ਫੋਰਟਿਸ ਨੂੰ ਮੈਡੀਕਲ ਐਂਡ ਸਰਜੀਕਲ ਸੈਂਟਰ ''ਚ ਹਿੱਸੇਦਾਰੀ ਵੇਚਣ ਦੀ ਮਨਜ਼ੂਰੀ
Tuesday, Jul 09, 2019 - 12:21 AM (IST)

ਨਵੀਂ ਦਿੱਲੀ (ਭਾਸ਼ਾ)-ਫੋਰਟਿਸ ਹੈਲਥਕੇਅਰ ਨੂੰ ਮੈਡੀਕਲ ਐਂਡ ਸਰਜੀਕਲ ਸੈਂਟਰ ਲਿਮਟਿਡ 'ਚ ਆਪਣੀ ਹਿੱਸੇਦਾਰੀ ਵੇਚਣ ਦੀ ਸ਼ੇਅਰਧਾਰਕਾਂ ਤੋਂ ਮਨਜ਼ੂਰੀ ਮਿਲ ਗਈ ਹੈ। ਬੰਬਈ ਸ਼ੇਅਰ ਬਾਜ਼ਾਰ ਕੋਲ ਮੌਜੂਦ ਜਾਣਕਾਰੀ ਮੁਤਾਬਕ ਮੈਡੀਕਲ ਐਂਡ ਸਰਜੀਕਲ ਸੈਂਟਰ ਫੋਰਟਿਸ ਹੈਲਥਕੇਅਰ ਦੀ ਅਪ੍ਰਤੱਖ ਸਾਥੀ ਕੰਪਨੀ ਹੈ। ਫੋਰਟਿਸ ਦੀ ਆਪਣੀ ਪੂਰਨ ਮਲਕੀਅਤ ਵਾਲੀ ਸਹਿਯੋਗੀ ਫੋਰਟਿਸ ਹੈਲਥਕੇਅਰ ਇੰਟਰਨੈਸ਼ਨਲ ਰਾਹੀਂ ਹਿੱਸੇਦਾਰੀ ਹੈ। ਇਹ ਵਿਸ਼ੇਸ਼ ਪ੍ਰਸਤਾਵ 99.99 ਫੀਸਦੀ ਜ਼ਰੂਰੀ ਮਤਾਂ ਨਾਲ ਪਾਸ ਹੋ ਗਿਆ।