FPI ਨੇ ਅਗਸਤ 'ਚ ਹੁਣ ਤੱਕ 44,500 ਕਰੋੜ ਦਾ ਕੀਤਾ ਨਿਵੇਸ਼

Monday, Aug 22, 2022 - 05:51 PM (IST)

ਮੁੰਬਈ - ਪਿਛਲੇ ਮਹੀਨੇ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਜ਼ਾਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਅਗਸਤ ਮਹੀਨੇ ਤੱਕ 44,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅਮਰੀਕਾ ਵਿਚ ਆਰਥਿਕ ਮੰਦੀ ਦੇ ਚਲਦੇ ਭਾਰਤੀ ਬਜ਼ਾਰਾਂ ਵਿਚ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ। ਡਿਪਾਜ਼ਟਰੀ ਅੰਕੜਿਆਂ ਦੇ ਅਨੁਸਾਰ ਐੱਫ.ਪੀ.ਆਈ. ਨੇ  ਜੁਲਾਈ ਮਹੀਨੇ ਵਿੱਚ ਲਗਭਗ 5,000 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਐੱਫ.ਪੀ.ਆਈ ਨੇ ਲਗਾਤਾਰ ਨੌਂ ਮਹੀਨਿਆਂ ਤੱਕ ਵੱਡੇ ਪੱਧਰ 'ਤੇ ਸ਼ੇਅਰਾਂ ਦੀ  ਵਿਕਰੀ ਕੀਤੀ, ਜਿਸ ਤੋਂ ਬਾਅਦ ਉਹ ਜੁਲਾਈ ਵਿੱਚ ਪਹਿਲੀ ਵਾਰ ਸ਼ੁੱਧ ਖਰੀਦਦਾਰ ਬਣ ਗਏ ਹਨ।

ਇਸ ਤੋਂ ਪਹਿਲਾਂ, ਕਰੀਬ ਪਿਛਲੇ ਇੱਕ ਸਾਲ ਵਿਚ, ਐੱਫ. ਪੀ.ਆਈ.ਨੇ  ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ 2.46 ਲੱਖ  ਸ਼ੇਅਰਾਂ ਦੀ ਵਿਕਰੀ ਕੀਤੀ ਸੀ । ਕੋਟਕ ਸਿਕਿਓਰਿਟੀਜ਼ ਦੇ ਮੁਖੀ - ਇਕੁਇਟੀ ਰਿਸਰਚ (ਰਿਟੇਲ) ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਐਫ.ਪੀ.ਆਈ ਹੋਰ ਵਿਕਰੀ ਕਰ ਸਕਦੀ ਹੈ। ਹਾਲਾਂਕਿ, ਮਹਿੰਗਾਈ ਵਧਣ, ਮੁਦਰਾ ਨੀਤੀ ਨੂੰ ਸਖ਼ਤ ਕਰਨ ਅਤੇ ਤਿਮਾਹੀ ਨਤੀਜਿਆਂ 'ਤੇ ਚਿੰਤਾਵਾਂ ਨੂੰ ਘੱਟ ਕਰਨ ਕਾਰਨ ਉਭਰਦੇ ਬਾਜ਼ਾਰਾਂ ਵਿੱਚ ਇਸ ਦੀ ਆਮਦ ਹੋਰ ਬਿਹਤਰ ਹੋਣ ਦੀ ਸੰਭਾਵਨਾ ਹੈ।

ਮੌਜੂਦਾ ਵਿੱਤੀ ਸਾਲ 'ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਨਿਵੇਸ਼ ਹੋਇਆ ਹੈ।  ਨਿਵੇਸ਼ ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ ਵਿਜੇਕੁਮਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਿਵੇਸ਼ ਰਾਸ਼ੀ ਸਿੱਧੇ ਤੌਰ  'ਤੇ ਡਾਲਰ ਦੀ ਗਤੀ ਨਾਲ ਪ੍ਰਭਾਵਿਤ ਹੋਵੇਗੀ। ਡਿਪਾਜ਼ਿਟਰੀ ਡੇਟਾ ਦੇ ਅਨੁਸਾਰ, ਅਗਸਤ ਮਹੀਨੇ ਦੌਰਾਨ  ਐੱਫ਼.ਪੀ.ਆਈ. ਨੇ ਭਾਰਤੀ ਸ਼ੇਅਰਾ ਬਾਜ਼ਾਰ ਵਿੱਚ 44,481 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਇਹ ਚਾਲੂ ਸਾਲ 'ਚ ਹੁਣ ਤੱਕ ਦਾ ਉਸ ਦਾ ਸਭ ਤੋਂ ਵੱਡਾ ਨਿਵੇਸ਼ ਹੈ।  


Harinder Kaur

Content Editor

Related News