ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਜੂਨ 'ਚ 13,424 ਕਰੋੜ ਰੁ: ਨਿਵੇਸ਼ ਕੀਤੇ

06/13/2021 1:32:06 PM

ਮੁੰਬਈ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ ਜੂਨ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿਚ 13,424 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਕੋਵਿਡ -19 ਸੰਕਰਮਣ ਦੇ ਮਾਮਲਿਆਂ ਵਿਚ ਕਮੀ ਵਿਚਕਾਰ ਆਰਥਿਕਤਾ ਦੇ ਛੇਤੀ ਖੁੱਲ੍ਹਣ ਦੀ ਉਮੀਦ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰਾਂ ਵਿਚ ਵਿਸ਼ਵਾਸ ਵਧਿਆ ਹੈ। 

ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਤੋਂ 11 ਜੂਨ ਦੇ ਦੌਰਾਨ 15,520 ਕਰੋੜ ਰੁਪਏ ਇਕੁਇਟੀ ਵਿਚ ਨਿਵੇਸ਼ ਕੀਤਾ। ਮੋਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, “ਪਿਛਲੇ ਦੋ ਹਫ਼ਤਿਆਂ ਦੌਰਾਨ ਸ਼ੇਅਰਾਂ ਵਿਚ ਵਿਦੇਸ਼ੀ ਨਿਵੇਸ਼ਕਾਂ ਦੇ ਸ਼ੁੱਧ ਨਿਵੇਸ਼ ਦੀ ਵਜ੍ਹਾ ਕੋਰੋਨਾ ਮਾਮਲੇ ਘਟਣ ਵਿਚਕਾਰ ਆਰਥਿਕਤਾ ਦੇ ਜਲਦ ਖੁੱਲ੍ਹਣ ਦੀ ਉਮੀਦ ਹੈ।"

ਜੂਨ ਵਿਚ ਐੱਫ. ਪੀ. ਆਈ. ਨੇ ਕਰਜ਼ ਜਾਂ ਬਾਂਡ ਬਾਜ਼ਾਰ ਵਿਚੋਂ 2,666 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 13,424 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਹਿਲਾਂ ਮਈ ਵਿਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ਵਿਚੋਂ  2,666 ਕਰੋੜ ਰੁਪਏ ਅਤੇ ਅਪ੍ਰੈਲ ਵਿਚ 9,435 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।" ਗੌਰਤਲਬ ਹੈ ਕਿ ਸ਼ੁੱਕਰਵਾਰ ਸੈਂਸੈਕਸ 174.29 ਯਾਨੀ 0.33 ਫ਼ੀਸਦ ਤੇਜ਼ੀ ਨਾਲ 52,474.76 'ਤੇ, ਜਦੋਂ ਕਿ ਨਿਫਟੀ 61.60 ਯਾਨੀ 0.39 ਫ਼ੀਸਦ ਚੜ੍ਹ ਕੇ 15,799.35 'ਤੇ ਬੰਦ ਹੋਇਆ ਹੈ।


Sanjeev

Content Editor

Related News