ਵੇਦਾਂਤਾ ਨਾਲ ਡੀਲ ਟੁੱਟਣ 'ਤੇ ਫਾਕਸਕਾਨ ਨੂੰ ਮਿਲਿਆ ਨਵਾਂ ਭਾਈਵਾਲ, ਛੇਤੀ ਦੇਸ਼ 'ਚ ਸਥਾਪਿਤ ਹੋਵੇਗੀ ਚਿੱਪ ਫੈਕਟਰੀ
Friday, Sep 08, 2023 - 12:37 PM (IST)
ਨਵੀਂ ਦਿੱਲੀ (ਇੰਟ.) - ਭਾਰਤ ’ਚ ਸੈਮੀਕੰਡਕਟਰ ਯਾਨੀ ਚਿੱਪ ਫੈਕਟਰੀ ਲੱਗਣ ਦਾ ਸੁਫ਼ਨਾ ਪੂਰਾ ਹੋਣ ਦੇ ਕਰੀਬ ਹੈ। ਵੇਦਾਂਤਾ ਨਾਲ ਡੀਲ ਟੁੱਟਣ ਤੋਂ ਬਾਅਦ ਫਾਕਸਕਾਨ ਨੂੰ ਦੇਸ਼ ਵਿੱਚ ਚਿੱਪ ਫੈਕਟਰੀ ਲਗਾਉਣ ਲਈ ਨਵਾਂ ਭਾਈਵਾਲ ਮਿਲ ਗਿਆ ਹੈ। ਹਾਲਾਂਕਿ ਹਾਲੇ ਗੱਲਬਾਤ ਚੱਲ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਫਾਕਸਕਾਨ ਤਕਨਾਲੋਜੀ ਗਰੁੱਪ ਭਾਰਤ ਵਿੱਚ ਸੈਮੀਕੰਡਕਟਰ ਫੈਕਟਰੀ ਲਗਾਉਣ ਲਈ ਐੱਸ. ਟੀ. ਮਾਈਕ੍ਰੋ ਇਲੈਕਟ੍ਰਾਨਿਕਸ ਐੱਨ. ਵੀ. ਨਾਲ ਆ ਰਿਹਾ ਹੈ। ਇਸ ਲਈ ਕੰਪਨੀ ਸਰਕਾਰ ਦੀ ਸਮਰਥਨ ਪਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ
ਦੋਵੇਂ ਕੰਪਨੀਆਂ ਕਰ ਰਹੀਆਂ ਹਨ ਅਪਲਾਈ
ਫਾਕਸਕਾਨ ਤਾਈਵਾਨ ਦੀ ਮੈਨੂਫੈਕਚਰਿੰਗ ਕੰਪਨੀ ਹੈ। ਉੱਥੇ ਹੀ ਐੱਸ. ਟੀ. ਮਾਈਕ੍ਰੋ ਫ੍ਰਾਂਸੀਸੀ-ਇਤਾਲਵੀ ਕੰਪਨੀ ਹੈ। ਇਹ ਦੋਵੇਂ ਕੰਪਨੀਆਂ 40 ਨੈਨੋਮੀਟਰ ਚਿੱਪ ਪਲਾਂਟ ’ਚ ਸਰਕਾਰ ਦਾ ਸਮਰਥਨ ਪਾਉਣ ਲਈ ਅਪਲਾਈ ਕਰ ਰਹੀਆਂ ਹਨ। ਮਾਮਲੇ ਨਾਲ ਜੁੜੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਚਿੱਪਸ ਕਾਰਾਂ, ਕੈਮਰਿਆਂ, ਪ੍ਰਿੰਟਰਸ ਅਤੇ ਦੂਜੀਆਂ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ’ਚ ਇਸਤੇਮਾਲ ਹੁੰਦੀਆਂ ਹਨ। ਇਸ ਤੋਂ ਪਹਿਲਾਂ ਫਾਕਸਕਾਨ ਨੇ ਅਰਬਪਤੀ ਅਨਿਲ ਅੱਗਰਵਾਲ ਦੀ ਵੇਦਾਂਤਾ ਰਿਸੋਰਸਿਜ਼ ਨਾਲ ਭਾਈਵਾਲੀ ਦੀ ਕੋਸ਼ਿਸ਼ ਕੀਤੀ ਸੀ। ਇਹ ਭਾਈਵਾਲੀ ਇਕ ਸਾਲ ਦੀ ਮਾਮੂਲੀ ਤਰੱਕੀ ਤੋਂ ਬਾਅਦ ਟੁੱਟ ਗਈ ਸੀ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਐੱਸ. ਟੀ. ਮਾਈਕ੍ਰੋ ਨੂੰ ਹੈ ਚਿੱਪ ਮੈਨੂਫੈਕਚਿੰਗ ਦਾ ਤਜ਼ਰਬਾ
ਐੱਸ. ਟੀ. ਮਾਈਕ੍ਰੋ ਨਾਲ ਭਾਈਵਾਲੀ ਕਰ ਕੇ ਕਾਂਟ੍ਰੈਕਟ ਮੈਨੂਫੈਕਚਰਰ ਫਾਕਸਕਾਨ ਚਿੱਪ ਇੰਡਸਟਰੀ ਦਿੱਗਜ਼ ਦੇ ਤਜ਼ਰਬੇ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਫਾਕਸਕਾਨ ਔਖੇ ਸੈਮੀਕੰਡਕਟਰ ਬਿਜ਼ਨੈੱਸ ਵਿੱਚ ਕਾਰੋਬਾਰੀ ਵਿਸਤਾਰ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
ਔਖਾ ਹੁੰਦਾ ਹੈ ਪਲਾਂਟ ਸਥਾਪਿਤ ਕਰਨਾ
ਫਾਕਸਕਾਨ ਦਾ ਮੈਟਲ ਕੰਪਨੀ ਵੇਦਾਂਤਾ ਨਾਲ ਪਿਛਲਾ ਯਤਨ ਅਸਫਲ ਹੋਣਾ ਇਹ ਦੱਸਦਾ ਹੈ ਕਿ ਨਵਾਂ ਸੈਮੀਕੰਡਕਟਰ ਪਲਾਂਟ ਸਥਾਪਿਤ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ। ਇਸ ਲਈ ਅਰਬਾਂ ਡਾਲਰ ਦੀ ਕੀਮਤ ਨਾਲ ਵਿਸ਼ਾਲ ਕੰਪਲੈਕਸ ਬਣਾਉਣੇ ਹੁੰਦੇ ਹਨ ਅਤੇ ਇਸ ਨੂੰ ਚਲਾਉਣ ਲਈ ਕਾਫ਼ੀ ਖ਼ਾਸ ਮਾਹਰਾਂ ਦੀ ਲੋੜ ਹੁੰਦੀ ਹੈ। ਫਾਕਸਕਾਨ ਅਤੇ ਵੇਦਾਂਤਾ ਕੋਲ ਚਿੱਪਮੇਕਿੰਗ ਦਾ ਪੁਰਾਣਾ ਕੋਈ ਤਜ਼ਰਬਾ ਨਹੀਂ ਸੀ।
ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8