ਮਾਰੂਤੀ ਦੇ ਸਾਬਕਾ MD ''ਤੇ CBI ਨੇ ਦਰਜ ਕੀਤਾ ਕੇਸ, 110 ਕਰੋੜ ਦੇ ਘੋਟਾਲੇ ਦਾ ਦੋਸ਼

12/24/2019 2:40:09 PM

ਨਵੀਂ ਦਿੱਲੀ—ਮਾਰੂਤੀ ਦੇ ਸਾਬਕਾ ਐੱਮ.ਡੀ. ਜਗਦੀਸ਼ ਖੱਟਰ ਦੇ ਖਿਲਾਫ ਸੀ.ਬੀ.ਆਈ. ਨੇ ਕੇਸ ਦਰਜ ਕੀਤਾ ਹੈ। ਖੱਟਰ 110 ਕਰੋੜ ਰੁਪਏ ਦੇ ਬੈਂਕ ਘੋਟਾਲੇ 'ਚ ਦੋਸ਼ੀ ਹੈ। ਇਹ ਘੋਟਾਲਾ ਖੱਟਰ ਦੀ ਨਵੀਂ ਕੰਪਨੀ ਕਾਰਨੇਸ਼ਨ ਆਟੋ ਇੰਡੀਆ ਦੇ ਲੋਨ ਨਾਲ ਜੁੜਿਆ ਹੈ। ਖੱਟਰ 1993 ਤੋਂ 2007 ਤੱਕ ਮਾਰੂਤੀ 'ਚ ਰਹੇ ਸਨ। 2007 'ਚ ਐੱਮ ਡੀ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ।
ਖੱਟਰ ਦੀ ਕੰਪਨੀ ਦਾ ਲੋਨ 2015 'ਚ ਐੱਨ.ਪੀ.ਏ. ਘੋਸ਼ਿਤ ਹੋਇਆ ਸੀ
2008 'ਚ ਉਨ੍ਹਾਂ ਨੇ ਕਾਰਨੇਸ਼ਨ ਦੀ ਸ਼ੁਰੂਆਤ ਕੀਤੀ ਸੀ। ਕਾਰਨੇਸ਼ਨ ਨੇ 2009 'ਚ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਤੋਂ 170 ਕਰੋੜ ਰੁਪਏ ਦਾ ਲੋਨ ਲਿਆ ਸੀ। 2015 'ਚ ਲੋਨ ਐੱਨ.ਪੀ.ਏ. ਘੋਸ਼ਿਤ ਹੋ ਗਿਆ। ਇਸ ਨਾਲ ਪੀ.ਐੱਨ.ਬੀ. ਨੂੰ 110 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਮਾਮਲੇ 'ਚ ਪੀ.ਐੱਨ.ਬੀ. ਨੇ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦਾ ਕੇਸ ਦਰਜ ਕਰਵਾਇਆ।


Aarti dhillon

Content Editor

Related News