FPI ਨੇ ਅਕਤੂਬਰ ''ਚ ਹੁਣ ਤੱਕ ਘਰੇਲੂ ਪੂੰਜੀ ਬਾਜ਼ਾਰ ''ਚ ਕੱਢੇ 6,200 ਕਰੋੜ ਰੁਪਏ

Sunday, Oct 13, 2019 - 01:24 PM (IST)

FPI ਨੇ ਅਕਤੂਬਰ ''ਚ ਹੁਣ ਤੱਕ ਘਰੇਲੂ ਪੂੰਜੀ ਬਾਜ਼ਾਰ ''ਚ ਕੱਢੇ 6,200 ਕਰੋੜ ਰੁਪਏ

ਨਵੀਂ ਦਿੱਲੀ—ਸੰਸਾਰਕ ਆਰਥਿਕ ਮੰਦੀ ਅਤੇ ਵਪਾਰ ਯੁੱਧ ਦੇ ਖਦਸ਼ਿਆਂ ਦੇ ਕਾਰਨ ਨਿਵੇਸਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਇਸ ਕਾਰਨ ਅਕਤੂਬਰ ਮਹੀਨੇ ਦੇ ਪਹਿਲੇ ਦੋ ਹਫਤੇ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਘਰੇਲੂ ਪੂੰਜੀ ਬਾਜ਼ਾਰ ਤੋਂ 6,200 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਇਕ ਅਕਤੂਬਰ ਤੋਂ 11 ਅਕਤੂਬਰ ਦੇ ਦੌਰਾਨ ਐੱਫ.ਪੀ.ਆਈ. ਨੇ ਸ਼ੇਅਰ ਬਾਜ਼ਾਰ ਤੋਂ 4,995,20 ਕਰੋੜ ਰੁਪਏ ਅਤੇ ਕਰਜ਼ ਪੱਤਰਾਂ ਤੋਂ 1,261.90 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ। ਇਸ ਤਰ੍ਹਾਂ ਪਿਛਲੇ ਸਮੇਂ 'ਚ ਉਨ੍ਹਾਂ ਦੀ ਕੁੱਲ ਨਿਕਾਸੀ 6,217,10 ਕਰੋੜ ਰੁਪਏ ਦੀ ਰਹੀ। ਪਿਛਲੇ ਮਹੀਨੇ ਐੱਫ.ਪੀ.ਆਈ. ਨੇ 6,557,80 ਕਰੋੜ ਰੁਪਏ ਦੀ ਸ਼ੁੱਧ ਖਰੀਦਾਰੀ ਕੀਤੀ ਸੀ। ਮਾਰਨਿਗਸਟਾਰ ਇੰਵੈਸਟਮੈਂਟ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਨ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਸਤੰਬਰ 'ਚ ਸ਼ੁੱਧ ਖਰੀਦਾਰ ਰਹਿਣ ਦੇ ਬਾਅਦ ਐੱਫ.ਪੀ.ਆਈ. ਮੁੜ-ਅਕਤੂਬਰ 'ਚ ਬਿਕਵਾਲੀ ਕਰਨ ਲੱਗੇ। ਸਰਕਾਰ ਵਲੋਂ ਆਰਥਿਕ ਸੁਧਾਰਾਂ ਦੀ ਘੋਸ਼ਣਾ ਦੇ ਬਾਅਦ ਐੱਫ.ਪੀ.ਆਈ. ਨੇ ਸਤੰਬਰ 'ਚ ਸ਼ੁੱਧ ਖਰੀਦਾਰੀ ਕੀਤੀ ਸੀ। ਗ੍ਰੋ ਕੇ ਸਹਿ ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ ਹਰਥ ਜੈਨ ਨੇ ਕਿਹਾ ਕਿ ਐੱਫ.ਪੀ.ਆਈ. ਅਤੇ ਐੱਫ.ਡੀ.ਆਈ. ਦਾ ਨਵਾਂ ਵਰਗੀਕਰਨ ਕੁੱਝ ਸਮੇਂ ਲਈ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੂਡੀਜ਼ ਅਤੇ ਹੋਰ ਸੰਸਥਾਨਾਂ ਵਲੋਂ ਜੀ.ਡੀ.ਪੀ. ਵਾਧੇ ਦਾ ਅਨੁਮਾਨ ਘਟਾਉਣ ਨਾਲ ਵੀ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ 'ਤੇ ਅਸਰ ਪਿਆ ਹੈ।


author

Aarti dhillon

Content Editor

Related News