FPI ਦੀ ਨਿਕਾਸੀ ਦਾ ਸਿਲਸਿਲਾ ਜਾਰੀ, ਮਈ ''ਚ ਕੱਢੇ 7,366 ਕਰੋੜ ਰੁਪਏ

Monday, Jun 01, 2020 - 12:33 PM (IST)

FPI ਦੀ ਨਿਕਾਸੀ ਦਾ ਸਿਲਸਿਲਾ ਜਾਰੀ, ਮਈ ''ਚ ਕੱਢੇ 7,366 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਾਰਤੀ ਪੂੰਜੀ ਬਾਜ਼ਾਰਾਂ ਤੋਂ ਨਿਕਾਸੀ ਦਾ ਸਿਲਸਿਲਾ ਮਈ 'ਚ ਲਗਾਤਾਰ ਤੀਜੇ ਮਹੀਨੇ ਜਾਰੀ ਰਿਹਾ। 'ਕੋਵਿਡ-19' ਸੰਕਟ ਦੌਰਾਨ ਐੱਫ. ਪੀ. ਆਈ. ਨੇ ਮਈ 'ਚ ਭਾਰਤੀ ਪੂੰਜੀ ਬਾਜ਼ਾਰਾਂ ਤੋਂ 7,366 ਕਰੋੜ ਰੁਪਏ ਕੱਢੇ ਹਨ।

ਡਿਪਾਜਿਟਰੀ ਅੰਕੜਿਆਂ ਅਨੁਸਾਰ ਇਕ ਤੋਂ 29 ਮਈ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 14,569 ਕਰੋੜ ਰੁਪਏ ਪਾਏ ਪਰ ਉਨ੍ਹਾਂ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 21,935 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਪੂੰਜੀ ਬਾਜ਼ਾਰਾਂ ਤੋਂ ਸ਼ੁੱਧ ਰੂਪ ਨਾਲ 7,366 ਕਰੋੜ ਰੁਪਏ ਕੱਢੇ। ਇਸ ਤੋਂ ਪਹਿਲਾਂ ਮਾਰਚ 'ਚ ਐੱਫ. ਪੀ. ਆਈ. ਨੇ ਭਾਰਤੀ ਪੂੰਜੀ ਬਾਜ਼ਾਰਾਂ ਤੋਂ ਰਿਕਾਰਡ 1.1 ਲੱਖ ਕਰੋੜ ਰੁਪਏ ਕੱਢੇ ਸਨ। ਅਪ੍ਰੈਲ 'ਚ ਉਨ੍ਹਾਂ ਨੇ 15,403 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।

ਮਾਰਨਿੰਗਸਟਾਰ ਇੰਡੀਆ ਦੇ ਉੱਚ ਵਿਸ਼ਲੇਸ਼ਕ ਪ੍ਰਬੰਧਕ ਸੋਧ ਹਿਮਾਂਸ਼ੁ ਸ਼੍ਰੀਵਾਸਤਵ ਨੇ ਕਿਹਾ ਕਿ 'ਕੋਵਿਡ-19' ਮਹਾਮਾਰੀ ਦੁਨੀਆ ਭਰ ਦੇ ਦੇਸ਼ਾਂ 'ਚ ਫੈਲ ਗਈ ਹੈ। ਅਜਿਹੇ 'ਚ ਵਿਦੇਸ਼ੀ ਨਿਵੇਸ਼ਕ ਘੱਟ ਜੋਖਮ ਲੈ ਰਹੇ ਹਨ ਅਤੇ ਉਹ ਆਪਣੇ ਪੋਰਟਫੋਲੀਓ ਤੋਂ ਉੱਭਰਦੇ ਬਾਜ਼ਾਰਾਂ ਤੋਂ ਹਟਾ ਕੇ ਨਵੇਂ ਸਿਰੇ ਤੋਂ ਸੰਤੁਲਿਤ ਕਰ ਰਹੇ ਹਨ। ਹੁਣ ਉਹ ਸੋਨੇ ਜਾਂ ਅਮਰੀਕੀ ਡਾਲਰ ਵਰਗੇ ਜਿਆਦਾ ਸੁਰੱਖਿਅਤ ਨਿਵੇਸ਼ ਬਦਲਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ।


author

cherry

Content Editor

Related News