ਸਟਾਕਸ ਮਾਰਕੀਟ ''ਚ FPI ਨੇ 5,300 ਕਰੋੜ ਕੀਤੇ ਨਿਵੇਸ਼

02/17/2019 11:51:37 AM

ਨਵੀਂ ਦਿੱਲੀ— ਫਰਵਰੀ ਮਹੀਨੇ ਦੇ ਪਹਿਲੇ 15 ਦਿਨਾਂ 'ਚ ਵਿਦੇਸ਼ੀ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਘਰੇਲੂ ਸ਼ੇਅਰ ਬਾਜ਼ਾਰ 'ਚ 5,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੀ ਅਹਿਮ ਵਜ੍ਹਾ 2019-20 ਦੇ ਅੰਤਰਿਮ ਬਜਟ ਨੂੰ ਲੈ ਕੇ ਉਨ੍ਹਾਂ ਦਾ ਸਕਾਰਾਤਮਕ ਰੁਖ਼ ਰਹਿਣਾ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚੋਂ 5,264 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।

ਡਾਟਾ ਮੁਤਾਬਕ 1 ਤੋਂ 15 ਫਰਵਰੀ ਵਿਚਕਾਰ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਕੁੱਲ 5,322 ਕਰੋੜ ਰੁਪਏ ਨਿਵੇਸ਼ ਕੀਤੇ। ਹਾਲਾਂਕਿ ਇਸ ਦੌਰਾਨ ਐੱਫ. ਪੀ. ਆਈ. ਨੇ ਬਾਂਡ ਬਾਜ਼ਾਰ 'ਚੋਂ 248 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਪ੍ਰਕਾਰ ਐੱਪ. ਪੀ. ਆਈ. ਨੇ ਕਰਜ਼ ਅਤੇ ਸ਼ੇਅਰ ਬਾਜ਼ਾਰ 'ਚ ਮਿਲਾ ਕੇ ਸ਼ੁੱਧ ਤੌਰ 'ਤੇ 5,074 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ਦੁਨੀਆ ਦੀਆਂ ਉਭਰਦੀਆਂ ਅਰਥਵਿਵਸਥਾਵਾਂ 'ਚੋਂ ਇਕ ਹੈ, ਜਿਸ ਦੇ ਮੱਦੇਨਜ਼ਰ ਐੱਫ. ਪੀ. ਆਈ. ਫਰਵਰੀ 'ਚ ਸ਼ੁੱਧ ਤੌਰ 'ਤੇ ਖਰੀਦਦਾਰ ਬਣੇ ਰਹੇ। ਇਕ ਮਾਹਰ ਨੇ ਕਿਹਾ ਕਿ ਸ਼ੇਅਰ ਬਾਜ਼ਾਰਾਂ 'ਚ ਭਾਰੀ ਨਿਵੇਸ਼ ਅੰਤਰਿਮ ਬਜਟ ਨੂੰ ਲੈ ਕੇ ਹਾਂ-ਪੱਖੀ ਮਾਹੌਲ ਹੋਣ ਦਾ ਨਤੀਜਾ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਵੇਂ ਹੀ ਭਾਰਤ ਦੁਨੀਆ ਦੀ ਤੇਜ਼ੀ ਨਾਲ ਉਭਰਦੀ ਅਰਥਵਿਵਸਥਾ ਹੈ ਪਰ ਚੋਣਾਂ ਤਕ ਨਿਵੇਸ਼ਕਾਂ ਦਾ ਰੁਖ਼ ਸਾਵਧਾਨੀ ਵਾਲਾ ਹੀ ਰਹੇਗਾ।


Related News