ਵਿਦੇਸ਼ੀ ਨਿਵੇਸ਼ਕਾਂ ਨੇ ਸਤੰਬਰ ਵਿੱਚ ਭਾਰਤੀ ਬਾਜ਼ਾਰਾਂ ਵਿੱਚ 21,875 ਕਰੋੜ ਰੁਪਏ ਦਾ ਕੀਤਾ ਨਿਵੇਸ਼
Sunday, Sep 26, 2021 - 06:14 PM (IST)
ਨਵੀਂ ਦਿੱਲੀ - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ ਸਤੰਬਰ ਵਿੱਚ ਭਾਰਤੀ ਬਾਜ਼ਾਰਾਂ ਵਿੱਚ 21,875 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਭਾਰਤੀ ਬਾਜ਼ਾਰਾਂ 'ਤੇ ਐਫ.ਪੀ.ਆਈ. ਦਾ ਲੰਮੇ ਸਮੇਂ ਦਾ ਨਜ਼ਰੀਆ ਸਕਾਰਾਤਮਕ ਬਣਿਆ ਹੋਇਆ ਹੈ। ਡਿਪਾਜ਼ਟਰੀ ਅੰਕੜਿਆਂ ਦੇ ਅਨੁਸਾਰ 1 ਤੋਂ 23 ਸਤੰਬਰ ਦੇ ਦੌਰਾਨ ਐਫਪੀਆਈਜ਼ ਨੇ ਇਕੁਇਟੀ ਵਿੱਚ 13,536 ਕਰੋੜ ਰੁਪਏ ਅਤੇ ਕਰਜ਼ੇ ਜਾਂ ਬਾਂਡ ਬਾਜ਼ਾਰਾਂ ਵਿੱਚ 8,339 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤਰ੍ਹਾਂ ਉਸਦਾ ਸ਼ੁੱਧ ਨਿਵੇਸ਼ 21,875 ਕਰੋੜ ਰੁਪਏ ਰਿਹਾ। ਅਗਸਤ ਵਿੱਚ ਭਾਰਤੀ ਬਾਜ਼ਾਰਾਂ ਵਿੱਚ FPI ਦਾ ਸ਼ੁੱਧ ਨਿਵੇਸ਼ 16,459 ਕਰੋੜ ਰੁਪਏ ਸੀ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ (ਰਿਸਰਚ) ਹਿਮਾਂਸ਼ੂ ਸ੍ਰੀਵਾਸਤਵ ਨੇ ਕਿਹਾ, “ਅੱਗੇ ਭਾਰਤੀ ਇਕੁਇਟੀ ਬਾਜ਼ਾਰਾਂ ਵਿੱਚ, ਸਕਾਰਾਤਮਕ ਲੰਮੇ ਸਮੇਂ ਦੇ ਨਜ਼ਰੀਏ, ਆਰਥਿਕ ਮੁੜ ਸੁਰਜੀਤੀ ਦੀਆਂ ਸੰਭਾਵਨਾਵਾਂ ਅਤੇ ਕਾਰਪੋਰੇਟ ਕਮਾਈ ਵਿੱਚ ਰਿਕਵਰੀ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤੀ ਸ਼ੇਅਰਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।” ਇਸ ਤੋਂ ਇਲਾਵਾ, ਭਾਰਤ ਕੋਲ ਚੀਨ ਵਿੱਚ ਗਿਰਾਵਟ ਤੋਂ ਵੀ ਲਾਭ ਹੋਇਆ ਹੈ। ਜਿਸ ਨਾਲ ਭਾਰਤ ਲੰਮੇ ਸਮੇਂ ਦੇ ਨਜ਼ਰੀਏ ਤੋਂ ਵਿਦੇਸ਼ੀ ਨਿਵੇਸ਼ਕਾਂ ਲਈ ਇੱਕ ਆਕਰਸ਼ਕ ਨਿਵੇਸ਼ ਸਥਾਨ ਬਣ ਗਿਆ ਹੈ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੈਕੁਮਾਰ ਨੇ ਕਿਹਾ, “ਐਮ.ਐਸ.ਸੀ.ਆਈ. ਵਰਲਡ ਇੰਡੈਕਸ ਅਤੇ ਐਮ.ਐਸ.ਸੀ.ਆਈ. ਈ.ਐਮ. ਇੰਡੈਕਸ ਦੇ ਮੁਕਾਬਲੇ ਨਿਫਟੀ ਦੀ ਕਾਰਗੁਜ਼ਾਰੀ ਪ੍ਰਭਾਵਸ਼ਾਲੀ ਰਹੀ ਹੈ, ਜਿਸ ਨਾਲ ਭਾਰਤੀ ਬਾਜ਼ਾਰਾਂ ਲਈ ਐਫ.ਪੀ.ਆਈਜ਼. ਦੀ ਖਿੱਚ ਵਧ ਰਹੀ ਹੈ।” ਕੋਟਕ ਸਕਿਊਰਟਿਜ਼ ਦੇ ਕਾਰਜਕਾਰੀ ਉਪ ਪ੍ਰਧਾਨ(ਇਕੁਇਟੀ ਟੈਕਨੀਕਲ ਰਿਸਰਚ) ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਜਦੋਂ ਹੋਰ ਉਭਰ ਰਹੇ ਬਾਜ਼ਾਰਾਂ ਦੀ ਗੱਲ ਆਉਂਦੀ ਹੈ, ਤਾਈਵਾਨ ਨੂੰ ਕੁੱਲ 148.2 ਮਿਲੀਅਨ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਸਮੀਖਿਆ ਅਧੀਨ ਮਿਆਦ ਦੇ ਦੌਰਾਨ ਦੱਖਣੀ ਕੋਰੀਆ, ਥਾਈਲੈਂਡ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਵਿੱਚ ਨਿਵੇਸ਼ ਪ੍ਰਵਾਹ ਕ੍ਰਮਵਾਰ 122.3 ਕਰੋੜ ਡਾਲਰ, 35.8 ਕਰੋੜ ਡਾਲਰ, 26.8 ਕਰੋੜ ਡਾਲਰ ਅਤੇ 3.8 ਕਰੋੜ ਡਾਲਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।