀ

ਉਨ੍ਹਾਂ ਕਿਹਾ ਕਿ ਦੂਜੀ ਲਹਿਰ ਬਹੁਤ ਗੰਭੀਰ ਹੈ ਅਤੇ ਇਸ ਦੇ ਅਰਥਚਾਰੇ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਅਜੇ ਮੁਲਾਂਕਣ ਨਹੀਂ ਕੀਤਾ ਗਿਆ ਹੈ ਪਰ ਨਿਰਸੰਦੇਹ ਇਸ ਨੇ ਆਰਥਿਕਤਾ ਵਿਚ ਜਲਦ ਮੁੜ ਸੁਰਜੀਤੀ ਦੀਆਂ ਸੰਭਾਵਨਾਵਾਂ ਨੂੰ ਧੁੰਦਲਾ ਕਰ ਦਿੱਤਾ ਹੈ। ਜਿਯੋਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਮੁੱਖ ਤੌਰ 'ਤੇ ਬੈਂਕਿੰਗ ਸ਼ੇਅਰਾਂ ਵਿਚ ਵਿਕਵਾਲੀ ਹੈ, ਜਦੋਂ ਕਿ ਆਈ. ਟੀ., ਮੈਟਲ, ਫਾਰਮਾ ਵਿਚ ਖ਼ਰੀਦਦਾਰੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਐੱਫ. ਪੀ. ਆਈ. ਵੀ ਕਾਫ਼ੀ ਹੱਦ ਤੱਕ ਇਹੀ ਰੁਖ਼ ਅਪਣਾ ਰਹੇ ਹਨ।

►ਸ਼ੇਅਰ ਬਾਜ਼ਾਰ ਦੇ ਰੁਖ਼ ਨੂੰ ਲੈ ਕੇ ਤੁਹਾਡੀ ਕੀ ਹੈ ਰਾਇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News