FPI ਨੇ ਅਪ੍ਰੈਲ ''ਚ ਹੁਣ ਤੱਕ ਕੀਤਾ 11,096 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼

Sunday, Apr 14, 2019 - 02:16 PM (IST)

FPI ਨੇ ਅਪ੍ਰੈਲ ''ਚ ਹੁਣ ਤੱਕ ਕੀਤਾ 11,096 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਅਪ੍ਰੈਲ ਮਹੀਨੇ 'ਚ ਹੁਣ ਤੱਕ ਘਰੇਲੂ ਪੂੰਜੀ ਬਾਜ਼ਾਰ 'ਚ 11,096 ਕਰੋੜ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਐੱਫ.ਪੀ.ਆਈ. ਇਸ ਦੇ ਪਹਿਲੇ ਵੀ ਲਗਾਤਾਰ ਦੋ ਮਹੀਨੇ ਸ਼ੁੱਧ ਲਿਵਾਲ ਰਹੇ ਹਨ। ਉਨ੍ਹਾਂ ਨੇ ਫਰਵਰੀ 'ਚ 11,182 ਕਰੋੜ ਰੁਪਏ ਅਤੇ ਮਾਰਚ 'ਚ 45,981 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ। ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਜਨਵਰੀ ਮਹੀਨੇ 'ਚ 5,360 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ ਸੀ। 
ਡਿਪਾਜਿਟਰੀਜ਼ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਦੇ ਦੌਰਾਨ ਐੱਫ.ਪੀ.ਆਈ. ਨੇ ਸ਼ੇਅਰਾਂ 'ਚ 13,308.78 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ ਜਦੋਂ ਕਿ ਬਾਂਡ ਬਾਜ਼ਾਰ 'ਚ 2,212.08 ਕਰੋੜ ਰੁਪਏ ਦੇ ਸ਼ੁੱਧ ਬਿਕਵਾਲ ਰਹੇ। ਇਸ ਤਰ੍ਹਾਂ ਉਹ ਘਰੇਲੂ ਪੂੰਜੀ ਬਾਜ਼ਾਰ 'ਚ 11,096.70 ਕਰੋੜ ਰੁਪਏ ਦੇ ਸ਼ੁੱਧ ਲਿਵਾਲ ਰਹੇ। 
ਗ੍ਰੋ ਦੇ ਮੁੱਖ ਸੰਚਾਲਨ ਅਧਿਕਾਰੀ ਹਰਸ਼ ਜੈਨ ਨੇ ਕਿਹਾ ਕਿ ਚੁਣਾਵ ਦੇ ਬਾਅਦ ਸਥਿਰ ਸਰਕਾਰ ਬਣਾਉਣ ਦੀ ਉਮੀਦ ਨਾਲ ਨਿਵੇਸ਼ਕਾਂ ਦਾ ਭਰੋਸਾ ਵਧ ਰਿਹਾ ਹੈ ਜਿਸ ਦੇ ਕਾਰਨ ਅਸੀਂ ਫਰਵਰੀ ਤੋਂ ਹਾਂ-ਪੱਖੀ ਨਿਵੇਸ਼ ਰੁਖ ਦੇਖ ਰਹੇ ਹਨ। ਵਿਕਸਿਤ ਬਾਜ਼ਾਰਾਂ 'ਚ ਆਰਥਿਕ ਵਾਧਾ ਦਰ ਦੀ ਰਫਤਾਰ ਸੁਸਤ ਪੈਣ ਨਾਲ ਵੀ ਭਾਰਤੀ ਬਾਜ਼ਾਰ 'ਚ ਐੱਫ.ਪੀ.ਆਈ. ਦੀ ਦਿਲਚਸਪੀ ਵਧੀ ਹੈ।


author

Aarti dhillon

Content Editor

Related News